ਐਨ. ਆਰ. ਆਈ.
ਨਿਊਜ਼ੀਲੈਂਡ ਸਰਕਾਰ ਪੈਨਸ਼ਨ ਲੈਣ ਦੇ ਹੱਕਦਾਰ ਬਨਣ ਵਾਲੀਆਂ ਸ਼ਰਤਾਂ ਕਰਨ ਲੱਗੀ ਸਖਤ -20 ਸਾਲ ਤੱਕ ਇਥੇ ਰਹਿਣ ਵਾਲਿਆਂ ਨੂੰ ਮਿਲੇਗਾ ਇਹ ਹੱਕ

ਆਕਲੈਂਡ 22 ਅਕਤੂਬਰ (ਹਰਜਿੰਦਰ ਸਿੰਘ ਬਸਿਆਲਾ)- ਨਿਊਜ਼ੀਲੈਂਡ ਸਰਕਾਰ ਇਸ ਗੱਲ ਉਤੇ ਗੌਰ ਫਰਮਾ ਰਹੀ ਹੈ ਕਿ ਇਥੇ ਸਰਕਾਰੀ ਪੈਨਸ਼ਨ ਲੈਣ ਵਾਲੇ ਲੋਕ ਘੱਟੋ-ਘੱਟ ਦੇਸ਼ ਦੇ ਅੰਦਰ 10 ਨਹੀਂ 20 ਸਾਲ ਤੱਕ ਜਰੂਰ ਰਹਿਣ। ਇਸ ਵੇਲੇ ਨਿਊਜ਼ੀਲੈਂਡ ਅਤੇ ਆਸਟਰੇਲੀਆ ਦੇ ਵਿਚ ਇਹ ਘੱਟੋ-ਘੱਟ ਰਿਹਾਇਸ਼ੀ ਸਮਾਂ 10 ਸਾਲ ਹੈ। ਜੇਕਰ ਇਹੀ ਸਮਾਂ ਓ ਈ ਸੀ ਡੀ  (Organisation for 5conomic 3o-operation and 4evelopment) ਦੇਸ਼ਾਂ ਦੀ ਸੰਸਥਾ ਔਸਤਨ ਵੇਖਿਆ ਜਾਵੇ ਤਾਂ 26 ਸਾਲ ਬਣਦਾ ਹੈ, ਜੋ ਕਿ ਸਫਾਈ ਦੇਣ ਲਈ ਵਰਤਿਆ ਜਾ ਸਕੇਗਾ। ਨਿਊਜ਼ੀਲੈਂਡ ਫਸਟ ਪਾਰਟੀ ਦੇ ਐਮ ਪੀ  ਮਾਰਕ ਪੈਟਰਸਨ ਨੇ ਇਹ ਬਿਲ ਤਿਆਰ ਕੀਤਾ ਹੈ ਜਿਸ ਉਤੇ ਅਜੇ ਸਹਿਮਤੀ ਹੋਣੀ ਬਾਕੀ ਹੈ। ਇਹ ਰਿਹਾਇਸ਼ੀ 20 ਸਾਲ ਵੀ ਉਹ ਸਾਲ ਹੋਣਗੇ ਜੋ ਕਿ ਵਿਅਕਤੀ ਦੀ 20 ਸਾਲ ਦੀ ਉਮਰ ਦੇ ਬਾਅਦ ਦੇ ਹੋਣਗੇ। ਸੋ ਇਥੇ ਜੰਮੇ ਬੱਚੇ ਨੂੰ ਪਹਿਲੇ 20 ਸਾਲ ਇਥੇ ਬਿਤਾਏ ਪੈਨਸ਼ਨ ਦੇ ਹੱਕ ਲਈ ਸਹਾਇਤਾ ਨਹੀਂ ਕਰਨਗੇ, ਮਤਲਬ ਇਹ ਕੁੱਲ 40 ਸਾਲ ਹੋ ਜਾਣਗੇ ਜੇਕਰ ਪੈਨਸ਼ਨ ਲੈਣੀ ਤਾਂ। ਇਸ ਵੇਲੇ ਘੱਟੋ ਘੱਟ 5 ਸਾਲ 50 ਸਾਲ  ਦੀ ਉਮਰ ਤੋਂ ਪਹਿਲਾਂ ਹੋਣੇ ਚਾਹੀਦੇ ਹਨ ਅਤੇ 5 ਸਾਲ ਬਾਅਦ ਵਿਚ। ਪਿਛਲੀ ਸਰਕਾਰ ਨੇ ਵੀ ਇਹ ਰਿਹਾਇਸ਼ੀ ਸਮਾਂ 20 ਸਾਲ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਵੋਟਿੰਗ ਵਿਚ ਰਹਿ ਗਈ ਸੀ। 2016 'ਚ ਹੋਈ ਮੁੜ ਵਿਚਾਰ ਨੇ ਤਾਂ ਇਹ ਸਮਾਂ 25 ਸਾਲ ਕਰਨ ਦੀ ਸਿਫਾਰਸ਼ ਕੀਤੀ ਸੀ। ਇਸ ਸਕੀਮ ਤਹਿਤ ਸਰਕਾਰ ਬਿਲੀਅਨ ਡਾਲਰ ਬਚਾਉਣ ਦੇ ਚੱਕਰ ਵਿਚ ਹੈ। ਸੋ ਸਰਕਾਰਾਂ ਨਰਮ ਸ਼ਰਤਾਂ ਸਖਤ ਕਰਦੀਆਂ ਰਹਿੰਦੀਆਂ ਹਨ ਜਿਨ੍ਹਾਂ ਦਾ ਪ੍ਰਵਾਸੀ ਲੋਕਾਂ ਉਤੇ ਚੰਗਾ-ਮੰਦਾ ਅਸਰ ਵੀ ਲਗਾਤਾਰ ਪੈਂਦਾ ਰਹਿੰਦਾ ਹੈ।

ਇਟਲੀ `ਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ

ਇਟਲੀ 'ਚ ਵਾਪਰੇ ਸੜਕ ਹਾਦਸੇ ਵਿਚ ਇਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ। ਇਹ ਹਾਦਸਾ ਸੋਮਵਾਰ ਦੁਪਹਿਰ 12 ਵਜੇ ਦੇ ਕਰੀਬ ਵਿਰੋਨਾ ਸ਼ਹਿਰ ਨੇੜੇ ਵਾਪਰਿਆ। ਮ੍ਰਿਤਕ ਦੀ ਪਛਾਣ ਲਵਦੀਪ ਸਿੰਘ (35) ਵਜੋਂ ਹੋਈ ਹੈ ਜੋ ਜਲੰਧਰ ਜ਼ਿਲ੍ਹੇ ਦੇ ਪਿੰਡ ਬੇਗੋਵਾਲ ਨਾਲ ਸਬੰਧਤ ਸੀ ਤੇ ਪਿਛਲੇ ਕੁਝ ਸਾਲਾਂ ਤੋਂ ਪੱਕੇ ਤੌਰ ’ਤੇ ਇਟਲੀ ਵਿਚ ਰਹਿ ਰਿਹਾ ਸੀ। ਘਟਨਾ ਵਾਪਰਨ ਵੇਲੇ ਉਹ ਸਾਈਕਲ ’ਤੇ ਸਵਾਰ ਹੋ ਕੇ ਘਰ ਪਰਤ ਰਿਹਾ ਸੀ। ਇਸੇ ਦੌਰਾਨ ਵਿਰੋਨਾ ਨੇੜਲੇ ਕਾਦਾਈਵਦੇ ਸ਼ਹਿਰ ਦੀ ਵਿਰੋਨਾ-ਮੋਧਨਾ ਸੜਕ ’ਤੇ ਇਕ ਤੇਜ਼-ਰਫ਼ਤਾਰ ਕਾਰ ਨਾਲ ਉਸ ਦੀ ਟੱਕਰ ਹੋ ਗਈ।  ਮ੍ਰਿਤਕ ਦੇਹ ਨੂੰ ਭਾਰਤ ਭੇਜਣ ਲਈ ਲੋੜੀਂਦੇ ਯਤਨ ਕੀਤੇ ਜਾ ਰਹੇ ਹਨ।

ਪੰਜਾਬੀ ਦੀ `ਓਲਾ` ਕਰੇਗੀ ਊਬਰ ਨੂੰ ਹੌਲਾ : ਭਾਰਤੀ ਟੈਕਸੀ ਐਪ `ਓਲਾ` ਨਿਕਲੀ ਨਿਊਜ਼ੀਲੈਂਡ ਦੇ ਸਫਰ `ਤੇ-ਸ਼ੁਰੂਆਤ ਜਲਦੀ-ਡ੍ਰਾਈਵਰਾਂ ਦੀ ਭਰਤੀ ਸ਼ੁਰੂ

ਆਕਲੈਂਡ 18 ਸਤੰਬਰ  (ਹਰਜਿੰਦਰ ਸਿੰਘ ਬਸਿਆਲਾ)-ਭਾਰਤੀ ਟੈਕਸੀ ਐਪ ਕੰਪਨੀ 'ਓਲਾ' ਆਉਣ ਵਾਲੇ ਦਿਨਾਂ ਦੇ ਵਿਚ ਨਿਊਜ਼ੀਲੈਂਡ ਦੇ ਤਿੰਨ ਵੱਡੇ ਸ਼ਹਿਰਾਂ ਆਕਲੈਂਡ, ਵਲਿੰਗਟਨ ਅਤੇ ਕ੍ਰਾਈਸਟਚਰਚ ਦੇ ਵਿਚ ਆਪਣਾ ਸਫਰ ਸ਼ੁਰੂ ਕਰਨ ਜਾ ਰਹੀ ਹੈ। ਇਸ ਦੇ ਲਈ ਵੈਬਸਾਈਟ ਉਤੇ ਡ੍ਰਾਈਵਰਾਂ ਦੀ ਰਜਿਸਟਰੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ। ਊਬਰ ਦੇ ਭਾਰ ਨੂੰ ਕੁਝ ਹੌਲਾ ਕਰਨ ਦੇ ਵਿਚ ਇਹ ਕਾਫੀ ਸਹਾਈ ਹੋ ਸਕਦੀ ਹੈ। 2011 ਦੇ ਵਿਚ ਓਲਾ ਕੰਪਨੀ ਭਾਰਤ ਦੇ ਵਿਚ ਸਥਾਪਿਤ ਕੀਤੀ ਗਈ ਸੀ ਅਤੇ ਇਸ ਵੇਲੇ ਭਾਰਤ, ਆਸਟਰੇਲੀਆ ਅਤੇ ਇੰਗਲੈਂਡ ਦੇ ਵਿਚ ਇਹ ਕੰਮ ਕਰ ਰਹੀ ਹੈ। ਆਪਣੇ ਡ੍ਰਾਈਵਰਾਂ ਕੋਲੋਂ ਇਹ ਸਿਰਫ ਅਜੇ 9% ਕਮਿਸ਼ਨ ਹੀ ਚਾਰਜ ਕਰੇਗੀ ਜੋ ਕਿ 6 ਹਫਤਿਆਂ ਤੱਕ ਰਹੇਗਾ। ਇਹ ਕੰਪਨੀ ਹਰ ਰੋਜ਼ ਪੇਮੇਂਟ ਕਰਿਆ ਕਰੇਗੀ। 2010 ਤੋਂ ਪਹਿਲਾਂ ਦੀਆਂ ਕਾਰਾਂ ਓਲਾ ਵਾਸਤੇ ਨਹੀਂ ਵਰਤੀ ਜਾ ਸਕੇਗੀ। ਕੰਪਨੀ ਲਾਗਮੇਟ ਦੇ ਨਾਲ ਰਲ ਕੇ ਕੰਮ ਕਰੇਗੀ ਅਤੇ ਈ ਲਾਗਬੁਕ ਭਰਨੀ ਹੋਏਗੀ। ਇਸੇ ਸਾਲ ਦੇ ਅੰਤ ਵਿਚ ਸਿਰਫ ਮਹਿਲਾਵਾਂ ਦੇ ਲਈ ਇਕ ਟੈਕਸੀ ਕੰਪਨੀ ਡ੍ਰਾਈਵ-ਹਰ ਵੀ ਆ ਰਹੀ ਹੈ।
ਕੀ ਹੈ ਓਲਾ? ਸਪੈਨਿਸ਼ ਭਾਸ਼ਾ ਦੇ ਸ਼ਬਦ ਓਲਾ (8ੌ਼1) ਦਾ ਇੰਗਲਿਸ਼ ਵਿਚ ਅਰਥ ਹੈ ਹੈਲੋ (8ੲਲਲੋ)। ਸਪੈਨਿਸ਼ ਵਿਚ ਸ਼ਬਦ 8 ਸਾਈਲੈਂਟ (ਅਵਾਜ਼ ਰਹਿਤ) ਹੁੰਦਾ ਹੈ ਇਸ ਕਰਕੇ ਇਸਨੂੰ ਓਲਾ ੌ਼1 ਕਿਹਾ ਜਾਂਦਾ ਹੈ।  ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਜੰਮਪਲ ਅਤੇ ਮੁਬੰਈ ਵਸ ਗਏ ਇਕ ਨੋਜਵਾਨ ਭਾਵਿਸ਼ ਅਗਰਵਾਲ (ਆਈ। ਟੀ। ਪ੍ਰੋਫੈਸ਼ਨਲ (2008) ਨੇ ਇਸਨੂੰ 2010 ਦੇ ਵਿਚ ਸ਼ੁਰੂ ਕੀਤਾ। 2010 ਦੇ ਵਿਚ ਇਸਨੇ ਮਾਈਕ੍ਰੋਸਾਫਟ ਦੀ ਨੌਕਰੀ ਛੱਡੀ ਸੀ ਅਤੇ ਇਕ ਟੈਕਸੀ ਡ੍ਰਾਈਵਰ ਵੱਲੋਂ ਮਿਲੇ ਮਾੜੇ ਤਜ਼ਰਬੇ ਨੇ ਇਸਨੂੰ ਟੈਕਸੀ ਕੰਪਨੀ ਵੱਲ ਲਾ ਦਿੱਤਾ। ਟੈਕਸੀ ਚਾਲਕ ਨੇ ਇਸਨੂੰ ਇਕ ਵਾਰ ਰਸਤੇ ਵਿਚ (ਬੰਗਲੋਰ ਤੋਂ ਵਾਂਡੀਪੁਰ) ਹੀ ਛੱਡ ਦਿੱਤਾ ਜੋ ਕਿ ਹੋਰ ਜਿਆਦਾ ਪੈਸੇ ਮੰਗ ਰਿਹਾ ਸੀ। ਇਸ ਦਿਨ ਤੋਂ ਉਸਨੇ ਕੁਝ ਨਵਾਂ ਸੋਚਿਆ ਅਤੇ ਅੱਜ ਓਲਾ ਨੇ ਉਸਨੂੰ ਕਰੋੜਾਂ ਦੇ ਵਿਚ ਕਰ ਦਿੱਤਾ ਹੈ। ਇਸਦਾ ਦੂਜਾ ਪਾਰਟਨਰ ਹੈ ਅੰਕਿਤ ਭੱਟੀ। ਓਲਾ ਭਾਰਤ ਦੇ ਵਿਚ ਬਹੁਤ ਮਸ਼ਹੂਰ ਹੋ ਚੁੱਕੀ ਹੈ ਅਤੇ ਕਾਰਾਂ ਤੋਂ ਇਲਾਵਾ ਛੋਟੀਆਂ ਸਵਾਰੀਆਂ ਟੂ ਵੀਲ੍ਹਰ ਵਾਸਤੇ ਵੀ ਵਰਤੀ ਜਾਂਦੀ ਹੈ। ਓਲਾ ਦੀਆਂ ਹੁਣ ਪੂਰੇ ਦੇਸ਼ ਵਿਚ ਲੱਖਾਂ ਕਾਰਾਂ ਤੇ ਹੋਰ ਵਹੀਕਲ ਹਨ ਜਿਨ੍ਹਾਂ ਤੋਂ ਉਸਨੇ ਹਜ਼ਾਰਾਂ ਕਰੋੜ ਦਾ ਬਿਜ਼ਨਸ ਕੀਤਾ ਹੈ। ਜਨਵਰੀ 2018 ਤੱਕ ਓਲਾ ਦੇ ਕੋਲ 10 ਲੱਖ ਤੋਂ ਜਿਆਦਾ ਡ੍ਰਾਈਵਰ ਸਨ। ਕਰੋੜਾਂ ਲੋਕ ਸਲਾਨਾ ਓਲਾ ਸਰਵਿਸ ਵਰਤਣ ਲੱਗੇ ਹਨ।

ਨਿਊਜ਼ੀਲੈਂਡ ਨੇ ਅੰਤਰਿਮ ਵੀਜ਼ੇ ਦੀ ਮਿਆਦ 21 ਦਿਨ ਹੋਰ ਵਧਾਈ

ਆਕਲੈਂਡ 16 ਅਗਸਤ  (ਹਰਜਿੰਦਰ ਸਿੰਘ ਬਸਿਆਲਾ)-ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ਵੀਜ਼ਾ ਅਰਜੀਦਾਤਾਵਾਂ ਦੀ ਸਹੂਲਤ ਲਈ ਇਕ ਚੰਗਾ ਕਦਮ ਚੁੱਕਿਆ ਹੈ। ਹੁਣ 27 ਅਗਸਤ 2018 ਤੋਂ ਅੰਤਰਿਮ ਵੀਜ਼ੇ ਦੀ ਮਿਆਦ ਉਦੋਂ 21 ਦਿਨ ਹੋਰ ਮੰਨੀ ਜਾਵੇਗੀ ਜਦੋਂ ਕਿ ਤੁਹਾਡਾ ਅਪਲਾਈ ਕੀਤਾ ਹੋਇਆ ਅਗਲਾ ਵੀਜਾ ਕਿਸੀ ਕਾਰਨ ਰੱਦ ਹੋ ਜਾਂਦਾ ਹੈ। ਇਸ ਤੋਂ ਪਹਿਲਾਂ ਜੇਕਰ ਤੁਹਾਡੀ ਮੰਗ ਅਨੁਸਾਰ ਦਿੱਤਾ ਜਾਣਾ ਵਾਲਾ ਅਗਲਾ ਵੀਜ਼ਾ ਜੇਕਰ ਰੱਦ ਹੋ ਜਾਂਦਾ ਸੀ ਤਾਂ ਇਸ ਅੰਤਰਾਲ ਦੌਰਾਨ ਮਿਲਿਆ ਅੰਤਰਿਮ ਵੀਜ਼ਾ ਵੀ ਆਪਣੇ ਸਾਹ ਨਾਲ ਹੀ ਛੱਡ ਦਿੰਦਾ ਸੀ ਅਤੇ ਤੁਹਾਨੂੰ 42 ਦਿਨਾਂ ਦੇ ਵਿਚ ਦਿਸ਼ਾ ਨਿਰਦੇਸ਼ਾਂ ਅਨੁਸਾਰ ਦੇਸ਼ ਤੋਂ ਬਾਹਰ ਜਾਣਾ ਪੈ ਸਕਦਾ ਸੀ। ਪਰ ਨਵੇਂ ਬਦਲਾਅ ਦੇ ਬਾਅਦ ਤੁਹਾਡੇ ਕੋਲ 21 ਦਿਨ ਦਾ ਹੋਰ ਸਮਾਂ ਅੰਤਰਿਮ ਵੀਜ਼ੇ ਦੇ ਤੌਰ 'ਤੇ ਰਹੇਗਾ, ਇਸ ਦੌਰਾਨ ਤੁਸੀਂ ਕੋਈ ਬਦਲਵਾਂ ਹੱਲ ਲੱਭਣ ਵਾਸਤੇ ਅਰਜ਼ੀ ਲਾ ਸਕਦੇ ਹੋ ਅਤੇ ਇਸ ਤੋਂ ਬਾਅਦ 42 ਦਿਨ ਵਾਲਾ ਸਮਾਂ ਸ਼ੁਰੂ ਹੋਵੇਗਾ। ਵੀਜ਼ਾ ਨਿਯਮਾਂ ਅਨੁਸਾਰ ਬੁਹਤੇ ਕੇਸਾਂ ਦੇ ਵਿਚ 6 ਮਹੀਨੇ ਦੇ ਅੰਦਰ-ਅੰਦਰ ਫੈਸਲਾ ਹੋ ਜਾਂਦਾ ਹੈ ਪਰ ਕਈ ਕੇਸਾਂ ਦੇ ਵਿਚ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਇਹ ਅੰਤਰਿਮ ਵੀਜ਼ਾ 6 ਮਹੀਨੇ ਬਾਅਦ ਰੱਦ ਹੋ ਜਾਵੇਗਾ। ਪਰ ਜੇਕਰ ਤੁਸੀਂ ਆਪਣੀ ਅਰਜ਼ੀ ਵਾਪਿਸ ਲੈ ਲੈਂਦੇ ਹੋ ਤਾਂ ਵੀ ਅਰਜ਼ੀ ਵਾਪਿਸ ਲੈਣ ਦੇ ਬਾਅਦ 21 ਦਿਨ ਦਾ ਸਮਾਂ ਤੁਹਾਨੂੰ ਅੰਤਰਿਮ ਵੀਜੇ ਦੇ ਤੌਰ 'ਤੇ ਮਿਲੇਗਾ। ਜੇਕਰ ਤੁਹਾਡਾ ਅਪਲਾਈ ਕੀਤਾ ਹੋਇਆ ਵੀਜ਼ਾ ਮੰਜੂਰ ਹੋ ਜਾਂਦਾ ਹੈ ਤਾਂ ਤੁਹਾਡਾ ਅੰਤਰਿਮ ਵੀਜ਼ਾ ਉਸੇ ਦਿਨ ਰੱਦ ਹੋਇਆ ਮੰਨਿਆ ਜਾਵੇਗਾ ਤੇ ਨਵਾਂ ਵੀਜ਼ਾ ਅਮਲ ਵਿਚ ਆ ਜਾਵੇਗਾ। ਇਮੀਗ੍ਰੇਸ਼ਨ ਸਲਾਹਕਾਰ ਜਗਜੀਤ ਸਿੰਘ ਸਿੱਧੂ ਹੋਰਾਂ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਅਤੇ ਕਿਹਾ ਹੈ ਕਿ ਇਸ ਨਾਲ ਖਾਸ ਕਰ ਵਿਦਿਆਰਥੀਆਂ ਨੂੰ ਕਾਫੀ ਫਾਇਦਾ ਹੋਵੇਗਾ ਤਾਂ ਕਿ ਉਹ ਆਪਣੀਆਂ ਵੀਜ਼ਾ ਅਰਜੀਆਂ ਨੂੰ ਨਵੇਂ ਸਿਰੇ ਤੋਂ ਲਾ ਸਕਣ। ਨਵੇਂ ਵੀਜੇ ਵਾਸਤੇ ਅਪਲਾਈ ਕਰਨ ਬਾਅਦ ਜੇਕਰ ਕੋਈ ਅੰਤਰਿਮ ਵੀਜ਼ੇ ਉਤੇ ਹੈ ਤਾਂ ਉਸ ਦੌਰਾਨ ਉਹ ਕਿਸੇ ਹੋਰ ਬਦਲਵੇਂ ਵੀਜੇ ਵਾਸਤੇ ਅਪਲਾਈ ਨਹੀਂ ਕਰ ਸਕਦਾ।
 

ਫਿਲਮ ਨਿਰਮਾਤਾ ਅਮਨ ਖਟਕੜ ਦਾ ਨਿਊਜ਼ੀਲੈਂਡ ਪੰਜਾਬੀ ਮੀਡੀਆ ਵੱਲੋਂ ਮਾਨ-ਸਨਮਾਨ

ਔਕਲੈਂਡ-19 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)-ਉਚ ਮਿਆਰੀ ਸਫਲ ਪੰਜਾਬੀ ਫਿਲਮਾਂ ਜਿਵੇਂ 'ਅਰਦਾਸ', 'ਅੰਗਰੇਜ਼', ਅਤੇ 'ਗੋਰਿਆਂ ਨੂੰ ਦਫਾ ਕਰੋ' ਦੇ ਨਿਰਮਾਤਾ,  ਐਕਟਰ ਅਤੇ ਪ੍ਰਾਈਮ ਏਸ਼ੀਆ ਟੀ।ਵੀ।  ਕੈਨੇਡਾ ਦੇ ਚੀਫ ਐਗਜ਼ੀਕਿਊਟਿਵ ਅਫਸਰ ਅਮਨ ਖਟਕੜ ਦਾ ਅੱਜ ਇਥੇ ਪੰਜਾਬੀ ਮੀਡੀਆ ਕਰਮੀਆਂ ਵੱਲੋਂ ਮਾਨ-ਸਨਮਾਨ ਕੀਤਾ ਗਿਆ ਤਾਂ ਕਿ ਚੰਗੀਆਂ ਫਿਲਮਾਂ ਬਣਦੀਆਂ ਰਹਿਣ। ਅਮਨ ਖਟਕੜ ਕੈਨੇਡਾ ਤੋਂ ਤਿੰਨ ਦਿਨਾਂ ਦੇ  ਲਈ ਨਿਊਜ਼ੀਲੈਂਡ ਦੇਸ਼ ਘੁੰਮਣ ਆਏ ਹਨ।
 

ਆਪਣੀ ਹੀ ਕਾਰ ਥੱਲੇ ਆ ਕੇ ਜਾਨ ਗਵਾ ਬੈਠੀ ਹਰਪ੍ਰੀਤ ਕੌਰ ਦਾ ਵਲਿੰਗਟਨ ਵਿਖੇ ਹੋਇਆ ਅੰਤਿਮ ਸੰਸਕਾਰ

ਔਕਲੈਂਡ-16 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)-ਬੀਤੇ ਵੀਰਵਾਰ ਵਲਿੰਗਟਨ ਵਿਖੇ ਜਿਸ 22 ਕੁ ਸਾਲਾ ਪੰਜਾਬੀ ਕੁੜੀ ਹਰਪ੍ਰੀਤ ਕੌਰ ਦੀ ਦੁੱਖਦਾਈ ਮੌਤ ਆਪਣੀ ਹੀ ਕਾਰ ਥੱਲੇ ਆ ਜਾਣ ਕਾਰਨ ਹੋ ਗਈ ਸੀ, ਦਾ ਅੰਤਿਮ ਸੰਸਕਾਰ ਅੱਜ ਦੁਪਹਿਰ 12 ਵਜੇ 'ਜੀ ਐਂਡ ਹਿਕਟਨ ਫਿਊਨਰਲ ਹੋਮ ਲੋਅਰ ਹੱਟ' ਵਿਖੇ ਸ਼ਰਧਾਂਦਲੀਆਂ ਭੇਟ ਕਰਨ ਉਪਰੰਤ ਅਕਾਟਾਰਾਵਾ ਸੀਮੈਟਰੀ ਵਿਖੇ 2 ਵਜੇ ਕਰ ਦਿੱਤਾ ਗਿਆ।  ਸੰਸਕਾਰ ਮੌਕੇ ਬਹੁਤ ਹੀ ਗਮਗੀਨ ਮਾਹੌਲ ਉਤਪੰਨ ਹੋ ਗਿਆ ਅਤੇ ਸੈਂਕੜੇ ਸੇਜਲ ਅੱਖਾਂ ਬਿਨਾਂ ਰੋਏ ਨਾ ਰਹਿ ਸਕੀਆਂ। ਪਰਿਵਾਰਕ ਫੁੱਲਵਾੜੀ ਚੋਂ ਟਾਹਣੀਓ ਟੁੱਟੇ ਇਸ ਫੁੱਲ ਨੂੰ ਸ਼ਰਧਾਂਜਲੀ ਦੇਣ ਲਈ ਮੈਂਬਰਾਂ ਨੂੰ ਸ਼ਬਦ ਨਹੀਂ ਸਨ ਮਿਲ ਰਹੇ। ਮ੍ਰਿਤਕਾ ਹਰਪ੍ਰੀਤ ਕੌਰ ਦੀ ਵੱਡੀ ਭੈਣ ਸੁਰਿੰਦਰ ਕੌਰ, ਚਚੇਰਾ ਭਰਾ ਪਰਮ ਸਿੰਘ ਨੇ ਲਗਾਤਾਰ ਰੋਂਦੇ-ਰੋਂਦੇ ਹੋਏ ਆਪਣੇ ਜ਼ਿਹਨ ਵਿਚ ਸਮੋਈਆਂ ਯਾਦਾਂ ਨੂੰ ਸਾਂਝਾ ਕੀਤਾ। ਹਰਪ੍ਰੀਤ ਕੌਰ ਦੇ ਪਿਤਾ ਸ। ਮਲਕੀਤ ਸਿੰਘ ਮਾਣਕ ਵੱਡੇ ਜ਼ਿਗਰੇ ਨਾਲ ਇਹ ਸਾਰਾ ਕਾਰਜ ਕਰ ਰਹੇ ਸਨ। ਸੰਸਕਾਰ ਮੌਕੇ ਵਲਿੰਗਟਨ ਤੋਂ ਵੱਡੀ ਗਿਣਤੀ ਦੇ ਵਿਚ ਭਾਰਤੀ ਭਾਈਚਾਰੇ ਦੇ ਲੋਕ ਵੀ ਜੁੜੇ। ਹੱਟ ਐਂਡ ਸਿਟੀ ਟੈਕਸੀ ਕੰਪਨੀ ਤੋਂ ਬਹੁਤ ਸਾਰੇ ਲੋਕ ਇਸ ਮੌਕੇ ਪਹੁੰਚੇ ਹੋਏ ਸਨ ਹਰਪ੍ਰੀਤ ਕੌਰ ਦੇ ਪਿਤਾ ਮਲਕੀਤ ਸਿੰਘ ਮਾਣਕ ਇਸ ਟੈਕਸੀ ਕੰਪਨੀ ਦੇ ਚੇਅਰਮੈਨ ਹਨ।
 

ਕਬੱਡੀ ਖੇਡ ਦਾ ਕੱਦ ਕਰਨਾ ਹੈ ਉਚਾ

ਔਕਲੈਂਡ-5 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)- ਨਿਊਜ਼ੀਲੈਂਡ ਦੇ ਵਿਚ ਭਾਰਤੀ ਲੋਕਾਂ ਅਤੇ ਭਾਰਤੀ ਸੰਸਕ੍ਰਿਤੀ ਨੂੰ ਆਇਆਂ ਸਵਾ ਸੌ ਸਾਲ ਤੋਂ ਉਪਰ ਹੋ ਚੁੱਕਾ ਹੈ। ਇਸ ਲੰਬੇ ਸਫਰ ਦੀ ਪੰਜਾਲੀ ਪੰਜਾਬੀਆਂ ਦੇ ਹਿੱਸੇ ਆਈ ਅਤੇ ਸਫਰ ਜਾਰੀ ਹੈ। ਰੋਜ਼ੀ-ਰੋਟੀ ਦੇ ਨਾਲ-ਨਾਲ ਧਾਰਮਿਕ ਸਰਗਰਮੀਆਂ ਅਤੇ ਖੇਡਾਂ ਲਈ ਵੀ ਇਥੇ ਪ੍ਰਚਲਤ ਹੋਈਆਂ। ਪੰਜਾਬੀ ਦੀ ਮਾਂ ਖੇਡ ਕਬੱਡੀ ਨੂੰ ਦਹਾਕਿਆਂ ਦਾ ਸਮਾਂ ਪਾਰ ਚੁੱਕੀ ਹੈ। ਦਰਜਨਾਂ ਖੇਡ ਕਲੱਬਾਂ ਆਪਣਾ-ਆਪਣਾ ਯੋਗਦਾਨ ਪਾ ਰਹੀਆਂ ਹਨ। ਕਬੱਡੀ ਦੇ ਮੈਚਾਂ ਨੂੰ ਲੈ ਕੇ ਕਾਫੀ ਉਤਸ਼ਾਹ ਰਹਿੰਦਾ ਹੈ ਅਤੇ ਇਸ ਸਾਰੇ ਕਾਰਜਾਂ ਨੂੰ ਸਬੰਧਿਤ ਫੈਡਰੇਸ਼ਨਾਂ ਜਾਂ ਕਮੇਟੀਆਂ ਸੰਪੂਰਨ ਕਰਦੀਆਂ ਹਨ। ਲੰਬੇ ਚਿਰ ਤੋਂ ਇਥੇ ਰਜਿਸਟਰਡ ਕਬੱਡੀ ਫੈਡਰੇਸ਼ਨ ਦੀ ਹੋਂਦ ਮਹਿਸੂਸ ਕੀਤੀ ਜਾ ਰਹੀ ਸੀ ਜਿਸ ਨੂੰ ਬੀਤੇ ਦਿਨੀਂ ਪੂਰਾ ਕਰ ਲਿਆ ਗਿਆ ਹੈ। 'ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ' ਇਨਕਾਰਪੋਰੇਟਿਡ (ਰਜਿ।) ਦਾ ਗਠਨ ਹੋ ਚੁੱਕਾ ਹੈ ਅਤੇ ਇਸਦੇ ਅਹੁਦੇਦਾਰਾਂ ਦੀ ਨਿਯੁਕਤੀ ਵੀ ਹੋ ਚੁੱਕੀ ਹੈ ਜਿਨ੍ਹਾਂ ਵਿਚ ਸ। ਹਰਪ੍ਰੀਤ ਸਿੰਘ ਗਿੱਲ ਪ੍ਰਧਾਨ, ਜੱਸਾ ਬੋਲੀਨਾ ਉਪ ਪ੍ਰਧਾਨ, ਸ। ਤੀਰਥ ਸਿੰਘ ਅਟਵਾਲ ਜਨਰਲ ਸਕੱਤਰ, ਬਿੱਲਾ ਦੁਸਾਂਝ ਉਪ ਸਕੱਤਰ, ਸ। ਅਵਤਾਰ ਸਿੰਘ ਤਾਰੀ ਖਜ਼ਾਨਚੀ, ਜਿੰਦਰ ਚਮਿਆਰਾ ਡਾਇਰੈਕਟਰ ਅਤੇ ਸ। ਜਗਦੇਵ ਸਿੰਘ ਪੰਨੂ  ਨੂੰ ਉਪ ਡਾਇਰੈਕਟਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਤੋਂ ਇਲਾਵਾ ਬਿਹਤਰ ਨਤੀਜੇ ਦੇਣ ਲਈ ਇਕ ਤਕਨੀਕੀ ਕਮੇਟੀ ਵੀ ਲਗਦੇ ਹੱਥ ਬਣਾਈ ਗਈ ਹੈ ਜਿਸ ਦੇ ਵਿਚ ਸ। ਵਰਿੰਦਰ ਸਿੰਘ ਬਰੇਲੀ, ਮੰਗਾ ਭੰਡਾਲ, ਮਨਜੀਤ ਸਿੰਘ ਬੱਲ੍ਹਾ, ਮਾਸਟੋਰ ਜੋਗਿੰਦਰ ਸਿੰਘ, ਬਲਕਾਰ ਸਿੰਘ, ਸੰਤੋਖ ਸਿੰਘ ਵਿਰਕ ਤੇ ਅੰਗਰੇਜ਼ ਸਿੰਘ ਸ਼ਾਮਿਲ ਹਨ। ਐਗਜ਼ੈਕਟਿਵ ਮੈਂਬਰਾਂ ਦੇ ਵਿਚ ਸ। ਹਰਜਿੰਦਰ ਸਿੰਘ ਪਾਪਾਮੋਆ, ਪ੍ਰਿਤਪਾਲ ਸਿੰਘ ਗਰੇਵਾਲ, ਰਣਜੀਤ ਰਾਏ ਤੇ ਰਾਜਾ ਬੁੱਟਰ ਸ਼ਾਮਿਲ ਕੀਤੇ ਗਏ ਹਨ।
ਖੇਡ ਕਲੱਬਾਂ ਨੂੰ ਸੱਦਾ: ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਹਰਪ੍ਰੀਤ ਸਿੰਘ ਗਿੱਲ ਵੱਲੋਂ ਨਿਊਜ਼ੀਲੈਂਡ ਦੇ ਸਾਰੇ ਖੇਡ ਕਲੱਬਾਂ ਨੂੰ ਇਸ ਫੈਡਰੇਸ਼ਨ ਦੇ ਨਾਲ ਰਲ ਕੇ ਖੇਡਣ ਦਾ ਸੱਦਾ ਦਿੱਤਾ ਜਾਂਦਾ ਹੈ। ਇਹ ਫੈਡਰੇਸ਼ਨ ਆਉਣ ਵਾਲੇ ਦਿਨਾਂ ਦੇ ਵਿਚ ਖੇਡ ਟੂਰਨਾਮੈਂਟ ਵੀ ਆਯੋਜਿਤ ਕਰਨ ਜਾ ਰਹੀ ਹੈ। ਫੈਡਰੇਸ਼ਨ ਦਾ ਮੁੱਖ ਮੰਤਵ ਕੱਬਡੀ ਖੇਡ ਦਾ ਕੱਦ ਹੋਰ ਉਚਾ ਕਰਨਾ, ਕਬੱਡੀ ਖੇਡ ਦੌਰਾਨ ਅਨੁਸ਼ਾਸ਼ਨ ਕਾਇਮ ਰੱਖਣਾ, ਬਿਨਾਂ ਕਿਸੇ ਪੱਖਪਾਤ ਦੇ ਫੈਸਲਾ ਦੇਣਾ ਅਤੇ ਖੇਡ ਭਾਵਨਾ ਨੂੰ ਬਰਕਰਾਰ ਰੱਖਣਾ ਹੈ ਤਾਂ ਕਿ ਅੰਤਰਰਾਸ਼ਟਰੀ ਪੱਧਰ ਉਤੇ ਨਿਊਜ਼ੀਲੈਂਡ ਵਸਦੇ ਪੰਜਾਬੀਆਂ ਦੀ ਨੁਮਾਇੰਦਗੀ ਬੁਲੰਦ ਰਹੇ।
 

ਸ਼ੰਮੀ ਰਾਣਾ ਨੂੰ ਅਮਰੀਕਾ ਦੇ ਹਾਲ ਆਫ ਫੇਮ ਅਵਾਰਡ 2018 ਲਈ ਨਾਮਜ਼ਦ

ਮਿਸਟਰ ਸ਼ੰਮੀ ਰਾਣਾ ਨੂੰ ਅਮਰੀਕਾ ਦੇ ਹਾਲ ਆਫ ਫੇਮ ਅਵਾਰਡ 2018 ਲਈ ਨਾਮਜ਼ਦ ਕੀਤਾ ਗਿਆ ਹੈ, ਜੋ 19 ਮਈ 2018 ਨੂੰ ਡਬਲ ਟ੍ਰੀ ਹਿਲਟਨ ਲੌਸ ਏਂਜਲਸ ਕੈਲੇਫੋਰਨੀਆ, ਅਮਰੀਕਾ ਵਿਖੇ ਆਯੋਜਿਤ ਹੋਣ ਜਾ ਰਿਹਾ ਹੈ, ਉਨ੍ਹਾਂ ਨੂੰ ਸ਼੍ਰੀ ਹਰੀ ਓਸਿਸ ਬਿਨਾਗ ਪ੍ਰਧਾਨ ਗਲੋਬਲ ਸਿਕੰਦਰ ਸੰਘ ਦੁਆਰਾ ਨਾਮਜ਼ਦ ਕੀਤਾ ਗਿਆ ਹੈ। । ਰਾਣਾ ਨੂੰ ਇਸ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ ਕਿਉਂਕਿ ਵਿਸ਼ਵ ਭਰ ਵਿੱਚ ਮਾਰਸ਼ਲ ਆਰਟਸ ਅਤੇ ਪ੍ਰੰਪਰਾਗਤ ਖੇਡਾਂ ਵਿੱਚ ਉਨ੍ਹਾਂ ਦਾ ਯੋਗਦਾਨ ਹੈ।

ਭਾਰਤੀ ਹਾਈ ਕਮਿਸ਼ਨ ਦਾ ਜਾਅਲੀ ਨਾਂਅ ਵਰਤ ਕੇ ਫੋਨ ਕਾਲਾਂ ਰਾਹੀਂ ਪੈਸੇ ਬਟੋਰਨ ਵਾਲਾ ਗਰੋਹ ਸਰਗਰਮ

ਔਕਲੈਂਡ 30 ਜਨਵਰੀ (ਹਰਜਿੰਦਰ ਸਿੰਘ ਬਸਿਆਲਾ)-ਬੀਤੇ ਕਾਫੀ ਲੰਬੇ ਸਮੇਂ ਤੋਂ ਵੱਖ-ਵੱਖ ਸਰਕਾਰੀ ਵਿਭਾਗਾਂ ਦਾ ਜਾਅਲੀ ਨਾਂਅ ਅਤੇ ਫੋਨ ਨੰਬਰ ਵਰਤ ਕੇ ਆਨ ਲਾਈਨ ਜਾਂ ਫੋਨ ਉਤੇ ਧੋਖਾਧੜੀ ਨਾਲ ਪੈਸੇ ਬਟੋਰਨ ਵਾਲੇ ਸਰਗਰਮ ਹਨ। ਹੁਣ ਇਨ੍ਹਾਂ ਸਮਾਟ ਚੋਰਾਂ ਨੇ ਆਪਣੇ ਹੀ ਭਾਰਤੀ ਹਾਈ ਕਮਿਸ਼ਨ ਦਾ  ਜਾਅਲੀ ਨਾਂਅ ਵਰਤ ਕੇ ਆਪਣੇ ਹੀ ਭਾਰਤੀ ਲੋਕਾਂ ਨੂੰ ਲੁੱਟਣ ਦਾ ਸਿਲਸਿਲਾ ਸ਼ੁਰੂ ਕੀਤਾ ਹੈ। ਇਸ ਸਬੰਧੀ ਹਾਈ ਕਮਿਸ਼ਨ ਨੇ ਅੱਜ ਮੀਡੀਆ ਰਿਲੀਜ ਜਾਰੀ ਕੀਤੀ ਹੈ। ਇਹ ਲੁਟੇਰੇ ਇਹ ਕਹਿੰਦੇ ਹਨ ਕਿ ਤੁਹਾਡੀ ਰੈਜੀਡੈਂਸੀ ਕੈਂਸਲ ਹੋ ਸਕਦੀ ਹੈ ਜੇਕਰ ਤੁਸੀਂ ਦੱਸੀ ਹੋਈ ਫੀਸ ਜਮ੍ਹਾ ਨਾ ਕਰਵਾਈ। ਇਸ ਤਰ੍ਹਾਂ ਦੇ ਡਰਾਵੇ ਅਤੇ ਧਮਕੀਆਂ ਆਦਿ ਦੇ ਕੇ ਇਹ ਗਰੋਹ ਪੈਸੇ ਕਢਵਾਉਣ ਦੇ ਚੱਕਰ ਵਿਚ ਹੈ। ਹਾਈ ਕਮਿਸ਼ਨ ਨੇ ਸਪਸ਼ਟ ਕੀਤਾ ਹੈ ਕਿ ਉਹ ਅਜਿਹੀ ਕੋਈ ਵੀ ਕਾਲ ਕਦੀ ਨਹੀਂ ਕਰਦੇ। ਇਸ ਕਰਕੇ ਲੋਕ ਆਪਣਾ ਆਪ ਧਿਆਨ ਰੱਖਣ ਅਤੇ ਅਜਿਹੇ ਲੁਟੇਰਿਆਂ ਤੋਂ ਸੁਚੇਤ ਰਹਿਣ।

ਗੱਲਬਾਤ ਕਿਸੇ ਹੋਰ ਦੀ ਤੇ ਕੁੱਟਮਾਰ 22 ਸਾਲਾਂ ਭਾਰਤੀ ਨੌਜਵਾਨ ਦੀ

ਔਕਲੈਂਡ 20  ਜਨਵਰੀ (ਹਰਜਿੰਦਰ ਸਿੰਘ ਬਸਿਆਲਾ)-ਕਹਿੰਦੇ ਨੇ ਕਣਕ ਦੇ ਨਾਲ ਘੁਣ ਵੀ ਪੀਸਿਆ ਜਾਂਦਾ ਪਰ ਕਈ ਵਾਰ ਕਣਕ ਬਚ ਜਾਂਦੀ ਹੈ ਅਤੇ ਘੁਣ ਪੀਸਿਆ ਜਾਂਦਾ। ਅਜਿਹੀ ਹੀ ਇਕ ਘਟਨਾ ਅੱਜ ਭਾਰਤੀ ਮੂਲ ਦੇ ਮੁੰਬਈ ਨਿਵਾਸੀ 22 ਸਾਲਾਂ ਜਸਕਰਨ ਸਿੰਘ ਚੱਢਾ ਦੇ ਨਾਲ ਹੋਈ। ਜੋ ਕਿ ਅਜੇ ਸਤੰਬਰ ਮਹੀਨੇ ਹੀ ਇਥੇ ਪੜ੍ਹਨ ਆਇਆ ਹੈ।  ਕੁਝ ਦਿਨ ਪਹਿਲਾਂ ਉਹ ਇਕ ਟੌਂਗਨ ਮੂਲ ਦੇ ਆਪਣੇ ਕੰਮ ਵਾਲੇ ਸਥਾਨ 'ਤੇ ਬਣੇ ਦੋਸਤ ਦੇ ਨਾਲ ਕਿਤੇ ਘੁੰਮਣ ਗਿਆ ਸੀ। ਉਸ ਸਮੇਂ ਟੌਂਗਨ ਮੂਲ ਦੇ ਵਿਅਕਤੀ ਦੀ ਮਹਿਲਾ ਮਿੱਤਰ ਵੀ ਨਾਲ ਸੀ ਜਿਸ ਬਾਰੇ ਉਸਨੇ ਨੇ ਕਿਹਾ ਸੀ ਕਿ ਇਹ ਉਸਦੀ ਚਚੇਰੀ ਭੈਣ ਹੈ। ਉਸ ਮਹਿਲਾ ਮਿੱਤਰ ਦੇ ਭਾਈਆਂ ਨੇ ਉਸ ਦਿਨ ਇਸ ਮੁੰਡੇ ਨੂੰ ਅਤੇ ਟੌਂਗਨ ਮੂਲ ਦੇ ਉਸਦੇ ਦੋਸਤ ਨੂੰ ਵੇਖ ਲਿਆ ਸੀ। ਉਸ ਵੇਲੇ ਉਹ ਆਪਣੀ ਭੈਣ ਨੂੰ ਉਥੋਂ ਵਾਪਿਸ ਲੈ ਗਏ ਸਨ। ਇਸ ਪੰਜਾਬੀ ਮੁੰਡੇ ਦਾ ਉਸ ਮਹਿਲਾ ਨਾਲ ਕੋਈ ਜਾਣ-ਪਹਿਚਾਣ ਨਹੀਂ ਸੀ, ਪਰ ਆਪਣੇ ਦੋਸਤ ਦੇ ਕਹੇ 'ਤੇ ਨਾਲ ਚਲਾ ਗਿਆ ਸੀ। ਅੱਜ ਉਸ ਮਹਿਲਾ ਦੇ ਭਾਈਆਂ ਨੇ ਇਸ ਮੁੰਡੇ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਸ਼ਾਮ 3 ਵਜੇ ਜਦੋਂ ਇਹ ਭਾਰਤੀ ਮੁੰਡਾ ਟਾਊਨ ਸੈਂਟਰ ਅੰਦਰ ਲੰਚ ਕਰਨ ਬਾਅਦ ਗਿਆ ਤਾਂ ਵੜਦਿਆਂ ਹੀ ਉਨ੍ਹਾਂ ਪੁੱਛਿਆ ਕਿ ਤੂੰ ਉਨ੍ਹਾਂ ਦੀ ਭੈਣ ਨਾਲ ਉਸ ਦਿਨ ਮੈਂਗਰੀ ਬ੍ਰਿਜ ਉਤੇ ਘੁੰਮ ਰਿਹਾ ਸੀ? ਤਾਂ ਇਸ ਮੁੰਡੇ ਨੇ ਅਜੇ ਸਫਾਈ ਦੇਣੀ ਹੀ ਸੀ ਕਿ ਉਨ੍ਹਾਂ ਨੇ ਬਿਨਾਂ ਕੁਝ ਸੁਣੇ ਕੁੱਟਣਾ ਸ਼ੁਰੂ ਕਰ ਦਿੱਤਾ। ਉਸਦੀ ਪਟਕਾ ਲੱਥ ਗਿਆ, ਐਨਕਾਂ ਟੁੱਟ ਗਈਆਂ, ਦੰਦ ਆਦਿ ਟੁੱਟ ਗਏ। ਇਹ ਮੁੰਡਾ ਹੇਠਾਂ ਗਿਰ ਗਿਆ ਅਤੇ ਉਨ੍ਹਾਂ ਕੁੱਟਣਾ ਜਾਰੀ ਰੱਖਿਆ। ਕਿਸੀ ਤਰਾਂ ਇਹ ਮੁੰਡਾ ਲਾਗੇ ਹੀ ਇਕ ਲਿੱਕਰ ਸਟੋਰ 'ਤੇ ਭੱਜ ਗਿਆ ਜਿੱਥੇ ਕਿਸੇ ਵੇਲੇ ਇਹ ਕੰਮ ਕਰਦਾ ਸੀ। ਉਥੇ ਹਾਜ਼ਿਰ ਦੂਜੇ ਨੌਜਵਾਨਾਂ ਨੇ ਇਸਨੂੰ ਸਹਿਯੋਗ ਕਰਕੇ ਬਚਾ ਲਿਆ। ਟਾਊਨ ਸੈਂਟਰ ਦੇ ਅੰਦਰ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੇ ਕੋਈ ਵੀ ਸਹਾਇਤਾ ਕਰਨ ਜਾਂ ਹਮਲਾਵਰਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਸੋ ਗੱਲਬਾਤ ਕਿਸੇ ਹੋਰ ਦੀ ਸੀ ਅਤੇ ਕੁੱਟਮਾਰ ਇਸ ਨੌਜਵਾਨ ਦੀ  ਹੋ ਗਈ।
ਪੁਲਿਸ ਦਾ ਡਰਾਵਾ ਆਦਿ ਦੇਣ ਅਤੇ ਉਥੇ ਲਿੱਕਰ ਸਟੋਰ ਦੀ ਮੌਜੂਦ ਸਕਿਉਰਿਟੀ ਦੇ ਡਰੋਂ ਉਹ ਭੱਜ ਗਏ। ਇਸ ਤੋਂ ਬਾਅਦ ਇਸੇ ਮੁੰਡੇ ਦੋ ਫੋਨ ਤੋਂ ਪੁਲਿਸ ਅਤੇ ਐਂਬੂਲੈਂਸ ਨੂੰ ਫੋਨ ਕੀਤਾ ਗਿਆ। ਐਂਬੂਲੈਂਸ ਲਗਪਗ ਇਕ ਘੰਟੇ ਬਾਅਦ ਇਸਨੂੰ ਮਿਡਲ ਮੋਰ ਹਸਪਤਾਲ ਲੈ ਗਈ ਤੇ ਦੇਰ ਸ਼ਾਮ 6:30 ਉਤੇ ਇਸ ਨੂੰ ਛੁੱਟੀ ਗਿੱਤੀ ਗਈ, ਪਰ ਪੁਲਿਸ ਨੇ ਰਾਤ ਤੱਕ ਵੀ ਮੁੰਡੇ ਤੱਕ ਕੋਈ ਪਹੁੰਚ ਨਹੀਂ ਕੀਤੀ ਜਦ ਕਿ ਤਿੰਨ ਵਾਰ ਆਪਣੀ ਸੁਰੱਖਿਆ ਨੂੰ ਲੈ ਕੇ ਇਸਨੇ ਪੁਲਿਸ ਨੂੰ ਗੁਹਾਰ ਲਗਾਈ।
ਇਸ ਭਾਰਤੀ ਨੌਜਵਾਨ ਨੇ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਕਿਹਾ ਹੈ ਕਿ ਪੁਲਿਸ ਅਤੇ ਐਂਬੂਲੈਂਸ ਸੇਵਾਵਾਂ ਵੱਲੋਂ ਇੰਝ ਲਗਦਾ ਹੈ ਜਿਵੇਂ ਸਾਡੇ ਭਾਰਤੀ ਹੋਣ 'ਤੇ ਪੱਖਪਾਤ ਕੀਤਾ ਗਿਆ ਹੋਵੇ। ਉਨ੍ਹਾਂ ਨੇ ਮੇਰੀ ਜਾਨ ਨੂੰ ਖਤਰੇ ਦੇ ਵਿਚ ਸਮਝਿਆ ਹੀ ਨਹੀਂ ਜਦ ਕਿ ਇਸ ਘਟਨਾ ਦੇ ਵਿਚ ਮੇਰੀ ਜਾਨ ਜਾ ਸਕਦੀ ਸੀ। ਉਸਨੇ ਕਿਹਾ ਕਿ ਜੇਕਰ ਪੁਲਿਸ ਘਟਨਾ ਤੋਂ ਬਾਅਦ ਵੀ ਪੀੜ੍ਹਤ ਨੂੰ ਗੰਭੀਰਤਾ ਨਾਲ ਨਹੀਂ ਲੈਂਦੀ ਤਾਂ ਪੁਲਿਸ ਦਾ ਇਹ ਨਾਅਰਾ ਕਿ 'ਸੇਫਰ ਕਮਿਊਨਿਟੀ' ਹਾਸੋ-ਹੀਣਾ ਲਗਦਾ ਹੈ।
 

ਸਿੱਖੀ ਪਹਿਚਾਣ ਲਈ ਸੜਕਾਂ `ਤੇ ਠਾਠਾਂ ਮਾਰ ਗਿਆ ਸੰਗਤਾਂ ਦਾ ਸਮੁੰਦਰ

ਔਕਲੈਂਡ 6 ਜਨਵਰੀ (ਹਰਜਿੰਦਰ ਸਿੰਘ ਬਸਿਆਲਾ)-ਇਥੋਂ ਲਗਪਗ 211 ਕਿਲੋਮੀਟਰ ਦੂਰ ਵਸੇ ਇਕ ਵੱਡੇ ਸ਼ਹਿਰ ਟੌਰੰਗਾ ਵਿਖੇ ਸੰਨ 2013 ਦੇ ਵਿਚ ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ ਸਥਾਪਿਤ ਕੀਤਾ ਗਿਆ ਸੀ। ਇਸ ਅਸਥਾਨ ਤੋਂ ਅੱਜ  ਮੈਨੇਜਮੈਂਟ ਨੇ ਸਥਾਨਕ ਅਤੇ ਇਲਾਕਾ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪੰਜਵਾਂ ਵਿਸ਼ਾਲ ਨਗਰ ਕੀਰਤਨ ਸਜਾਇਆ। ਸਿੱਖੀ ਪਹਿਚਾਣ ਲਈ ਇਕ ਤਰ੍ਹਾਂ ਨਾਲ ਸੜਕਾਂ ਉਤੇ ਸੰਗਤਾਂ ਦਾ ਠਾਠਾਂ ਮਾਰਦਾ ਸਮੁੰਦਰ ਨਜ਼ਰ ਆਇਆ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਦੇ ਵਿਚ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਅਤੇ ਪੰਜ ਨਿਸ਼ਾਨਚੀਆਂ ਨੇ ਕੀਤੀ। ਨਗਰ ਕੀਰਤਨ ਦੀ ਆਰੰਭਤਾ ਵੇਲੇ ਮੂਹਰੇ-ਮੂਹਰੇ ਸਕਾਟਿਸ਼ ਬੈਂਡ ਵਾਲੇ ਸੰਗੀਤਕ ਦੁਨਾਂ ਬਿਖੇਰ ਰਹੇ ਸਨ ਜਦ ਕਿ ਬੀਬੀਆਂ ਨੈ ਝਾੜੂ ਦੇ ਨਾਲ ਰਸਤਾ ਸਾਫ ਕਰਕੇ ਗੁਰੂ ਸਾਹਿਬ ਦੀ ਸਵਾਰੀ ਲੰਘਣ ਵਾਸਤੇ ਸਤਿਕਾਰ ਵਿਚ ਹੋਰ ਵਾਧਾ ਕੀਤਾ। ਗਤਕਾ ਪਾਰਟੀਆਂ ਆਪਣੇ ਜੌਹਰ ਵਿਖਾ ਰਹੀਆਂ ਸਨ। ਗੁਰਦੁਆਰਾ ਸਾਹਿਬ ਦੇ ਗੇਟ ਮੂਹਰੇ ਠੰਡੇ ਮਿੱਠੇ ਜਲ ਦੀ ਛਬੀਲ, ਕਾਲੇ ਛੋਲਿਆਂ ਅਤੇ ਕੜਾਹ ਪ੍ਰਸ਼ਾਦਿ, ਫਲ, ਡਰਿੰਕਸ, ਪਕੌੜੇ, ਚਿਪਸ, ਚਾਹ ਅਤੇ ਹੋਰ ਲੰਗਰ ਕਈ ਥਾਂ ਉਪਲਬਧ ਕਰਵਾਏ ਗਏ ਸਨ। ਸ। ਬਿਕਰਮਜੀਤ ਸਿੰਘ ਵਿੱਕੀ ਤੇ ਰਣਜੀਤ ਸਿੰਘ ਜੌਲਾ ਵੱਲੋਂ ਟਰੱਕਾਂ ਦੀ ਸੇਵਾ ਸੀ, ਪਾਲਕੀ ਸਾਹਿਬ ਨੂੰ ਬੱਚੀਆਂ ਨੇ  ਸਜਾਇਆ ਸੀ। ਗੁਰਦੁਆਰਾ ਸਾਹਿਬ ਟੀਪੁੱਕੀ ਤੋਂ ਭਾਈ ਹਰਦੇਵ ਸਿੰਘ ਇਸ ਮੌਕੇ ਸਾਰੇ ਸਿੰਘਾਂ ਨਾਲ ਪੂਰਾ ਤਾਲਮੇਲ ਰੱਖ ਰਹੇ ਸਨ। ਛਬੀਲ ਦੀ ਸੇਵਾ ਮਨੋਹਰ ਸਿੰਘ ਵੈਲਕਮ ਬੇਅ ਤੇ ਨੌਜਵਾਨ ਸਾਥੀ, ਡਰਿੰਕਾਂ ਦੀ ਸੇਵਾ ਹੀਰਾ ਫੈਮਿਲੀ, ਰਸਤੇ ਵਿਚ ਚੀਜ਼ ਚਿੱਲੀ ਦਾ ਲੰਗਰ ਵੀ ਵੀਰ ਗੋਲਡੀ ਵੱਲੋਂ ਲਾਇਆ ਗਿਆ।  ਮਾਨ ਫੈਮਿਲੀ ਨੇ ਵੀ ਇਸ ਨਗਰ ਕੀਰਤਨ ਦੇ ਵਿਚ ਕਾਫੀ ਸਹਿਯੋਗ ਦਿੱਤਾ। ਮਨਜਿੰਦਰ ਸਿੰਘ ਦਾਨਾ ਵੱਲੋਂ ਕੁਲਫੀਆਂ ਦਾ ਲੰਗਰ ਵੀ ਦਿਲਚਸਪ ਰਿਹਾ। ਨਗਰ ਕੀਰਤਨ ਦੇ ਇਕੋ-ਇਕ ਪੜਾਅ ਡੈਵਨਪੋਰਟ ਬੁਆਏਜ਼ ਸਕੂਲ ਵਿਖੇ ਰੱਖਿਆ ਗਿਆ ਸੀ ਜਿਥੇ ਭਾਈ ਮਲਕੀਤ ਸਿੰਘ ਸੁੱਜੋਂ ਵਾਲਿਆਂ ਨੇ ਬੱਚਿਆਂ ਕੋਲੋਂ ਕਵੀਸ਼ਰੀ ਪੇਸ਼ ਕਰਵਾਈ ਜਿਨ੍ਹਾਂ ਵਿਚ ਅਨੂਪ ਸਿੰਘ-ਇੰਦਰਪ੍ਰੀਤ ਕੌਰ ਸੁੱਜੋਂ ਵਾਲੇ, ਕਰਮਜੋਤ ਸਿੰਘ, ਕਰਨਬੀਰ ਸਿੰਘ, ਇੰਦਰਦੀਪ ਕੌਰ, ਪ੍ਰਭਲੀਨ ਕੌਰ,  ਮਨਮੀਤ ਕੌਰ ਤੇ ਮਹਿਕਦੀਪ ਕੌਰ ਨੇ ਬੜੋ ਜੋਸ਼ ਨਾਲ ਕਵਿਤਾਵਾਂ ਪੇਸ਼ ਕੀਤੀਆਂ। ਇਸ ਨਗਰ ਕੀਰਤਨ ਦੇ ਵਿਚ ਰੋਟੋਰੂਆ, ਹੇਸਟਿੰਗਜ਼, ਟੀ ਪੁੱਕੀ, ਵਾਕਾਟਾਨੀ, ਔਕਲੈਂਡ, ਪਾਪਾਮੋਆ ਅਤੇ ਹੋਰ ਕਈ ਥਾਵਾਂ ਤੋਂ ਸੰਗਤ ਪਹੁੰਚੀ ਹੋਈ ਸੀ। ਰਸਤੇ ਦੇ ਵਿਚ ਥਾਂ-ਥਾਂ ਗੋਰੇ ਅਤੇ ਹੋਰ ਲੋਕ ਘਰਾਂ ਤੋਂ ਬਾਹਰ ਨਿਕਲ ਕੇ ਨਗਰ ਕੀਰਤਨ ਵੇਖ ਰਹੇ ਸਨ ਤੇ ਵੀਡੀਓਜ਼ ਰਿਕਾਰਡ ਕਰਕੇ ਸ਼ੋਸ਼ਲ ਮੀਡੀਆ ਉਤੇ ਪਾ ਰਹੇ ਸਨ। ਲਗਪਗ ਦੋ ਘੰਟਿਆਂ ਦੇ ਸਫਰ ਤੋਂ ਬਾਅਦ ਨਗਰ ਕੀਰਤਨ ਸਫਲਤਾ ਦੇ ਨਾਲ ਵਾਪਿਸ ਗੁਰਦੁਆਰਾ ਸਾਹਿਬ ਪਹੁੰਚਿਆ, ਅਰਦਾਸ ਹੋਈ ਅਤੇ ਸੇਵਾਦਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਸੰਗਤਾਂ ਨੂੰ ਵਧਾਈ ਅਤੇ ਸੰਬੋਧਨ: ਇਸ ਪੜਾਅ ਦੇ ਦੌਰਾਨ ਔਕਲੈਂਡ ਤੋਂ ਪੁੱਜੇ ਸ। ਖੜਗ ਸਿੰਘ ਹੋਰਾਂ ਇਕੱਤਰ ਸੰਗਤ ਨੂੰ ਜਿੱਥੇ ਵਧਾਈ ਦਿੱਤੀ ਉਥੇ ਬੋਲੇ ਸੋ ਨਿਹਾਲ ਦੇ ਜੈਕਾਰੇ ਗਜ਼ਾ ਕੇ ਹੋਰ ਜੋਸ਼ ਭਰਿਆ। ਉਨ੍ਹਾਂ ਸਥਾਨਕ ਮੈਂਬਰ ਪਾਰਲੀਮੈਂਟ ਸ੍ਰੀ ਸਾਇਮਨ ਬ੍ਰਿਜਸ, ਕੌਂਸਿਲ ਅਧਿਕਾਰੀ ਅਤੇ ਨਿਊਜ਼ੀਲੈਂਡ ਪੁਲਿਸ ਦੇ ਨੁਮਾਇੰਦਿਆਂ ਨੂੰ ਜੀ ਆਇਆਂ ਆਖਿਆ।
ਸੰਸਦ ਮੈਂਬਰ ਸ੍ਰੀ ਸਾਇਮਨ ਬ੍ਰਿਜਸ: ਸਥਾਨਕ ਨੈਸ਼ਨਲ ਪਾਰਟੀ ਦੇ ਸੰਸਦ ਮੈਂਬਰ ਅਤੇ ਸਾਬਕਾ ਮੰਤਰੀ ਸ੍ਰੀ ਸਾਇਮਨ ਬ੍ਰਿਜਸ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਹਰ ਸਾਲ ਇਥੇ ਆ ਕੇ ਬਹੁਤ ਪ੍ਰਸੰਨਤਾ ਹੁੰਦੀ ਹੈ ਅਤੇ ਉਹ ਹਮੇਸ਼ਾਂ ਭਾਰਤੀ ਕਮਿਊਨਿਟੀ ਦੇ ਕੰਮਾਂ ਵਾਸਤੇ ਹਾਜ਼ਿਰ ਹਨ। ਉਨ੍ਹਾਂ ਮੈਨੇਜਮੈਂਟ ਨੂੰ ਪੰਜਵੇਂ ਨਗਰ ਕੀਰਤਨ ਦੀ ਵਧਾਈ ਦਿੱਤੀ।

ਨਿਊਜ਼ੀਲੈਂਡ ਪੁਲਿਸ: ਇਸ ਨਗਰ ਕੀਰਤਨ ਦੇ ਵਿਚ ਪੁਲਿਸ ਨੇ ਆਪਣੀ ਪੂਰੀ ਭੂਮਿਕਾ ਨਿਭਾਈ। ਜਿੱਥੇ ਆਵਾਜਾਈ ਨਿਯੰਤਰਣ ਕੀਤੀ ਗਈ ਉਥੇ ਆਕਲੈਂਡ ਵਿਖੇ ਤਾਇਨਾਤ ਪੰਜਾਬੀ ਕੁੜੀ ਲਵਲੀਨ ਕੌਰ ਵਿਸ਼ੇਸ਼ ਤੌਰ 'ਤੇ ਪਹੁੰਚੀ ਹੋਈ ਸੀ। ਉਸਨੇ ਆਪਣੇ ਸੰਬੋਧਨ ਦੇ ਵਿਚ ਪੰਜਾਬੀ ਕੁੜੀਆਂ ਨੂੰ ਪੁਲਿਸ ਦੇ ਵਿਚ ਭਰਤੀ ਹੋਣ ਲਈ ਉਤਸ਼ਾਹਿਤ ਕੀਤਾ। ਟੌਰੰਗਾ ਤੋਂ ਇਕ ਮਹਿਲਾ ਕਾਂਸਟੇਬਲ ਅਤੇ ਪੁਰਸ਼ ਕਾਂਸਟੇਬਲ ਦੀ ਮਦਦ ਨਾਲ ਪੁਲਿਸ ਦੀ ਭਰਤੀ ਸਬੰਧੀ ਜਾਣਕਾਰੀ ਦੇਣ ਲਈ ਸਟਾਲ ਵੀ ਲਗਾਇਆ ਗਿਆ, ਜਿੱਥੇ ਬੱਚਿਆਂ ਨੇ ਪੁਲਿਸ ਵੱਲੋਂ ਤਿਆਰ ਬੱਚਿਆਂ ਦੀ ਵਰਦੀ ਪਾ ਕੇ ਬਹੁਤ ਸਾਰੇ ਬੱਚਿਆਂ ਨੇ ਤਸਵੀਰਾਂ ਖਿਚਵਾਈਆਂ। ਮੈਨੇਜਮੈਂਟ ਵੱਲੋਂ ਕਾਂਸਟੇਬਲ ਲਵਲੀਨ ਕੌਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
 

ਇੱਕ ਹੋਰ ਪੰਜਾਬੀ ਫਾਈਨਾਂਸਰ ਦੀ ਮਨੀਲਾ ‘ਚ ਹੱਤਿਆ

ਫ਼ਰੀਦਕੋਟ ਜ਼ਿਲ੍ਹੇ ‘ਚ ਪਿੰਡ ਵਾਂਦਰ ਜਟਾਣਾ ਦੇ ਨੌਜਵਾਨ ਦੀ ਮਨੀਲਾ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ।ਹਰਪ੍ਰੀਤ ਸਿੰਘ ਹੈਪੀ (27) ਨੌਂ ਵਰ੍ਹੇ ਪਹਿਲਾਂ ਕੰਮਕਾਰ ਲਈ ਮਨੀਲਾ ਗਿਆ ਸੀ ਅਤੇ ਮਨੀਲਾ ਵਿੱਚ ਫਾਈਨਾਂਸ ਦਾ ਕੰਮ  ਕਰਦਾ ਸੀ। ਉਹ ਕੰਮ ਤੋਂ ਵਾਪਸ ਆ ਰਿਹਾ ਸੀ ਕਿ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ।

ਔਕਲੈਂਡ `ਚ ਬ੍ਰਿਜ ਉਤੇ ਆਤਮਹੱਤਿਆ ਕਰਨ ਲੱਗੀ ਔਰਤ ਨੂੰ ਪੰਜਾਬੀ ਨੌਜਵਾਨ ਨੇ ਬਚਾਇਆ

 ਔਕਲੈਂਡ 16 ਸਤੰਬਰ (ਹਰਜਿੰਦਰ ਸਿੰਘ ਬਸਿਆਲਾ)- ਪੰਜਾਬੀ ਨੌਜਵਾਨ ਸੰਦੀਪ ਸਿੰਘ ਗਿੱਲ ਪਿੰਡ ਡਾਂਗੀਆਂ ਨੇ ਬੀਤੇ ਦਿਨੀਂ ਔਕਲੈਂਡ ਵਿੱਚ ਇਕ ਔਰਤ ਦੀ ਜਾਨ ਬਚਾ ਲਈ ਜੋ ਕਿ ਚੰਦ ਸਕਿੰਟਾਂ ਦੇ ਵਿਚ ਆਤਮਹੱਤਿਆ ਰਾਹੀਂ ਮੌਤ ਨੂੰ ਗਲੇ ਲਗਾਉਣ ਜਾ ਰਹੀ ਸੀ। ਇਹ ਨੌਜਵਾਨ ਬੀਤੇ ਦਿਨੀਂ ਆਪਣੇ ਕੰਮ ਤੋਂ ਵਾਪਿਸ ਘਰ ਪਰਤ ਰਿਹਾ ਸੀ, ਸਮਾਂ ਰਾਤ 2:45 ਦੇ ਕਰੀਬ ਸੀ। ਈਸਟ ਟਮਾਕੀ ਮੋਟਰਵੇਅ ਬ੍ਰਿਜ ਉਤੋਂ ਜਦੋਂ ਇਹ ਨੌਜਵਾਨ ਆਪਣੀ ਕਾਰ ਵਿਚ ਲੰਘਿਆ ਤਾਂ ਇਕ ਔਰਤ ਪੁੱਲ ਉਤੇ ਸ਼ਰਾਬ ਪੀ ਰਹੀ ਸੀ।  ਜਦੋਂ ਉਸ ਤੋਂ ਅੱਗੇ ਲੰਘਣ ਹੀ ਲੱਗਾ ਸੀ ਤਾਂ ਉਸਦੀ ਨਜ਼ਰ ਪੈ ਗਈ ਕਿ ਉਹ ਪੁੱਲ ਦੇ ਉਤੋਂ ਦੀ ਛਾਲ ਮਾਰਨ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਨੌਜਵਾਨ ਨੇ ਤੁਰੰਤ ਆਪਣੀ ਕਾਰ ਰੋਕ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ ਕੀਤੀ ਤਾਂ ਉਸਨੇ ਬੀਅਰ ਦੀ ਬੋਤਲ ਇਸ ਵੱਲ੍ਹ ਵਗਾਹ ਮਾਰਨ ਦੀ ਕੋਸ਼ਿਸ਼ ਕੀਤੀ ਜੋ ਕਿ ਉਸਦੇ ਹੱਥ ਵਿਚੋਂ ਛੁੱਟ ਗਈ। ਇਸ ਨੌਜਵਾਨ ਦਾ ਬਚਾਅ ਹੋ ਗਿਆ ਪਰ  ਇਸਨੇ ਉਸ ਔਰਤ ਦੀ ਜਾਨ ਬਚਾਉਣ ਖਾਤਿਰ ਉਸ ਤੱਕ ਫਿਰ ਪਹੁੰਚ ਬਣਾਈ ਅਤੇ ਉਸਨੂੰ ਛਾਲ ਮਾਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਉਸ ਔਰਤ ਨੇ ਇਸ ਨੌਜਵਾਨ ਨੂੰ ਹੀ ਕੁੱਟਣਾ-ਮਾਰਨਾ ਸ਼ੁਰੂ ਕਰ ਦਿੱਤਾ ਪਰ ਇਸ ਦੌਰਾਨ ਲੰਘਣ ਵਾਲੀ ਕੋਈ ਵੀ ਕਾਰ ਨਾ ਰੁਕੀ।  ਇਹ ਨੌਜਵਾਨ ਸੜਕ ਉਤੇ ਲੋਕਾਂ ਨੂੰ ਆਵਾਜਾਂ ਮਾਰਨ ਲੱਗਾ ਕਿ ਕੋਈ ਮਦਦ ਕਰੇ, ਐਨੇ ਨੂੰ ਇਕ ਕਾਰ ਰੁਕੀ ਉਸਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ। ਇਸ ਤੋਂ ਬਾਅਦ ਦੋ ਕਾਰਾਂ ਹੋਰ ਰੁਕ ਗਈਆਂ ਤੇ ਮਦਦ ਵਾਸਤੇ ਆਏ। ਕੁਝ ਸਮੇ ਬਾਅਦ ਪੁਲਿਸ ਵੀ ਆ ਗਈ।

ਕਬੱਡੀ ਖਿਡਾਰੀ ਦੀ ਇੰਗਲੈਂਡ ‘ਚ ਸੜਕ ਹਾਦਸੇ ਦੌਰਾਨ ਮੌਤ

ਇੰਗਲੈਂਡ ’ਚ ਰਹਿੰਦੇ ਸਾਹਨੇਵਾਲ ਦੇ ਕਬੱਡੀ ਖਿਡਾਰੀ ਜਸਕਰਨ ਸਿੰਘ ਸੰਧੂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ । ਸਤਿੰਦਰ ਸਿੰਘ ਗੋਲਡੀ ਜੋ ਇੰਗਲੈਂਡ ਕਬੱਡੀ ਫੈਡਰੇਸ਼ਨ ਦਾ ਪ੍ਰਧਾਨ ਹੈਕਾਫ਼ੀ ਸਮੇਂ ਤੋਂ ਇੰਗਲੈਂਡ ਵਿੱਚ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਸੀ। ਸੋਮਵਾਰ ਤੜਕੇ ਉਸ ਦਾ ਪੁੱਤਰ ਜਸਕਰਨ ਸਿੰਘ ਸੰਧੂ ਹੀਥਰੋ ਏਅਰਪੋਰਟ ਨੇੜਲੇ ਇਲਾਕੇ ਲੈਂਗਲੀਇੰਡ ਵਿਖੇ ਆਪਣੇ ਦੋਸਤਾਂ ਨੂੰ ਛੱਡ ਕੇ ਕਾਰ ਸਮੇਤ ਪਰਤ ਰਿਹਾ ਸੀ ਕਿ ਉਸ ਦੀ ਕਾਰ ਹਾਦਸਾਗ੍ਰਸਤ ਹੋ ਗਈ।
ਜਾਣਕਾਰੀ ਅਨੁਸਾਰ ਹਾਦਸਾ ਹੋਣ ਤੋਂ ਬਾਅਦ ਕਾਰ ਡੂੰਘੀ ਖੱਡ ਵਿਚ ਡਿੱਗ ਗਈ ਅਤੇ ਫਾਇਰ ਫਾਈਟਰਾਂ ਵੱਲੋਂ ਦੋਵਾਂ ਹੀ ਨੌਜਵਾਨਾਂ ਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ। ਹਾਦਸੇ ’ਚ ਜਸਕਰਨ ਸਿੰਘ ਦੀ ਮੌਤ ਹੋ ਗਈ ਜਦਕਿ ਉਸ ਦਾ ਦੋਸਤ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜਸਕਰਨ ਦੀ ਮੌਤ ਤੋਂ ਬਾਅਦ ਇੰਗਲੈਂਡ ਦੇ ਸਲੋਹ, ਸਾਊਥਾਲ ਸਮੇਤ ਅਗਲੇ ਤਿੰਨੇ ਟੂਰਨਾਮੈਂਟ ਰੱਦ ਕਰ ਦਿੱਤੇ ਹਨ।

ਅਮਰੀਕਾ ਦੇ ਟੀਵੀ ਚੈਨਲ ਤੇ ਸਿੱਖੀ ਪਛਾਣ ਲਈ ਮੁਹਿੰਮ ਸ਼ੁਰੂ

ਅਮਰੀਕਾ ਵਿੱਚ ਸਿੱਖਾਂ ਦੇ ਹੱਕਾਂ ਲਈ ਲੜਨ ਵਾਲੀ ਇਕ ਸੰਸਥਾ ਨੇ ਸਿੱਖ ਭਾਈਚਾਰੇ ਬਾਰੇ ਅਮਰੀਕੀਆਂ ਨੂੰ ਜਾਣਕਾਰੀ ਦੇਣ ਲਈ ਕੌਮੀ ਨਿਊਜ਼ ਚੈਨਲਾਂ ਉਤੇ ਇਸ਼ਤਿਹਾਰੀ ਮੁਹਿੰਮ ਸ਼ੁਰੂ ਕੀਤੀ ਹੈ।
‘ਵੁਈ ਆਰ ਸਿੱਖਸ’ ਇਸ਼ਤਿਹਾਰੀ ਮੁਹਿੰਮ ਰਾਹੀਂ ਸਮਾਜ ਵਿੱਚ ਸਿੱਖ ਅਮਰੀਕੀਆਂ ਦੇ ਯੋਗਦਾਨ ਬਾਰੇ ਦੱਸਿਆ ਜਾਵੇਗਾ ਅਤੇ ਇਸ ਤੱਥ ਦੀ ਨਿਸ਼ਾਨਦੇਹੀ ਕੀਤੀ ਜਾਵੇਗੀ ਕਿ ਸਿੱਖ ਕਦਰਾਂ ਕੀਮਤਾਂ ਅਮਰੀਕੀ ਕਦਰਾਂ ਕੀਮਤਾਂ ਨਾਲ ਮੇਲ ਖਾਂਦੀਆਂ ਹਨ। 9/11 ਹਮਲਿਆਂ ਮਗਰੋਂ ਸਿੱਖ ਭਾਈਚਾਰੇ ਨੂੰ ਵਿਤਕਰੇ, ਧਮਕੀਆਂ ਤੇ ਨਸਲੀ ਜੁਰਮਾਂ ਦਾ ਨਿਸ਼ਾਨਾ ਬਣਇਆ ਜਾ ਰਿਹਾ ਹੈ ਕਿਉਂਕਿ ਦਸਤਾਰ ਕਾਰਨ ਸਿੱਖਾਂ ਨੂੰ ਗਲਤ ਸਮਝ ਲਿਆ ਜਾਂਦਾ ਹੈ। ਇਸ਼ਤਿਹਾਰ ਫੌਕਸ ਨਿਊਜ਼ ਉਤੇ 31 ਅਗਸਤ ਤੱਕ ਚੱਲਣਗੇ।

ਸੁਖਵੰਤ ਠੇਠੀ ਬਰੈਂਪਟਨ ਸਾਊਥ ਤੋਂ ਲਿਬਰਲ ਉਮੀਦਵਾਰ ਨਾਮਜ਼ਦ

ਬਰੈਂਪਟਨ : 2018 ਵਿੱਚ ਹੋਣ ਵਾਲੀਆਂ ਪ੍ਰੋਵਿੰਸ਼ੀਅਲ ਚੋਣਾਂ ਲਈ ਲਿਬਰਲ ਪਾਰਟੀ ਨੇ ਸੁਖਵੰਤ ਠੇਠੀ ਨੂੰ ਬਰੈਂਪਟਨ ਸਾਊਥ ਹਲਕੇ ਤੋਂ ਉਮੀਦਵਾਰ ਐਲਾਨਿਆ। ਨਾਮਜ਼ਦਗੀ ਲਈ ਹੋਈ ਇਕੱਤਰਤਾ ਵਿੱਚ ਸੈਂਕੜੇ ਲਿਬਰਲ ਹਮਾਇਤੀਆਂ ਦੀ ਹਾਜ਼ਰੀ ਵਿੱਚ ਹੋਏ ਇਸ ਐਲਾਨ ਮੌਕੇ ਪ੍ਰੀਮੀਅਰ ਕੈਥਲਿਨ ਵਿੱਨ, ਵਿੱਤ ਮੰਤਰੀ ਚਾਰਲਸ ਸੂਸਾ, ਫੈਡਰਲ ਮੰਤਰੀ ਨਵਦੀਪ ਬੈਂਸ, ਉਂਟੇਰੀਓ ਦੀ ਸੀਨੀਅਰਾਂ ਬਾਰੇ ਮੰਤਰੀ ਦੀਪਿਕਾ ਦਮੇਰਲਾ, ਐਮ ਪੀ ਸੋਨੀਆ ਸਿੱਧੂ, ਐਮ ਪੀ ਪੀ ਹਰਿੰਦਰ ਮੱਲ੍ਹੀ ਤੋਂ ਇਲਾਵਾ ਕਈ ਲੋਕਲ ਲਿਬਰਲ ਲੀਡਰ ਮੌਜੂਦ ਸਨ। ਨਾਮਜ਼ਦਗੀ ਪ੍ਰਕਿਰਿਆ ਦੇ ਪੱਖ ਤੋਂ ਵੇਖਿਆਂ ਇਹ ਸ਼ਾਇਦ ਉਨਟਾਰੀਉ ਸੂਬੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਹਲਕੇ ਤੋਂ ਉਮੀਦਵਾਰ ਐਲਾਨਣ ਵੇਲੇ ਰੈਲੀ ਨੁਮਾ ਇੱਕਤਰਤਾ ਦਾ ਇੰਤਜ਼ਾਮ ਕੀਤਾ ਗਿਆ ਹੋਵੇ। ਜਲੰਧਰ ਨੇੜੇ ਲੋਹਾਂਰਕਾਂ ਪਿੰਡ ਦੇ ਜੰਮਪਲ ਦੋ ਧੀਆਂ ਦੇ ਪਿਤਾ ਅਤੇ 1995 ਵਿੱਚ ਭਾਰਤ ਤੋਂ ਕੈਨੇਡਾ ਆਉਣ ਵਾਲੇ ਸੁਖਵੰਤ ਠੇਠੀ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਲਿਬਰਲ ਪਾਰਟੀ ਕੋਲ ਉਂਟੇਰੀਓ ਵਾਸੀਆਂ ਲਈ ਇਹ ਬਿਹਤਰ ਅਤੇ ਇਨਸਾਫ ਪਸੰਦ ਜੀਵਨ ਪ੍ਰਦਾਨ ਕਰਨ ਦੀ ਯੋਜਨਾ ਹੈ।

ਸੁਖਵੰਤ ਦੀ ਨਾਮਜ਼ਦਗੀ ਦਾ ਸੁਆਗਤ ਕਰਦੇ ਹੋਏ ਪ੍ਰੀਮੀਅਰ ਕੈਥਲਿਨ ਵਿੱਨ ਨੇ ਕਿਹਾ ਕਿ ਮੇਰੀ ਸਰਕਾਰ ਨੂੰ ਇਸ ਗੱਲ ਦਾ ਭਲੀਭਾਂਤ ਪਤਾ ਹੈ ਕਿ ਸੁਖਵੰਤ ਠੇਠੀ ਵਰਗੇ ਪ੍ਰਤਿਭਾਸ਼ਾਲੀ ਨੌਜਵਾਨਾਂ ਦੇ ਹੁਨਰਾਂ ਨੂੰ ਲੋਕ ਭਲਾਈ ਲਈ ਕਿਵੇਂ ਵਰਤਣਾ ਹੈ। ਉਹਨਾਂ ਨੇ ਕਿਹਾ ਕਿ ਸੁਖਵੰਤ ਬਰੈਂਪਟਨ ਵੈਸਟ ਲਈ ਇੱਕ ਬਿਹਤਰ ਐਮ ਪੀ ਪੀ ਸਾਬਤ ਹੋਵੇਗਾ।
ਇਸ ਮੌਕੇ ਵੱਖ ਵੱਖ ਲਿਬਰਲ ਬੁਲਾਰਿਆਂ ਵੱਲੋਂ ਪ੍ਰੋਵਿੰਸ਼ੀਅਲ ਕੰਜ਼ਰਵੇਟਿਵ ਪਾਰਟੀ ਵੱਲੋਂ ਹੈਮਿਲਟਨ ਏਰੀਆ ਤੋਂ ਇੱਕ ਦਸਤਾਰਧਾਰੀ ਸਿੱਖ ਨੌਜਵਾਨ ਨੂੰ ਟਿਕਟ ਨਾ ਦੇਣ ਦਾ ਵੀ ਮੁੱਦਾ ਜੋਰਸ਼ੋਰ ਨਾਲ ਚੁੱਕਿਆ ਗਿਆ। ਇਸ ਇੱਕਤਰਤਾ ਵਿੱਚ 6 ਤੋਂ 7 ਸੌ ਲਿਬਰਲ ਹਮਾਇਤੀ ਸ਼ਾਮਲ ਹੋਏ ਜੋ ਬਰੈਂਪਟਨ ਸਾਊਥ ਸਮੇਤ ਪੂਰੇ ਬਰੈਂਪਟਨ ਸ਼ਹਿਰ ਵਿੱਚ ਪੁੱਜੇ ਹੋਏ ਸਨ।

ਅਮਰੀਕਾ ਵਿੱਚ ਟਰਾਲਾ ਪਲਟਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ

ਨਾਭਾ ਵਾਸੀ  ਯਾਦਵਿੰਦਰ ਸਿੰਘ ਦੀ ਅਮਰੀਕਾ ਵਿੱਚ ਸੜਕ ਹਾਦਸੇ ਵਿਚ ਮੌਤ ਹੋ ਗਈ। ਉਹ ਚਾਰ ਸਾਲ ਪਹਿਲਾਂ ਅਮਰੀਕਾ ਗਿਆ ਸੀ ਤੇ ਉੱਥੇ ਟਰਾਲਾ ਚਲਾਉਂਦਾ ਸੀ। ਉਸਦੇ ਟਰਾਲੇ ਦਾ ਅਗਲਾ ਟਾਇਰ ਫਟ ਗਿਆ ਤੇ ਟਰਾਲਾ ਪਲਟ ਗਿਆ ਤੇ ਯਾਦਵਿੰਦਰ ਉਸ ਥੱਲੇ ਬੁਰੀ ਤਰ੍ਹਾਂ ਕੁਚਲਿਆ ਗਿਆ। ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਹ ਆਪਣੇ ਪਿੱਛੇ ਪਤਨੀ ਅਤੇ 2 ਬੇਟੇ ਛੱਡ ਗਿਆ ਹੈ।

ਵਿਦੇਸ਼ ਦਾ ਝਾਂਸਾ ਦੇ ਕੇ ਵਿਆਹ ਕਰਵਾਉਣ ਵਾਲਾ NRI ਗ੍ਰਿਫਤਾਰ: ਹੁਣ ਤੱਕ ਚਾਰ ਵਿਆਹ ਕਰਵਾਏ

ਵਿਦੇਸ਼ ਲਿਜਾਣ ਦਾ ਝਾਂਸਾ ਦੇ ਕੇ ਵਿਆਹ ਕਰਵਾਉਣ ਤੇ ਪੈਸੇ ਠੱਗਣ ਵਾਲੇ ਅਮਰੀਕਾ ਤੋਂ ਪਰਤੇ ਐਨ।ਆਰ।ਆਈ। ਨੂੰ ਪੁਲੀਸ ਨੇ ਦਿੱਲੀ ਹਵਾਈ ਅੱਡੇ ਤੋਂ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਜਗਜੀਤ ਸਿੰਘ ਵਾਸੀ ਗਰੀਨ ਐਵੇਨਿਊ ਜਲੰਧਰ ਵਜੋਂ ਹੋਈ ਹੈ, ਜੋ ਦੋ ਸਾਲ ਅਮਰੀਕਾ ਰਹਿ ਚੁੱਕਾ ਹੈ। ਉਹ ਵਿਦੇਸ਼ ਲਿਜਾਣ ਦਾ ਝਾਂਸਾ ਦੇ ਕੇ ਹੁਣ ਤਕ ਚਾਰ ਵਿਆਹ ਕਰਵਾ ਚੁੱਕਾ ਹੈ। ਉਸ ਕੋਲੋਂ ਦੋ ਪਾਸਪੋਰਟ ਬਰਾਮਦ ਹੋਏ ਹਨ, ਜਿਨ੍ਹਾਂ ’ਚ ਇੱਕ ਜਗਜੀਤ ਸਿੰਘ ਤੇ ਦੂਜਾ ਪਾਸਪੋਰਟ ਰਤਨ ਕੁਮਾਰ ਦੇ ਨਾਂ ਦਾ ਹੈ।
ਜਗਜੀਤ ਦੇ ਚੌਥੇ ਵਿਆਹ ਦੀ ਸ਼ਿਕਾਰ ਹੋਈ ਨਵਜੋਤ ਕੌਰ ਅੱਜ ਪੁਲੀਸ ਕਮਿਸ਼ਨਰ ਪ੍ਰਵੀਨ ਸਿਨਹਾ ਨਾਲ ਮੀਡੀਆ ਅੱਗੇ ਪੇਸ਼ ਹੋਈ ਅਤੇ ਆਪਣੀ ਹੱਡਬੀਤੀ ਸੁਣਾਈ। ਨਵਜੋਤ ਨੇ ਦੱਸਿਆ ਕਿ ਜਗਜੀਤ ਸਿੰਘ ਉਸ ਨੂੰ ਵੈੱਬਸਾਈਟ ਸ਼ਾਦੀ।ਕਾਮ ’ਤੇ ਮਿਲਿਆ ਸੀ ਅਤੇ ਅਮਰੀਕਾ ਲਿਜਾਣ ਦਾ ਝਾਂਸਾ ਦੇ ਕੇ ਉਸ ਨਾਲ ਵਿਆਹ ਕਰਵਾ ਲਿਆ। ਇਸ ਵਿਆਹ ’ਚ ਜਗਜੀਤ ਦੀ ਭੂਆ ਗੁਰਦੇਵ ਕੌਰ, ਭੂਆ ਦੀ ਧੀ ਬਲਜੀਤ ਕੌਰ ਅਤੇ ਜਵਾਈ ਕਮਲਜੀਤ ਸਿੰਘ ਵੀ ਸ਼ਾਮਲ ਸਨ। ਵਿਆਹ ਬਾਅਦ ਜਗਜੀਤ ਨੇ ਉਸ ਦੇ ਘਰਦਿਆਂ ਕੋਲੋਂ 6।28 ਲੱਖ ਰੁਪਏ ਲੈ ਲਏ ਅਤੇ ਉਸ ’ਚੋਂ 2 ਲੱਖ ਭੂਆ ਨੂੰ ਵਿਚੋਲਣ ਬਣਨ ਦੇ ਦਿੱਤੇ। ਵਿਆਹ ਤੋਂ 10 ਦਿਨ ਬਾਅਦ ਜਗਜੀਤ ਉਸ ਨੂੰ ਛੱਡ ਕੇ ਪੈਸੇ ਲੈ ਕੇ ਫਰਾਰ ਹੋ ਗਿਆ।
ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਜਗਜੀਤ ਪਹਿਲਾਂ ਵੀ ਤਿੰਨ ਵਿਆਹ ਕਰਵਾ ਚੁੱਕਾ ਹੈ ਅਤੇ ਵੱਖ ਵੱਖ ਥਾਣਿਆਂ ’ਚ ਉਸ ਖ਼ਿਲਾਫ਼ ਕੇਸ ਦਰਜ ਹਨ। ਪੁਲੀਸ ਨੇ ਉਸ ਦੀ ਭੂਆ ਗੁਰਦੇਵ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂ ਕਿ ਉਸ ਦੀ ਧੀ ਤੇ ਜਵਾਈ ਹਾਲੇ ਫਰਾਰ ਹਨ।
 

Copyright © 2012 Calgary Indians All rights reserved. Terms & Conditions Privacy Policy