ਭਾਰਤ
ਕੇਜਰੀਵਾਲ ਦੀ ਵੈਗਨਰ-ਆਰ ਚਰਚਾ ‘ਚ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੀਲੇ ਰੰਗ ਦੀ ਵੈਗਨਰ ਆਰ ਕਾਰ ਜਿਸ ਦੀ ਸਵਾਰੀ ਕਰਕੇ ਕੇਜਰੀਵਾਲ ਦੀ ਆਮ ਆਦਮੀ ਦੀ ‘ਦਿੱਖ’ ਪੁਖਤਾ ਹੋਈ ਸੀ ਚੋਰੀ ਹੋ ਗਈ ਹੈ।। ਡੀਐਲ 9ਸੀ-ਜੀ 9769 ਨੰਬਰ ਦੀ ਕਾਰ ‘ਆਪ’ ਦੇ ਸਮਰਥਕ ਸਾਫ਼ਟਵੇਅਰ ਇੰਜਨੀਅਰ ਕੁੰਦਨ ਸ਼ਰਮਾ ਨੇ 2013 ਵਿੱਚ ਪਾਰਟੀ ਨੂੰ ਦਾਨ ਦਿੱਤੀ ਸੀ । ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਵੈਗਨ-ਆਰ ਕਾਰ ਜੋ ਸਕੱਤਰੇਤ ਦੇ ਬਾਹਰ ਖੜ੍ਹੀ ਸੀ ਰਾਤ ਦੇ 1 ਵਜੇ ਤੋਂ ਗਾਇਬ ਹੈ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਸ ਕਾਰ ਰਾਹੀਂ ਹੀ ਕੇਜਰੀਵਾਲ ਨੇ 2013 ਦੀਆਂ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਕੀਤਾ ਸੀ। 2015 ਵਿੱਚ ਦੁਬਾਰਾ ਮੁੱਖ ਮੰਤਰੀ ਚੁਣੇ ਜਾਣ ਕਰਕੇ ਤੇ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਉਨ੍ਹਾਂ ਦੂਜਾ ਵਾਹਨ ਵਰਤਣਾ ਸ਼ੁਰੂ ਕਰ ਦਿੱਤਾ ਸੀ ਪਰ ਇਹ ਕਾਰ ਵਾਪਸ ਨਹੀਂ ਸੀ ਲਈ।
 

ਬਿਨਾ ਇਜ਼ਾਜਤ ਡਰੋਨ ਉਡਾਉਣ ਵਾਲਿਆ ਦੀ ਹੁਣ ਖੈਰ ਨਹੀਂ

ਦੁਨੀਆਂ ਭਰ ਵਿੱਚ ਡਰੋਨ  ਦਾ ਇਸਤੇਮਾਲ ਤੇਜੀ ਨਾਲ ਵੱਧ ਰਿਹਾ  ਹੈ । ਅਜਿਹੇ ਵਿੱਚ ਭਾਰਤ ਸਰਕਾਰ ਬਿਨਾ ਇਜ਼ਾਜਤ  ਤੋਂ ਦੇਸ਼ ਵਿੱਚ ਉਡਣ ਵਾਲੇ ਡਰੋਨ ਨੂੰ ਰੋਕਣ ਲਈ ਨਵਾ ਪਲਾਨ ਬਣਾ ਰਹੀ ਹੈ। ਸਰਕਾਰ ਦੇਸ਼ ਵਿੱਚ ਉਡਣ ਵਾਲੇ ਡਰੋਨ ਨਾਲ ਨਜਿੱਠਣ ਲਈ ਇਲੈਕਟਰੋਮੈਗਨੇਟਿਕ ਸਿਸਟਮ ਖਰੀਦਣ ਦਾ ਵਿਚਾਰ ਕਰ ਰਹੀ ਹੈ।
ਦੇਸ਼ ਵਿੱਚ ਬਹੁਤ ਸਾਰੇ ਮਾਮਲੇ ਅਜਿਹੇ ਆਏ ਹਨ ਜਿੱਥੇ ਬਿਨਾ ਆਗਿਆ ਦੇ ਡਰੋਨ ਉਡਦੇ ਦੇਖੇ ਹਨ। ਗ੍ਰਹਿ ਮੰਤਰਾਲਾ  ਜਰਮਨ ਦੀ ਕੰਪਨੀ ਡੀਆਈਈਐੱਚਐੱਲ ਨਾਲ  ਹਾਈ ਪਾਵਰ ਇਲੈਕਟਰੋਮੈਗਨੇਟਿਕ ਸਿਸਟਮ ਖਰੀਦਣ ਦਾ ਪਲਾਨ ਕਰ ਰਹੀ ਹੈ। ਇਸ ਨਾਲ ਨਜ਼ਾਇਜ਼ ਉੱਡਦੇ ਡਰੋਨ ਰੋਕੇ ਜਾ ਸਕਣਗੇ।
ਇਸ ਸਿਸਟਮ ਵਿੱਚ ਇੱਕ ਰਡਾਰ , ਰੇਡਿਓ ਫ੍ਰੀਕੂਵੈਂਸੀ ਜੈਮਰ ਅਤੇ ਡਿਟੇਕਟਰ  ਲੱਗਿਆ ਹੋਇਆ ਹੈ।  ਇਸ ਸਿਸਟਮ ਦੀ ਕੀਮਤ 8 -10 ਕਰੋੜ ਹੈ ।  ਗ੍ਰਹਿ ਮੰਤਰਾਲਾ, ਨੈਸ਼ਨਲ ਸਕਿਊਰਿਟੀ ਗਾਰਡ ਅਤੇ ਸੀਆਈਐਸਐਫ਼ ਦੇ ਜਵਾਨਾਂ ਨੂੰ ਸੌਂਪਿਆ ਜਾ ਸਕਦਾ ਹੈ ।ਹਾਲ ਵਿੱਚ ਹੀ  , ਨਾਰਥ ਬਲਾਕ ਵਿੱਚ ਗ੍ਰਹਿ ਮੰਤਰਾਲੇ ਨੇ ਇੱਕ ਬੈਠਕ ਕੀਤੀ ਸੀ । ਜਿਸ ਵਿੱਚ ਭਾਰਤੀ ਏਅਰਫੋਰਸ , ਪੈਰਾਮਿਲਟਰੀ ਫੋਰਸ ਦੇ ਚੀਫ਼ ਅਤੇ ਡੀਜੀਸੀਏ ਦੇ ਅਧਿਕਾਰੀਆਂ ਨੇ ਹਿੱਸਾ ਲਿਆ।

ਹਾਲਾਤ ਖਰਾਬ ਹੋਣ ਤੇ ਪੰਜਾਬ ‘ਚ ਲਗਾਇਆ ਜਾ ਸਕਦਾ ਕਰਫਿਊ: ਮੁੱਖ ਮੰਤਰੀ ਨੇ ਡੀਜੀਪੀ ਨੂੰ ਦਿੱਤੇ ਅਧਿਕਾਰ

ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਦਿਆ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇ ਲੋੜ ਪਈ ਤਾਂ ਕਰਫ਼ਿਊ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਬਾਰੇ ਅਧਿਕਾਰ ਪੰਜਾਬ ਪੁਲਿਸ ਦੇ ਡੀ।ਜੀ।ਪੀ।ਨੂੰ ਦੇ ਦਿੱਤੇ ਗਏ ਹਨ। ਉਨ੍ਹਾ ਕਿਹਾ ਕਿ ਕਿਸੇ ਕਿਸਮ ਦੀ ਕੋਈ ਸ਼ਰਾਰਤ ਬਰਦਾਸ਼ਤ ਨਹੀ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਡੀ ਜੀ ਪੀ ਨੂੰ ਸਾਰੇ ਅਧਿਕਾਰ ਦੇ ਦਿੱਤੇ ਗਏ ਹਨ ਕਿ ਉਹ ਆਪਣੀ ਮਰਜੀ ਨਾਲ ਕੋਈ ਵੀ ਫੈਸਲਾ ਲੈ ਸਕਣ।

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੂੰ ਸ੍ਰੋਮਣੀ ਕਮੇਟੀ ਨੇ ਦੋ ਦਿਨਾਂ ਬਾਅਦ ਹੀ ਬਦਲਿਆ

ਜਥੇਦਾਰ ਗਿਆਨੀ ਮੱਲ ਸਿੰਘ ਦੇ ਦੇਹਾਂਤ ਤੋਂ ਬਾਅਦ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਦੇ ਕਾਰਜਕਾਰੀ ਜਥੇਦਾਰ ਨਿਯੁਕਤ ਕੀਤੇ ਗਿਆਨੀ ਫੂਲਾ ਸਿੰਘ ਨੂੰ ਬਦਲ ਕੇ ਉਨ੍ਹਾਂ ਦੀ ਥਾਂ ਹਰਿਮੰਦਰ ਸਾਹਿਬ, ਅਮ੍ਰਿੰਤਸਰ ਦੇ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੂੰ ਤਖ਼ਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਨਿਯੁਕਤ ਕੀਤਾ ਹੈ। ਇਹ ਫੈ਼ਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ’ਚ ਲਿਆ ਗਿਆ।
ਗਿਆਨੀ ਫੂਲਾ ਸਿੰਘ ਪਹਿਲਾਂ ਵਾਂਗ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਵਜੋਂ ਸੇਵਾਵਾਂ ਨਿਭਾਉਂਦੇ ਰਹਿਣਗੇ। ਮੀਟਿੰਗ ਦੌਰਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰ ਬਣਾਉਣ ਦਾ ਫੈਸਲਾ ਕੀਤਾ ਹੈ।
 

ਬੱਦਲ ਫਟਣ ਕਾਰਨ ਤਿੰਨ ਦੀ ਮੌਤ: ਜੇ.ਸੀ.ਓ. ਸਮੇਤ ਫੌਜ ਦੇ ਅੱਠ ਜਵਾਨ ਲਾਪਤਾ

ਉੱਤਰਾਖੰਡ ਵਿੱਚ ਬੱਦਲ ਫਟਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ ਇੱਕ ਜੇ.ਸੀ.ਓ. ਸਮੇਤ ਫੌਜ ਦੇ ਅੱਠ ਜਵਾਨ ਵੀ ਲਾਪਤਾ ਹੋ ਗਏ। ਬੱਦਲ ਫਟਣ ਦੀ ਇਹ ਘਟਨਾ ਕੈਲਾਸ਼ ਮਾਨਸਰੋਵਰ ਦੇ ਰਸਤੇ ਵਿੱਚ ਪੈਂਦੇ ਪਿੰਡ ਮਾਲਤੀ ਕੋਲ ਹੋਈ ਹੈ। ਇੱਥੇ ਟੈਂਟ ਲਾ ਕੇ ਰੁਕੇ ਫੌਜ ਦੇ ਅੱਠ ਜਵਾਨਾਂ ਸਮੇਤ ਤਿੰਨ ਪੋਰਟਰ ਵੀ ਜ਼ਮੀਨ ਖਿਸਕਣ ਦੀ ਚਪੇਟ ਵਿੱਚ ਆਉਣ ਕਾਰਨ ਲਾਪਤਾ ਹੋ ਗਏ।

ਵਿਰੋਧੀ ਧਿਰ ਦੇ ਆਗੂ ਦੀ ਚੋਣ ਲਈ `ਆਪ` ਦੀਆਂ ਵਾਰ-ਵਾਰ ਰੱਦ ਹੁੰਦੀਆਂ ਮੀਟਿੰਗਾਂ

ਵਿਰੋਧੀ ਧਿਰ ਦੇ ਆਗੂ ਦੀ ਚੋਣ ਸਬੰਧੀ ਰੇੜਕਾ ਹਾਲੇ ਜਾਰੀ ਹੈ ਤੇ ਆਮ ਆਦਮੀ ਪਾਰਟੀ ਵੱਲੋਂ ਆਗੂ ਦੀ ਚੋਣ ਲਈ ਚੰਡੀਗੜ੍ਹ ਵਿੱਚ ਰੱਖੀ ‘ਆਪ’ ਵਿਧਾਇਕ ਦਲ ਦੀ ਮੀਟਿੰਗ ਦੂਜੀ ਵਾਰ ਮੁਲਤਵੀ ਕਰ ਦਿੱਤੀ ਗਈ ਹੈ।
ਅਗਲੀ ਮੀਟਿੰਗ ਦਿੱਲੀ ਵਿੱਚ 20 ਜੁਲਾਈ ਨੂੰ ਹੋਣੀ ਹੈ ਤੇ ਉਦੋਂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਹਰ ਵਿਧਾਇਕ ਨਾਲ ਵੱਖਰੇ ਤੌਰ ’ਤੇ ਗੱਲਬਾਤ ਕਰਨਗੇ।
ਫੂਲਕਾ ਨੇ ਅਸਤੀਫ਼ਾ ਦੇਣ ਤੋਂ ਪਹਿਲਾਂ ਅਗਲੇ ਆਗੂ ਲਈ ਵਿਧਾਇਕ ਸੁਖਪਾਲ ਖਹਿਰਾ, ਕੰਵਰ ਸੰਧੂ ਅਤੇ ਅਮਨ ਅਰੋੜਾ ਦੇ ਨਾਂ ਦੀ ਸਿਫ਼ਾਰਸ਼ ਕੀਤੀ ਸੀ। ਇਨ੍ਹਾਂ ਨਾਵਾਂ ਵਿੱਚ ਮਾਨਸਾ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਅਤੇ ਤਲਵੰਡੀ ਸਾਬੋ ਦੀ ਵਿਧਾਇਕਾ ਬਲਜਿੰਦਰ ਕੌਰ ਦਾ ਨਾਂ ਵੀ ਸਾਹਮਣੇ ਆ ਰਿਹਾ ਹੈ।
ਦੋ ਦਿਨ ਪਹਿਲਾਂ ਐਲਾਨੇ ਜਥੇਬੰਦਕ ਢਾਂਚੇ ਨੂੰ ਦੇਖ ਕੇ ਲੱਗਦਾ ਹੈ ਕਿ ਆਗੂ ਦੀ ਚੋਣ ਵੇਲੇ ਸੂਬਾ ਪ੍ਰਧਾਨ ਭਗਵੰਤ ਮਾਨ ਦੀ ਸਲਾਹ ਕਾਫ਼ੀ ਅਹਿਮ ਹੋਵੇਗੀ।
 

ਮਹਿਲਾ ਸਿਪਾਹੀ ਵੱਲੋ ਥਾਣੇ ਵਿੱਚ ਖੁਦਕੁਸ਼ੀ : ਥਾਣੇ ਦੇ ਮੁਨਸ਼ੀ ਖਿ਼ਲਾਫ ਮਾਮਲਾ ਦਰਜ

ਮੁੱਲਾਂਪੁਰ ਦਾਖਾ ਇਲਾਕੇ ਦੇ ਥਾਣੇ ਥਾਣਾ ਜੋਧਾਂ ਦੇ ਮੁਨਸ਼ੀ ਤੋਂ ਤੰਗ ਆ ਕੇ ਇਕ ਮਹਿਲਾ ਸਿਪਾਹੀ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਇਸ ਮਾਮਲੇ ’ਚ ਮੁਨਸ਼ੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਜਦੋਂ ਕਿ ਥਾਣਾ ਮੁਖੀ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਕਥਿਤ ਦੋਸ਼ੀ ਹਾਲੇ ਫਰਾਰ ਦੱਸਿਆ ਹੈ।
ਅਮਨਪ੍ਰੀਤ ਕੌਰ ਦੇ ਭਾਈ ਗੁਰਿੰਦਰ ਸਿੰਘ ਦੇ ਬਿਆਨਾਂ  ਅਨੁਸਾਰ ਥਾਣਾ ਜੋਧਾਂ ਦੇ ਮੁਨਸ਼ੀ ਨਿਰਭੈ ਸਿੰਘ ਦੀਆਂ ਆਪ ਹੁਦਰੀਆਂ ਤੋਂ ਤੰਗ ਆ ਕੇ ਥਾਣੇ ਵਿੱਚ ਹੀ ਤਾਇਨਾਤ ਮਹਿਲਾ ਸਿਪਾਹੀ ਅਮਨਪ੍ਰੀਤ ਕੌਰ ਪੁੱਤਰੀ ਕੁਲਵੰਤ ਸਿੰਘ ਵਾਸੀ ਪਿੰਡ ਖਡੂਰ ਹਾਲ ਵਾਸੀ ਅਕਾਲਗੜ੍ਹ ਨੇ  ਥਾਣੇ ਵਿੱਚ ਹੀ ਚੁੰਨੀ ਨਾਲ ਫਾਹਾ ਲੈ ਕੇ ਖੁ਼ਦਕੁਸ਼ੀ ਕਰ ਲਈ।

ਗੁਰਿੰਦਰ ਸਿੰਘ ਦੇ ਬਿਆਨਾਂ ’ਤੇ ਕੇਸ ਦਰਜ ਕਰਕੇ ਮੁਨਸ਼ੀ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੂੰ ਦਿੱਤੇ ਬਿਆਨਾਂ ’ਚ ਗੁਰਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਨੂੰ ਪਿਛਲੇ ਡੇਢ ਮਹੀਨੇ ਤੋਂ ਥਾਣੇ ਦਾ ਮੁਨਸ਼ੀ ਤੰਗ ਪ੍ਰੇਸ਼ਾਨ ਕਰ ਰਿਹਾ ਸੀ। ਇਸ ਸਬੰਧੀ ਉਸ ਦੀ ਭੈਣ ਨੇ ਉਸ ਨੂੰ ਕਈ ਵਾਰ ਦੱਸਿਆ। ਅਮਨਪ੍ਰੀਤ ਨੇ ਇਸ ਇਸ ਸਬੰਧੀ ਲਿਖਤੀ ਸ਼ਿਕਾਇਤ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਵੀ ਦਿੱਤੀ ਸੀ, ਜਿਸ ’ਤੇ ਕੋਈ ਅਮਲ ਨਹੀਂ ਹੋਇਆ ਤੇ ਮੁਨਸ਼ੀ ਤੋਂ ਤੰਗ ਆ ਕੇ ਆਖ਼ਰਕਾਰ ਉਸ ਨੇ ਖ਼ੁਦਕੁਸ਼ੀ ਕਰ ਲਈ। ਅਮਨਪ੍ਰੀਤ ਕੌਰ ਦੇ ਮਾਤਾ-ਪਿਤਾ ਪਹਿਲਾਂ ਹੀ ਚਲ ਵੱਸੇ ਸਨ ਤੇ ਉਹ ਆਪਣੇ ਭਰਾ ਕੋਲ ਰਹਿੰਦੀ ਸੀ।
ਥਾਣਾ ਮੁਖੀ ਮੋਹਨ ਦਾਸ ਨੇ ਕਿਹਾ ਕਿ ਅਮਨਪ੍ਰੀਤ ਕੌਰ ਆਮ ਵਾਂਗ ਹੀ ਕੰਮ ਕਰਦੀ ਰਹੀ। ਉਸ ਦੇ ਦਿਲ ਵਿੱਚ ਕੀ ਸੀ ਉਸ ਨੇ ਇਹ ਕਦੇ ਨਹੀਂ ਦੱਸਿਆ। ਨਾਕੇ ਲੱਗਣ ਉਪਰੰਤ ਉਹ ਆਪਣੇ ਕਮਰੇ ਵਿੱਚ ਗਈ ਤੇ ਇਹ ਕਦਮ ਚੁੱਕ ਲਿਆ। ਬਾਕੀ ਪੋਸਟਮਾਰਟ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ।
 

ਹਾਰਦਿਕ ਪਟੇਲ ਨੇ ਪ੍ਰਧਾਨ ਮੰਤਰੀ ਦੇ ਗੁਜਰਾਤ ਦੌਰੇ ਤੋ ਪਹਿਲਾਂ ਕਰਾਇਆ ਮੁੰਡਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗੁਜਰਾਤ ਦੌਰੇ ਤੋਂ ਪਹਿਲਾਂ ਪਟੇਲ ਰਾਖਵਾਂਕਰਨ ਅੰਦੋਲਨ ਦੇ ਆਗੂ ਹਾਰਦਿਕ ਪਟੇਲ ਅਤੇ ਉਸ ਦੇ 50 ਸਾਥੀਆਂ ਨੇ ਅੱਜ ਆਪਣੇ ਸਿਰ ਮੁਨਾ ਲਏ। ਉਨ੍ਹਾਂ ਭਾਜਪਾ ਸਰਕਾਰ ਉਤੇ ਆਪਣੇ ਭਾਈਚਾਰੇ ਉਪਰ ਅੱਤਿਆਚਾਰ ਕਰਨ ਦਾ ਦੋਸ਼ ਲਾਇਆ ਅਤੇ ਇਨਸਾਫ਼ ਲਈ ਮਾਰਚ ਦਾ ਐਲਾਨ ਕੀਤਾ।
ਹਾਰਦਿਕ ਅਤੇ ਉਸ ਦੀ ‘ਪਾਟੀਦਾਰ ਅਨਾਮਤ ਅੰਦੋਲਨ ਸਮਿਤੀ’ (ਪੀਏਏਐਸ) ਦੇ 50 ਮੈਂਬਰਾਂ ਨੇ ਰੋਸ ਵਜੋਂ ਆਪਣੇ ਸਿਰ ਦੇ ਕੇਸ ਮੁਨਵਾਏ।
ਕੁਝ ਦਿਨ ਪਹਿਲਾਂ ਹਾਰਦਿਕ ਨੇ ਗੁਜਰਾਤ ਵਿੱਚ ਰਾਖਵਾਂਕਰਨ ਅੰਦੋਲਨ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਉਸ ਦਾ ਮੁੱਖ ਟੀਚਾ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਸੱਤਾਧਾਰੀ ਭਾਜਪਾ ਨੂੰ ਹਰਾਉਣਾ ਸੀ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਇਹ ਧੜਾ ਭਾਰਤੀ ਜਨਤਾ ਪਾਰਟੀ ਦਾ ਨੁਕਸਾਨ ਕਰ ਸਕਦਾ ਹੈ। -ਪੀਟੀਆਈ
 

ਕੈਪਟਨ ਦੀ ਜੇਤਲੀ ਨਾਲ ਮੁਲਾਕਾਤ, ਕਣਕ ਦੀ ਖਰੀਦ ਸਬੰਧੀ ਦਿੱਤਾ ਭਰੋਸਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੇਂਦਰੀ  ਵਿੱਤ ਮੰਤਰੀ ਅਰੁਣ ਜੇਤਲੀ ਨਾਲ ਮੁਲਾਕਾਤ ਕੀਤੀ ਤੇ ਅਰੁਣ ਜੇਤਲੀ ਨੇ ਕੈਪਟਨ ਨੂੰ ਯਕੀਨ ਦਿਵਾਇਆ ਕਿ ਕਣਕ ਦੀ ਖ਼ਰੀਦ ਸਬੰਧੀ ਸਾਰੇ ਢੁਕਵੇਂ ਪ੍ਰਬੰਧ 25 ਮਾਰਚ ਤੋਂ ਅਮਲ 'ਚ ਲਿਆ ਦਿੱਤੇ ਜਾਣਗੇ। ਅੱਧਾ ਘੰਟਾ ਚੱਲੀ ਇਸ ਬੈਠਕ ਤੋਂ ਬਾਅਦ ਕੈਪਟਨ ਬਾਹਰ ਆਏ ਅਤੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੀ ਮੀਟਿੰਗ ਸਿਰਫ ਨੈਤਿਕਤਾ ਦੇ ਤੌਰ 'ਤੇ ਕੀਤੀ ਗਈ ਹੈ ਕਿਉਂਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਅੱਜ ਪਹਿਲੀ ਵਾਰ ਉਹ ਦਿੱਲੀ ਆਏ ਸਨ। ਕੈਪਟਨ ਨੇ ਕਿਹਾ ਕਿ ਕਣਕ ਦੀ ਨਵੀਂ ਫਸਲ ਆ ਰਹੀ ਹੈ ਅਤੇ ਪੰਜਾਬ ਦੇ ਕਿਸਾਨਾਂ ਦੇ ਮਸਲਿਆਂ 'ਤੇ ਵੀ ਮੀਟਿੰਗ ਦੌਰਾਨ ਗੱਲਬਾਤ ਹੋਈ ਹੈ। ਵਿੱਤ ਮੰਤਰੀ ਅਰੁਣ ਜੇਤਲੀ ਨੇ ਕੈਪਟਨ ਨੂੰ ਸਾਰੇ ਮਾਮਲੇ ਹੱਲ ਕਰਨ ਦਾ ਭਰੋਸਾ ਦਿੱਤਾ ਹੈ।

ਡੇਰਾ ਆਸ਼ੀਰਵਾਦ ਮਾਮਲਾ; ਸਰਬੱਤ ਖਾਲਸਾ ਜਥੇਦਾਰਾਂ ਵੱਲੋ 40 ਆਗੂ ਤਲਬ

ਸਰਬੱਤ ਖ਼ਾਲਸਾ ਵੱਲੋਂ ਥਾਪੇ ਗਏ ਜਥੇਦਾਰਾਂ ਵੱਲੋਂ ਪੰਜਾਬ ਵਿਧਾਨ ਸਭਾ ਚੋਣਾ 'ਚ ਡੇਰਾ ਸਿਰਸਾ ਦਾ ਆਸ਼ੀਰਵਾਦ ਲੈਣ ਪਹੁੰਚੇ 40 ਆਗੂਆਂ ਨੂੰ 30 ਮਾਰਚ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤਲਬ ਕਰ ਲਿਆ ਹੈ।

ਚੀਮਾਂ ਤੀਜੇ ਨੰਬਰ ਤੇ ਰਹਿ ਕੇ ਹਾਰੇ

ਰੋਪੜ ਤੋ ਆਮ ਆਦਮੀ ਪਾਰਟੀ ਦੇ ਅਮਰਜੀਤ ਸਿੰਘ 23707 ਵੋਟਾਂ ਨਾਲ ਜਿੱਤੇ ਹਨ। ਅਕਾਲੀ ਦਲ ਦੇ ਉਮੀਦਵਾਰ ਡਾ ਦਲਜੀਤ ਸਿੰਘ ਚੀਮਾਂ ਇੱਥੋ ਵੋਟਾਂ 31903 ਵੋਟਾਂ ਲੈ ਕਿ ਤੀਜੇ ਨੰਬਰ ਤੇ ਰਹੇ ਹਨ।

ਫ਼ੌਜ ਨੇ ਕਸ਼ਮੀਰ ਚੋ ਦੋ ਬਿਗਰੇਡਾਂ ਨੂੰ ਬੁਲਾਇਆ ਵਾਪਸ

ਕਸ਼ਮੀਰ ਵਿੱਚੋਂ ਆਪਣੀਆਂ ਦੋ ਵਾਧੂ ਬ੍ਰਿਗੇਡਾਂ ਨੂੰ ਫ਼ੌਜ ਨੇ ਚੁੱਪ-ਚੁਪੀਤੇ ਕਸ਼ਮੀਰ ਵਿੱਚੋਂ ਵਾਪਸ ਬੁਲਾ ਲਿਆ ਹੈ। ਬੀਤੇ ਸਾਲ ਵਾਦੀ ਵਿੱਚ ਪੈਦਾ ਹੋਈ ਗੜਬੜ ਦੌਰਾਨ ਇਨ੍ਹਾਂ ਬ੍ਰਿਗੇਡਾਂ ਦੀਆਂ ਪੰਜ ਬਟਾਲੀਅਨਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਅਨੰਤਨਾਗ, ਕੁਲਗਾਮ, ਸ਼ੋਪੀਆਂ, ਪੁਲਵਾਮਾ ਅਤੇ ਕੁਪਵਾੜਾ ਜ਼ਿਲ੍ਹਿਆਂ ਵਿੱਚ ਤਾਇਨਾਤ ਕੀਤਾ ਗਿਆ ਸੀ।

ਹਿਮਾਚਲ ਦੇ ਮੁੱਖ ਮੰਤਰੀ ਦੇ ਭਤੀਜੇ ਦਾ ਕਤਲ, ਤਾਰਾਂ ਖੰਨੇ ਜੁੜੀਆਂ

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਭਤੀਜੇ ਅਕਾਸ਼ ਸੇਨ ਦੇ ਪਿਛਲੇ ਦਿਨੀਂ ਹੋਏ ਕਤਲ ਦੇ ਮਾਮਲੇ ਦੇ ਤਾਰ ਹੁਣ ਖੰਨਾ ਸ਼ਹਿਰ ਨਾਲ ਜੁੜ ਗਏ ਹਨ, ਜਿਸ ਕਾਰਨ ਚੰਡੀਗੜ੍ਹ ਪੁਲੀਸ ਵੱਲੋਂ ਖੰਨਾ ਸਥਿਤ ਡੀਆਰ ਮੋਟਰਜ਼ ਅਤੇ ਪਿੰਡ ਖਟੜਾ ਵਿੱਚ ਲਗਾਤਾਰ ਛਾਪੇ ਮਾਰੇ ਜਾ ਰਹੇ ਹਨ।  ਮਾਮਲੇ ਦੀ ਤਫਤੀਸ਼ ਕਰ ਰਹੇ ਐਸਐਚਓ ਅਨੁਸਾਰ ਇਸ ਕੇਸ ਵਿੱਚ ਕਥਿਤ ਦੋਸ਼ੀ ਬਲਰਾਜ ਸਿੰਘ ਰੰਧਾਵਾ ਵਾਸੀ ਮੁਹਾਲੀ ਖੰਨਾ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਟਰਾਂਸਪੋਰਟ ਕਾਰੋਬਾਰੀ ਦਵਿੰਦਰ ਸਿੰਘ ਖਟੜਾ ਦਾ ਭਾਣਜਾ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਵਰਤੀ ਗਈ ਬੀਐਮਡਬਲਯੂ ਕਾਰ (ਸੀਐਚ 01 ਏਪੀ 1133) ਨੂੰ ਉਸ ਵਕਤ ਬਲਰਾਜ ਸਿੰਘ ਰੰਧਾਵਾ ਚਲਾ ਰਿਹਾ ਸੀ ਤੇ ਹਰਮਹਿਤਾਬ ਸਿੰਘ ਉਰਫ ਫਰੀਦ ਨਾਲ ਬੈਠਾ ਸੀ। ਇਸ ਘਟਨਾ ਤੋਂ ਬਾਅਦ ਇਹ ਸਾਰਾ ਪਰਿਵਾਰ ਘਰੋਂ ਗਾਇਬ ਹੈ।


ਬਿਹਾਰ ਸਰਵਿਸ ਸਿਲੈਕਸ਼ਨ ਕਮਿਸ਼ਨ ਪੇਪਰ ਲੀਕ ਕਾਂਡ ਮਾਮਲੇ ਵਿੱਚ ਐਸ ਆਈ ਟੀ ਪਹੁੰਚੀ ਪੱਛਮੀ ਬੰਗਾਲ,ਪਰਮੇਸ਼ਵਰ ਹੋਏ ਸਸਪੈਂਡ ।

ਪਟਨਾ 13 ਫ਼ਰਵਰੀ (ਕੁਲਜੀਤ ਸਿੰਘ ) ਬੀ ਐਸ ਐਸ ਸੀ ਪੇਪਰ ਲੀਕ ਕਾਂਡ ਦੇ ਮੁੱਖ ਆਰੋਪੀ ਪਰਮੇਸ਼ਵਰਨੂੰ ਅੱਜ ਬਿਹਾਰ ਸਰਵਿਸ ਸਿਲੈਕਸ਼ਨ ਕਮਿਸ਼ਨ ਦੇ ਸੈਕਟਰੀ ਦੇ ਅਹੁਦੇ ਤੋਂ ਸਸਪੈਂਡ ਕਰ ਦਿੱਤਾ ਗਿਆ ਹੈ।ਹਾਲਾਂਕਿ ਉਹਨਾਂ ਦਸ ਸਸਪੈਂਡ ਦੀ ਖ਼ਬਰ ਦੋ ਦਿਨ ਪਹਿਲਾਂ ਹੀ ਆ ਗਈ ਸੀ।ਲੇਕਿਨ ਅੱਜ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਉਹਨਾਂ ਦੇ ਸਸਪੈਂਸ਼ਨ ਆਰਡਰ ਤੇ ਮੋਹਰ ਲਗਾ ਦਿੱਤੀ ਹੈ।
>ਬੀ ਐਸ ਐਸ ਸੀ ਪੇਪਰ ਲੀਕ ਕਾਂਡ ਮਾਮਲੇ ਵਿੱਚ ਰਾਮੇਸ਼ਵਰ ਦੀ ਕਾਫੀ ਅਹਿਮ ਭੂਮਿਕਾ ਮੰਨੀ ਜਾ ਰਹੀ ਹੈ।
> ਉਸਦੇ ਕਈ ਰਾਜਨੀਤਿਕ ਸੰਬੰਧ ਹੋਣ ਦੀ ਗੱਲ ਵੀ ਸਾਹਮਣੇ ਆ ਚੁੱਕੀ ਹੈ।ਐਸ ਆਈ ਟੀ ਰਾਮੇਸ਼ਵਰ ਨੂੰ ਰੀਮਾਂਡ ਤੇ ਲੈ ਕੇ ਦੁਬਾਰਾ ਪੁੱਛਗਿੱਛ ਕਰਨ ਵਾਲੀ ਹੈ।ਦੂਜੇ ਪਾਸੇ ਇਸ ਮਾਮਲੇ ਦੀ ਸੀ ਬੀ ਆਈ ਜਾਂਚ ਦੀ ਗੱਲ ਚੱਲ ਰਹੀ ਹੈ।ਹਾਲਾਂਕਿ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਇਸ ਗੱਲ ਤੋਂ ਇਨਕਾਰ ਕਰਦਿਆਂ ਆਖਿਆ ਕਿ ਇਸ ਮਾਮਲੇ ਨੂੰ ਨਜਿੱਠਣ ਲਈ ਐਸ ਆਈ ਟੀ ਗਠਿਤ ਕੀਤੀ ਗਈ ਹੈ।. ਐਸ ਆਈ ਟੀਮ ਨੇ ਅੱਜ ਪਟਨਾ ਸਿਟੀ ਕੋਰਟ ਵਿੱਚ 6 ਅਰੋਪਿਆ ਨੂੰ ਰੀਮਾਂਡ ਤੇ ਲੈਣ ਲਈ ਅਰਜ਼ੀ ਦਿੱਤੀ ਹੈ।ਇਸ ਤੋਂ ਇਲਾਵਾ ਐਸ ਆਈ ਟੀ ਨੇ ਵੈਸਟ ਬੰਗਾਲ ਵਿੱਚ ਕਈ ਕੋਚਿੰਗ ਥਾਵਾਂ ਤੋਂ ਪੁੱਛਗਿੱਛ ਕਰ ਰਹੀ ਹੈ।ਐਸ ਆਈ ਟੀ ਨੂੰ ਸੂਚਨਾ ਮਿਲੀ ਸੀ ਕਿ ਪੇਪਰ ਲੀਕ ਕਾਂਡ ਮਾਮਲੇ ਵਿੱਚ ਸ਼ਾਮਿਲ ਗਿਰੋਹ ਵੈਸਟ ਬੰਗਾਲ ਵਿੱਚ ਵੀ ਚੱਲਦਾ ਸੀ ਜੋ ਦੂਜੇ ਰਾਜਾਂ ਦੇ ਲੋਕਾਂ ਨੂੰ ਨੌਕਰੀ ਦੇ ਨਾਮ ਤੇ ਬਿਹਾਰ ਆਸ ਐਸ ਸੀ ਦੀ ਪ੍ਰੀਖਿਆ ਵਿੱਚ ਬਿਠਾਉਣ ਦੀ ਗੱਲਬਾਤ ਕਰਦਾ ਸੀ।ਜਿਸ ਕਰਕੇ ਐਸ ਆਈ ਟੀ ਨੂੰ ਇਥੋਂ ਵੱਡੀ ਸਫਲਤਾ ਮਿਲਣ ਦੇ ਆਸਾਰ ਹਨ।

ਬਿਹਾਰ ਦੇ ਮੁਜੱਫਰਪੁਰ ਵਿੱਚ ਸੜਕ ਤੇ ਮੌਤ ਦਾ ਖੂਨੀ ਖੇਲ ,ਵੱਖ ਵੱਖ ਜਗ੍ਹਾ ਤੇ 10 ਲੋਕਾਂ ਦੀ ਮੌਤ।

ਕੁਲਜੀਤ ਸਿੰਘ
ਬਿਹਾਰ ਦੇ ਮੁਜੱਫਰਪੁਰ ਵਿੱਚ ਵੱਖ ਵੱਖ ਸੜਕ ਹਾਦਸਿਆਂ ਵਿੱਚ 10 ਲੋਕਾਂ ਦੀ ਮਾਰੇ ਜਾਣ ਦੀ ਖਬਰ ਮਿਲੀ ਹੈ।ਪਹਿਲੀ ਖਬਰ ਮੁਜੱਫਰਪੁਰ ਮੋਤੀਹਾਰੀ ਮੁੱਖ ਮਾਰਗ ਦੀ ਹੈ ਜਿੱਥੇ ਇੱਕ ਅਣਪਛਾਤੇ ਵਾਹਨ ਵੱਲੋਂ ਤਿੰਨ ਮੋਟਰਸਾਈਕਲ ਸਵਾਰ ਤਿੰਨ ਲੋਕਾਂ ਨੂੰ ਕੁਚਲ ਕੇ ਫਰਾਰ ਹੋ ਗਿਆ।ਇਸ ਘਟਨਾ ਵਿੱਚ ਤਿੰਨਾਂ ਜਾਣਿਆ ਦੀ ਮੌਕੇ ਤੇ ਮੌਤ ਹੋ ਗਈ।ਦੂਜੀ ਘਟਨਾ ਝਪਹਾ  ਵਿੱਚ ਹੋਈ ਜਿੱਥੇ ਟਰੱਕ ਅਤੇ ਆਟੋ ਦੀ ਟੱਕਰ ਵਿੱਚ 8 ਲੋਕਾਂ ਦੀ ਮੌਤ ਹੋ ਗਈ।ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 11.15 ਵਜੇ ਇਹ ਹਾਦਸਾ ਹੋਇਆ ।ਇਹ ਤਿੰਨੋ ਮੋਟਰਸਾਈਕਲ ਸਵਾਰ ਜੋ ਮੋਤੀਪੁਰ ਸ਼ੇ ਕਾਂਤੀ ਵੱਲ ਜਾ ਰਹੇ ਸਨ।ਮ੍ਰਿਤਕਾਂ ਦੀ ਪਹਿਚਾਣ ਕਾਂਤੀ ਨਗਰ ਪੰਚਾਇਤ ਵਾਰਡ ਨੰਬਰ 3 ਦੇ ਸਟੇਸ਼ਨ ਟੋਲਾ ਦੇ ਮੁੰਨਾ ਰਾਏ ,ਸ਼ਿਵਨਾਥ ਰਾਏ ,ਅਤੇ ਭਾਰਤ ਰਾਏ ਦੇ ਰੂਪ ਵਿੱਚ ਹੋਈ।ਇਹ ਤਿੰਨੋ ਜਾਣੇ ਸਬਜ਼ੀ ਵੇਚਣ ਦਾ ਕੰਮ ਕਰਦੇ ਸਨ।ਗੁੱਸੇ ਵਿੱਚ ਆਏ ਲੋਕਾਂ ਨੇ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ।ਮੌਕੇ ਤੇ ਪੁਲਿਸ ਦੇ ਉੱਚ ਅਧਿਕਾਰੀ ਵੀ ਪਹੁੰਚੇ।
ਇਸੇ ਤਰਾਂ ਦੂਜੀ ਘਟਨਾ  ਮੁੱਜਫਰਪੁਰ ਅਹਿਆਪੁਰ ਥਾਣੇ ਦੇ ਤਹਿਤ ਆਉਂਦੇ ਇਲਾਕੇ ਬਿਖਨਪੁਰ ਵਿੱਚ ਹੋਈ ।ਜਿੱਥੇ ਮੁਜਫਰਪੁਰ ਤੋਂ ਤੁਰਕੀ ਨੂੰ ਜਾ ਰਹੇ ਸਵਾਰੀਆਂ ਨਾਲ ਭਰੇ ਆਟੋ ਵਿੱਚ ਉਲਟ ਦਿਸ਼ਾ ਤੋਂ ਆ ਰਹੇ ਟਰੱਕ ਦੀ ਸਿੱਧੀ ਟੱਕਰ ਹੋ ਗਈ।ਇਸ ਟੱਕਰ ਵਿਚ ਆਟੋ ਦੇ ਪਰਖਚੇ ਉਡ ਗਏ।ਇਸ ਆਟੋ ਵਿੱਚ ਸਵਾਰ 4 ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਅਤੇ ਤਿੰਨਾਂ ਦੀ ਮੌਤ ਹਸਪਤਾਲ ਵਿੱਚ ਹੋਈ।ਮਰਨ ਵਾਲਿਆਂ ਵਿੱਚ ਇੱਕ ਔਰਤ ਅਤੇ ਬੱਚਾ ਵੀ ਸ਼ਾਮਿਲ ਹੈ।ਇਸ ਤੋਂ ਇਲਾਵਾ ਕਰੀਬ ਅੱਧੀ ਦਰਜਨ ਲੋਕ ਜਖਮੀ ਹੋ ਗਏ ਜਿਨਾ ਨੂੰ ਇਲਾਜ ਵਾਸਤੇ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ।ਇਸ ਘਟਨਾ ਤੋਂ ਬਾਅਦ ਬਿਹਾਰ ਦੇ ਨੈਸ਼ਨਲ ਹਾਈਵੇ ਨੰਬਰ 77 ਤੇ ਲੋਕਾਂ ਦੇ ਗੁੱਸੇ ਕਾਰਣ ਭਾਰੀ ਤਣਾਅ ਹੈ।ਲਾਸ਼ ਨਾ ਉਠਾਉਣ ਤੇ ਪੁਲਿਸ ਨੂੰ ਮਜਬੂਰਨ ਲਾਠੀਚਾਰਜ ਕਰਨਾ ਪਿਆ।

ਸੁਖਬੀਰ ਬਾਦਲ ਦੀ M.B.A ਦੀ ਡਿਗਰੀ ਜਾਅਲੀ:- ਖਹਿਰਾ

ਆਮ ਆਦਮੀ ਪਾਰਟੀ  ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਹਲਕਾ ਪਟਿਆਲਾ ਦਿਹਾਤੀ ਦੇ ਪਿੰਡ ਆਲੋਵਾਲ ਵਿੱਚ ਰੈਲੀ ਨੂੰ ਸੰਬੋਧਨ ਕਰਦਿਆ ਕਿਹਾ ਕਿ ਜੇ ਪੰਜਾਬ ਦਾ ਮੁੱਖ ਮੰਤਰੀ ਅਤੇ ਮੰਤਰੀ ਇਮਾਨਦਾਰ ਹੋ ਜਾਂਦੇ ਤਾਂ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਕਦੋਂ ਦਾ ਖ਼ਤਮ ਹੋ ਜਾਣਾ ਸੀ। ਉਨ੍ਹਾਂ ਨੇ ਸੁਖਬੀਰ ਬਾਦਲ ਉੱਤੇ ਦੋਸ਼ ਲਾਉਂਦਿਆਂ ਕਿਹਾ ਕਿ ਸੁਖਬੀਰ ਬਾਦਲ ਦੀ ਐਮਬੀਏ ਦੀ ਡਿਗਰੀ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਪ ਮੁੱਖ ਮੰਤਰੀ ਦੀ ਐਮਬੀਏ ਦੀ ਡਿਗਰੀ ਕਥਿਤ ਤੌਰ ’ਤੇ ਜਾਅਲੀ ਹੈ। ਖਹਿਰਾ ਨੇ ਕਿਹਾ ਕਿ ਜਿਵੇਂ ਅੰਗਰੇਜ਼ਾਂ ਨੂੰ ਕੱਢਣ ਲਈ ਪੰਜਾਬੀਆਂ ਨੇ ਕੁਰਬਾਨੀਆਂ ਕੀਤੀਆਂ ਹਨ, ਉਸੇ ਤਰ੍ਹਾਂ ਹੁਣ ਕਾਂਗਰਸੀਆਂ ਅਤੇ ਅਕਾਲੀਆਂ ਨੂੰ ਪੰਜਾਬ ਵਿੱਚੋਂ ਕੱਢਣ ਲਈ ਲੋਕ ਇਕਮੁੱਠ ਹੋ ਜਾਣ।

ਚੰਡੀਗੜ੍ਹ ਚੋਣਾਂ ਵਿੱਚ ਇਕ ਸੀਟ ਜਿੱਤ ਕੇ ਅਕਾਲੀ ਦਲ ਹੋਇਆ ਹੌਸਲੇ ‘ਚ

ਚੰਡੀਗੜ੍ਹ ਨਗਰ ਨਿਗਮ ਚੋਣ ’ਚ ਭਾਜਪਾ ਨੇ ਜਿੱਤ ਹਾਸਲ ਕੀਤੀ ਹੈ। ਨਿਗਮ ਦੇ 26 ਵਾਰਡਾਂ ਵਿੱਚ ਹੋਈ ਚੋਣ ’ਚ ਭਾਜਪਾ ਨੇ 20 ਅਤੇ ਕਾਂਗਰਸ ਨੇ ਮਹਿਜ਼ ਚਾਰ ਸੀਟਾਂ ਜਿੱਤੀਆਂ ਹਨ। ਭਾਜਪਾ ਦੇ ਭਾਈਵਾਲ ਅਕਾਲੀ ਦਲ ਦੇ ਹਿੱਸੇ ਸਿਰਫ ਇਕ ਸੀਟ ਹੀ ਆਈ ਹੈ। ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੀ ਇਤਿਹਾਸਕ ਜਿੱਤ ਨੂੰ ਮਹਿਜ਼ ਝਲਕ ਕਰਾਰ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਕਿ ਪੂਰੀ ਤਸਵੀਰ ਸੂਬੇ ਵਿੱਚ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਗਠਜੋੜ ਦੀ ਧਮਾਕੇਦਾਰ ਜਿੱਤ ਤੋਂ ਬਾਅਦ ਉੱਭਰ ਕੇ ਸਾਹਮਣੇ ਆਵੇਗੀ । ਅਕਾਲੀ ਦਲ ਨੇ ਚਾਰ ਸੀਟਾਂ ’ਤੇ ਚੋਣਾਂ ਲੜੀਆਂ ਸਨ। ਇਕ ਸੀਟ ’ਤੇ ਜਿੱਤ ਨਾਲ ਰਾਜਧਾਨੀ ਵਿੱਚ ਪਾਰਟੀ ਨੂੰ ਭਾਰੀ ਝਟਕਾ ਲੱਗਾ ਹੈ।
ਭਾਜਪਾ  20 ਸੀਟਾਂ 42.98 %
ਕਾਂਗਰਸ  4 ਸੀਟਾਂ 33.57%
ਅਕਾਲੀ ਦਲ  1 ਸੀਟ 6.24%
ਆਜ਼ਾਦ  1 ਸੀਟ 10.34%
 

10 ਸਾਲਾਂ ਵਿਦਿਆਰਥਣ ਨਾਲ ਜਬਰ ਜਨਾਹ, 11 ਗ੍ਰਿਫ਼ਤਾਰ

ਮਹਾਰਾਸ਼ਟਰ ਦੇ ਬੁਲਢਾਣਾ 'ਚ ਇੱਕ ਸਕੂਲ ਦੀ 10 ਸਾਲਾਂ ਵਿਦਿਆਰਥਣ ਨਾਲ ਜਬਰ ਜਨਾਹ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਮਾਮਲੇ 'ਚ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
 

ਸਰਜੀਕਲ ਸਟਰਾਈਕ ਦੀ ਫੁਟੇਜ ਤੋਂ ਬਾਦ ਕੀ ਮੰਗੋਗੇ- ਗੁਲ ਪਨਾਗ

ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ  ਸਰਜੀਕਲ ਸਟਰਾਈਕ ਦੇ ਮਾਮਲੇ ‘ਚ  ਸਬੂਤ  ਦਿਖਾਏ ਜਾਣ ਦੀ ਗੱਲ ਕੀਤੇ ਜਾਣ ਮਗਰੋਂ  ਅਦਾਕਾਰਾ  ਗੁਲ ਪਨਾਗ ਨੇ ਕਿਹਾ ‘ ਹੁਣ ਕੁਝ ਲੋਕ ਸਰਜੀਕਲ ਸਟਰਾਈਕ ਦੀ ਫੁਟੇਜ ਮੰਗ ਰਹੇ , ਉਹ ਅੱਗੇ ਕੀ ਮੰਗਣਗੇ ? ਇਸਦਾ ਬੈਕਗਰਾਉਂਡ ਮਿਊਜਿਕ, ਐਂਬੀਅੰਸ  ਸਾਉੂਂਡ , ਇਹ ਸਹੀ ਹੈ ਜਾਂ ਨਹੀਂ  ਅਤੇ  ਇਹ ਨਾਲ ਮੇਲ ਖਾਂਦਾ ਹੈ ਜਾ ਨਹੀਂ  ?
ਉਹਨਾ ਟਵਿੱਟਰ ‘ਤੇ ਲਿਖਿਆ ਕਿ ਸਰਜੀਕਲ ਸਟਰਾਈਕ  ਉਪਰ ਹੋਣ ਵਾਲੀ ਪਾਰਟੀਆਂ ਦੀ ਰਾਜਨੀਤੀ ਖਤਮ ਹੋਣੀ ਚਾਹੀਦੀ । ਹਾਲਾਂਕਿ ਅਸੀਂ ਇਸ ਨੂੰ ਖਤਮ ਨਹੀਂ ਕਰ ਸਕਦੇ ਪਰ ਸੁਰੱਖਿਆ ਨੂੰ ਲੈ ਕੇ  ਸਾਰੇ ਇਕੱਠੇ ਹੋ ਕੇ ਆਵਾਜ਼ ਉਠਾਈਏ।

Copyright © 2012 Calgary Indians All rights reserved. Terms & Conditions Privacy Policy