ਦੁਨੀਆਂ
ਆਇਨਸਟਾਈਨ ਦਾ "ਗੌਡ ਲੈਟਰ" ਕਰੋੜਾਂ `ਚ ਵਿਕਿਆ

ਵਿਗਿਆਨੀ ਅਲਬਰਟ ਆਇਨਸਟਾਈਨ ਦੁਆਰਾ ਧਰਮ ਦੇ ਸੰਕਲਮ ਸਬੰਧੀ ਲਿਖੀ ਇਕ ਚਿੱਠੀ 2.9 ਮਿਲੀਅਨ ਡਾਲਰ ਲਗਭਗ 21 ਕਰੋੜ ਵਿੱਚ ਵਿਕੀ ਹੈ। ਇਹ ਚਿੱਠੀ ਸਾਲ 1954 ਵਿਚ ਲਿਖੀ ਗਈ ਸੀ। ਕ੍ਰਿਸਟੀ ਦੀ ਰੌਕਫੈਲਰ ਸੈਂਟਰ ਦੀ ਨਿਲਾਮੀ ਵਿਚ "ਗੌਡ ਲੈਟਰ" ਨੂੰ 1.5 ਮਿਲੀਅਨ ਡਾਲਰ ਮਿਲਣ ਦੀ ਆਸ ਸੀ।  74 ਸਾਲਾ ਨੋਬਲ ਪੁਰਸਕਾਰ ਵਿਜੇਤਾ ਵਿਗਿਆਨੀ ਨੇ ਜਰਮਨ ਫਿਲਾਸਫ਼ਰ ਐਰਿਕ ਗੁਟਕਿੰਡ ਦੇ ਇਕ ਕੰਮ ਦੇ ਜਵਾਬ ਵਿਚ ਉਸਨੂੰ ਡੇਢ ਸਫਿਆਂ ਦਾ ਇਹ ਨੋਟ ਲਿਖਿਆ ਸੀ।ਰਿਪੋਰਟਾਂ ਮੁਤਾਬਕ ਆਇਨਸਟਾਈਨ ਨੇ ਇਹ ਚਿੱਠੀ ਆਪਣੀ ਮੌਤ ਤੋਂ ਇੱਕ ਸਾਲ ਪਹਿਲਾਂ ਲਿਖੀ ਗਈ ਸੀ। ਜਿਸ 'ਚ ਉਸਨੇ ਆਪਣੇ ਧਾਰਮਿਕ ਅਤੇ ਫਿਲੌਸਫੀ ਦੇ ਵਿਚਾਰਾਂ ਨੂੰ ਪ੍ਰਗਟਾਇਆ ਸੀ।
 

ਪਾਕਿਸਤਾਨ `ਚ ਬੰਬ ਧਮਾਕੇ ਵਿਚ 30 ਲੋਕਾਂ ਦੀ ਮੌਤਾਂ

ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੇ ਵਿਚ ਸ਼ੁੱਕਰਵਾਰ ਸਵੇਰੇ ਇਕ ਬੰਬ ਧਮਾਕੇ ਵਿਚ 30 ਲੋਕਾਂ ਦੀ ਮੌਤ ਹੋ ਗਈ ਅਤੇ 40 ਤੋਂ ਵਧੇਰੇ ਲੋਕ ਜ਼ਖਮੀ ਹੋ ਗਏ।  ਅਧਿਕਾਰੀਆਂ ਨੇ ਦੱਸਿਆ ਕਿ ਕਬਾਇਲੀ ਜ਼ਿਲੇ ਓਰਕਜ਼ਈ ਦੇ ਕਿਲਾਇਆ ਇਮਾਮਬਾੜਾ ਨੇੜੇ ਜੁਮਾ ਬਾਜ਼ਾਰ ਵਿਚ ਇਕ ਬਾਈਕ ਵਿਚ ਵਿਸਫੋਟਕ ਲਗਾਇਆ ਗਿਆ ਸੀ। ਜਦੋਂ ਧਮਾਕਾ ਹੋਇਆ ਉਦੋਂ ਲੋਕ ਗਰਮ ਕੱਪੜੇ ਖਰੀਦ ਰਹੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀ ਹੋਏ ਲੋਕਾਂ ਵਿਚ ਜ਼ਿਆਦਾਤਰ ਘੱਟ ਗਿਣਤੀ ਸ਼ੀਆ ਮੁਸਲਮਾਨ ਹਨ ਜਿਨ੍ਹਾਂ ਨੂੰ ਇਲਾਕੇ ਵਿਚ ਪਹਿਲਾਂ ਵੀ ਨਿਸ਼ਾਨਾ ਬਣਾਇਆ ਜਾ ਚੁੱਕਿਆ ਹੈ। ਅਧਿਕਾਰੀਆਂ ਨੇ ਦੱਸਿਆ,''ਮ੍ਰਿਤਕਾਂ ਵਿਚ 3 ਬੱਚੇ ਵੀ ਸ਼ਾਮਲ ਹਨ।ਕਰਾਚੀ ਵਿੱਚ ਚੀਨ ਦੇ ਸਫ਼ਾਰਤਖ਼ਾਨੇ ਦੇ ਬਾਹਰ ਗੋਲ਼ੀਬਾਰੀ ਹੋਈ ਹੈ। ਪੌਸ਼ ਇਲਾਕੇ ਦੇ ਕਲਿਫਟਨ ਵਿੱਚ ਹੋਈ ਇਸ ਗੋਲ਼ੀਬਾਰੀ ਵਿੱਚ ਦੋ ਪੁਲਿਸਕਰਮੀਆਂ ਦੀ ਮੌਤ ਵੀ ਹੋ ਗਈ। ਗੋਲ਼ੀਬਾਰੀ ਤੋਂ ਬਾਅਦ ਮੁਕਾਬਲੇ ਵਿੱਚ ਤਿੰਨ ਅੱਤਵਾਦੀਆਂ ਨੂੰ ਵੀ ਮਾਰ ਮੁਕਾਇਆ ਗਿਆ।

`ਨਿਊਜ਼ੀਲੈਂਡ ਫਸਟ` ਮਤਲਬ ਇੱਜ਼ਤ ਕਰਨੀ ਸਿੱਖੋ ਜੇ ਇਥੇ ਰਹਿਣਾ : ਵਿਨਸਨ ਪੀਟਰਜ਼ ਦੀ ਪਾਰਟੀ ਲਿਆ ਰਹੀ ਹੈ `ਰਿਸਪੈਕਟ ਨਿਊਜ਼ੀਲੈਂਡ ਵੈਲੂਅਜ਼`-ਸਿਟੀਜ਼ਨਸ਼ਿੱਪ ਟੈਸਟ ਦੀ ਵੀ ਤਿਆਰੀ

ਆਕਲੈਂਡ 30 ਸਤੰਬਰ  (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਸਰਕਾਰ ਦੇ ਢਾਂਚੇ ਦੀ ਇਕ ਅਹਿਮ ਕੜੀ 'ਨਿਊਜ਼ੀਲੈਂ ਫਸਟ ਪਾਰਟੀ' ਨੇ ਲਗਦਾ ਹੈ ਆਪਣੇ ਅਸਲੀ ਅਰਥ ਸਮਝਾਉਣ ਲਈ ਇਕ ਨਵਾਂ ਕਾਨੂੰਨ ਪੇਸ਼ ਕਰਨ ਦਾ ਪ੍ਰੋਗਰਾਮ ਬਣਾ ਲਿਆ ਹੈ। ਪਾਰਟੀ ਨੇਤਾ ਸ੍ਰੀ ਵਿਨਸਨ ਪੀਟਰਜ਼ ਨੇ ਨਿਊਜ਼ੀਲੈਂਡ ਨੂੰ ਆਪਣਾ ਘਰ ਬਨਾਉਣ ਵਾਲੇ ਪ੍ਰਵਾਸੀਆਂ ਨੂੰ ਇਥੇ ਦੀਆਂ ਕਦਰਾਂ-ਕੀਮਤਾਂ ਨਾਲ ਨਾ ਖੇਡਣ ਅਤੇ ਇਜੱਤ ਕਰਨ ਦਾ ਸਬਕ ਪੜ੍ਹਾਉਣ ਲਈ ਮਾਪਦੰਢ ਕਾਇਮ ਕਰਨ ਦਾ ਕਾਫੀ ਹੋਮ ਵਰਕ ਕਰਵਾ ਲਿਆ ਹੈ। ਪਾਰਟੀ ਨੇ ਆਪਣੀ 25ਵੇਂ ਸਾਲਗਿਰਾ ਸਮਾਗਮ ਦੇ ਵਿਚ ਫੈਸਲਾ ਲਿਆ ਹੈ ਕਿ ਜੇਕਰ ਕਿਸੇ ਨੇ ਇਥੇ ਨਾਗਰਿਕ ਬਣ ਕੇ ਰਹਿਣਾ ਹੈ ਤਾਂ ਨਿਊਜ਼ੀਲੈਂਡ ਦੀਆਂ ਸਭਿਆਚਾਰਕ ਤੇ ਹੋਰ ਕਦਰਾਂ ਕੀਮਤਾਂ ਦੀ ਇੱਜ਼ਤ ਕਰਨੀ ਹੋਏਗੀ। ਉਨ੍ਹਾਂ ਕਿਹਾ ਕਿ ਪ੍ਰਵਾਸੀਆਂ ਵਿਚੋਂ ਕਈਆਂ ਨੇ ਕਾਨੂੰਨ ਦੀ ਅਣਦੇਖੀ ਕੀਤੀ ਹੈ, ਸੁਚਾਰੂ ਸਿਸਟਮ ਨੂੰ ਭੰਗ ਕਰਨ ਦੀ ਕੋਸ਼ਿਸ ਕੀਤੀ ਹੈ ਅਤੇ ਦੇਸ਼ ਨੂੰ ਨੁਕਸਾਉਣ ਪਹੁੰਚਾਇਆ ਹੈ। ਪਾਰਟੀ ਦੇ ਵਿਚ ਤੈਅ ਹੋਇਆ ਕਿ ਨਿਊਜ਼ੀਲੈਂਡ ਨੂੰ ਸਿਰਫ ਉਹ 'ਮਾਈਗ੍ਰਾਂਟ' ਅਤੇ 'ਰਿਫਿਊਜ਼ੀ' ਚਾਹੀਦੇ ਹਨ ਜਿਹੜੇ ਦੇਸ਼ ਨੂੰ ਬਿਹਤਰ ਬਨਾਉਣ ਵਿਚ ਹਿੱਸਾ ਪਾਉਣ ਨਾ ਕਿ ਦੇਸ਼ ਨੂੰ ਮੁਸ਼ਕਿਲ ਦੇ ਵਿਚ ਫਸਾਉਣ। ਇਹ ਵੀ ਵਿਚਾਰ ਹੋਈ ਕਿ ਪ੍ਰਵਾਸੀ ਆਪਣੇ ਆਈਡੀਓ (ਸਲਾਹ ਮਸ਼ਵਰੇ) ਆਪਣੇ ਕੋਲ ਰੱਖਣ ਸਾਨੂੰ ਨਵੇਂ ਆਈਡੀਏ ਨਾ ਦੇਣ ਉਨ੍ਹਾਂ ਨੂੰ ਪਤਾ ਹੈ ਕੀ ਕਰਨਾ ਹੈ। ਇਕ ਐਮ।ਪੀ। ਨੇ ਵਿਚਾਰ ਦਿੱਤਾ ਕਿ ਜਿਹੜੇ ਨਿਊਜ਼ੀਲੈਂਡ ਦੀ ਕਦਰ ਨਹੀਂ ਕਰਨਗੇ ਉਹ ਵਾਪਿਸ ਭੇਜੇ ਜਾਣਗੇ। ਸਿਟੀਜ਼ਨਸ਼ਿੱਪ ਉਤੇ ਵੀ ਗਹਿਰੀ ਨਿਗ੍ਹਾ ਰੱਖੀ ਜਾ ਰਹੀ ਹੈ ਅਤੇ ਵਿਚਾਰਾਂ ਹੋ ਰਹੀਆਂ ਹਨ ਕਿ ਸਿਟੀਸ਼ਨਸ਼ਿੱਪ ਟੈਸਟ ਰੱਖਿਆ ਜਾਵੇ। ਸੋ ਪ੍ਰਵਾਸੀਓ ਖਿਆਲ ਰੱਖਿਓ ਜੇਕਰ ਅਜਿਹਾ ਬਿਲ ਪਾਸ ਹੋ ਜਾਂਦਾ ਹੈ ਤਾਂ ਛੋਟੀਆਂ-ਛੋਟੀਆਂ ਕਮਰਾ ਬੰਦ ਚਲਾਕੀਆਂ ਇਕ ਦਿਨ ਵਾਪਿਸ ਵਤਨਾਂ ਨੂੰ ਮੋੜ ਦੇਣਗੀਆਂ ਅਤੇ ਬੰਦ ਘਰਾਂ ਦੇ ਕੁੰਡੇ ਖੋਲ੍ਹਣ ਉਤੇ ਮਜ਼ਬੂਰ ਕਰਨਗੀਆਂ।
 

ਅਗਲੇ ਐਤਵਾਰ ਬਦਲੇਗਾ ਸਮਾਂ :30 ਸਤੰਬਰ ਨੂੰ ਤੜਕੇ ਦੋ ਵਜੇ ਨਿਊਜ਼ੀਲੈਂਡ ਦਾ ਸਟੈਂਡਰਡ ਸਮਾਂ ਇਕ ਘੰਟਾ ਅੱਗੇ ਹੋ ਜਾਵੇਗਾ

ਆਕਲੈਂਡ 24 ਸਤੰਬਰ  (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਡੇਅਲਾਈਟ ਸੇਵਿੰਗ ਦੀ ਸ਼ੁਰੂਆਤ ਤਹਿਤ ਆਉਂਦੇ ਐਤਵਾਰ 30 ਸਤੰਬਰ ਨੂੰ ਸਵੇਰੇ 2 ਵਜੇ ਘੜੀਆਂ ਦਾ ਸਮਾਂ ਇਕ ਘੰਟੇ ਅੱਗੇ ਹੋ ਜਾਵੇਗਾ। ਇਹ ਸਮਾਂ ਇਸੀ ਤਰ੍ਹਾਂ 7 ਅਪ੍ਰੈਲ 2019 ਤੱਕ ਜਾਰੀ ਰਹੇਗਾ। ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਸਮਾਂ ਬਦਲਣ ਤੋਂ ਪਹਿਲੀ ਰਾਤ (29 ਸਤੰਬਰ) ਆਪਣੀਆਂ ਘੜੀਆਂ ਦਾ ਸਮਾਂ ਅੱਗੇ ਕਰ ਲਿਆ ਜਾਵੇ ਤਾਂ ਕਿ ਬਦਲਿਆ ਹੋਇਆ ਸਮਾਂ ਪ੍ਰਾਪਤ ਹੋਵੇ। ਇਸ ਨੂੰ 'ਸਪਰਿੰਗ ਫਾਰਵਾਰਡ' ਵੀ ਕਿਹਾ ਜਾਂਦਾ ਹੈ। ਸਮਾਟ ਫੋਨਾਂ ਅਤੇ ਸਮਾਟ ਘੜੀਆਂ ਉਤੇ ਇਹ ਸਮਾਂ ਆਪਣੇ ਆਪ ਬਦਲ ਜਾਵੇਗਾ। 30 ਸਤੰਬਰ ਨੂੰ ਸੂਰਜ ਇਕ ਘੰਟਾ ਲੇਟ ਚੜ੍ਹੇਗਾ ਅਤੇ ਅਸਤ ਹੋਵੇਗਾ। ਨਿਊਜ਼ੀਲੈਂਡ ਦੇ ਵਿਚ 'ਡੇਅ ਲਾਈਟ ਸੇਵਿੰਗ' ਦਾ ਇਤਿਹਾਸ 1927 ਤੋਂ ਸ਼ੁਰੂ ਹੋਇਆ ਅਤੇ 1974 ਦੇ ਵਿਚ ਟਾਈਮ ਐਕਟ ਬਣਾਇਆ ਗਿਆ ਸੀ। ਆਸਟਰੇਲੀਆ ਦੇ ਵਿਚ 7 ਅਕਤੂਬਰ ਨੂੰ ਘੜੀਆਂ ਇਕ ਘੰਟਾ ਅੱਗੇ ਹੋਣਗੀਆਂ।
 

UN ਦੇ ਸਾਬਕਾ ਮੁਖੀ ਕੌਫੀ ਅੰਨਾਨ ਦਾ ਦੇਹਾਂਤ

ਅਮਨ ਲਈ ਨੋਬੇਲ ਪੁਰਸਕਾਰ ਜੇਤੂ ਤੇ ਸੰਯੁਕਤ ਰਾਸ਼ਟਰ ਦੇ ਸਾਬਕਾ ਸਕੱਤਰ ਜਨਰਲ ਕੋਫ਼ੀ ਅੰਨਾਨ ਦਾ 80 ਸਾਲਾਂ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਅੰਨਾਨ ਨੇ ਕੱਲ੍ਹ ਸਵੇਰੇ ਸਵਿਟਜ਼ਰਲੈਂਡ ਦੇ ਬਰਨ ਹਸਪਤਾਲ ਵਿੱਚ ਆਖਰੀ ਸਾਹ ਲਿਆ। ਜਨੇਵਾ ਵਿੱਚ ਕੋਫੀ ਅੰਨਾਨ ਫਾਊਂਡੇਸ਼ਨ ਨੇ ਦੱਸਿਆ ਕਿ ਉਹ ਥੋੜ੍ਹੇ ਸਮੇਂ ਤੋਂ ਬਿਮਾਰ ਸਨ ਤੇ ਆਖਰੀ ਵੇਲੇ ਉਨ੍ਹਾਂ ਦੀ ਦੂਜੀ ਪਤਨੀ ਨਾਨੇ ਤੇ ਬੱਚੇ ਐਮਾ, ਕਾਜ਼ੋ ਤੇ ਨੀਨਾ ਮੌਜੂਦ ਸਨ। ਅਪਰੈਲ ਮਹੀਨੇ ਆਪਣੇ 80ਵੇਂ ਜਨਮ ਦਿਨ ’ਤੇ ਬੀਬੀਸੀ ਦੇ ਹਾਰਡ ਟਾੱਕ ਪ੍ਰੋਗਰਾਮ ਵਿੱਚ ਸ਼ਿਰਕਤ ਕਰਦਿਆਂ ਸ੍ਰੀ ਅੰਨਾਨ ਨੇ ਕਿਹਾ ਸੀ ‘‘ ਸੰਯੁਕਤ ਰਾਸ਼ਟਰ ਦਾ ਸੁਧਾਰ ਕੀਤਾ ਜਾ ਸਕਦਾ ਹੈ, ਇਹ ਸੰਪੂਰਨ ਨਹੀਂ ਹੈ ਪਰ ਜੇ ਇਹ ਨਾ ਹੋਵੇ ਤਾਂ ਤੁਹਾਨੂੰ ਇਸ ਦੀ ਲੋੜ ਪਵੇਗੀ। ਮੈਂ ਪੁੱਜ ਕੇ ਆਸ਼ਾਵਾਦੀ ਹਾਂ। ਮੈਂ ਜਮਾਂਦਰੂ ਆਸ਼ਾਵਾਦੀ ਹਾਂ ਤੇ ਆਸ਼ਾਵਾਦੀ ਹੀ ਰਹਾਂਗਾ।’’

ਨਿਊਜ਼ੀਲੈਂਡ ਟੈਕਸ ਵਿਭਾਗ ਵੱਲੋਂ `ਆਟੋਮੈਟਿਕ ਟੈਕਸ ਰਿਫੰਡ` ਬਿਲ ਪੇਸ਼ ਕੀਤਾ ਗਿਆ

ਪਰਸਨਲ ਟੈਕਸ ਸਮਰੀ ਅਤੇ ਕਾਗਜ਼ੀ ਕਾਰਵਾਈ ਤੋਂ ਮਿਲੇਗੀ ਮੁਕਤੀ


ਆਕਲੈਂਡ  3 ਜੁਲਾਈ  (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਸਰਕਾਰ ਦਾ ਟੈਕਸ ਵਿਭਾਗ ਇਸ ਗੱਲ ਵੱਲ ਤਵੱਜੋਂ ਦੇ ਰਿਹਾ ਹੈ ਕਿ ਜੇਕਰ ਟੈਕਸ ਦੇਣ ਵਾਲੇ ਆਪਣਾ ਟੈਕਸ ਕਾਨੰਨ ਅਨੁਸਾਰ ਆਪਣੇ-ਆਪ ਦਿੰਦੇ ਚੱਲੇ ਆਉਂਦੇ ਹਨ ਤਾਂ ਸਾਲ ਪਿੱਛੋਂ ਕੀਤੇ ਹਿਸਾਬ ਬਾਅਦ ਜੇਕਰ ਉਨ੍ਹਾਂ ਨੂੰ ਕੁਝ ਮੋੜਨਾ ਬਣਦਾ ਹੈ ਤਾਂ ਉਹ ਕਿਉਂ ਨਾ ਆਪਣੇ ਆਪ ਮੋੜਿਆ ਜਾਵੇ। ਜਦ ਕਿ ਇਸ ਵੇਲੇ ਸਾਲ ਪਿੱਛੋਂ ਪਰਸਨਲ ਟੈਕਸ ਸਮਰੀ ਫੲਰਸੋਨਅਲ ਟਅਣ ਸੁਮਮਅਰਇਸ  ਅਤੇ ਰਿਟਰਨ ਆਦਿ ਭਰਨੀ ਪੈਂਦੀ ਹੈ। ਇਹ ਸਾਰਾ ਕਾਰਜ ਕਈ ਆਪ ਕਰ ਲੈਂਦੇ ਹਨ ਅਤੇ ਕਈ ਲੇਖਾਕਾਰਾਂ ਦੀ ਮਦਦ ਮੰਗਦੇ ਹਨ। ਇਸ ਵੇਲੇ ਲਗਪਗ 750,000 ਲੋਕ ਅਜਿਹਾ ਕਰਦੇ ਹੀ ਨਹੀਂ ਅਤੇ ਇਹ ਪੈਸੇ ਇਸੇ ਤਰ੍ਹਾਂ ਵਿਭਾਗ ਦੇ ਕੋਲ ਪਏ ਰਹਿੰਦੇ ਹਨ।
ਸਰਕਾਰ ਨੇ 'ਆਟੋਮੈਟਿਕ ਟੈਕਸ ਰਿਫੰਡ' ਦੇ ਰਾਹੀਂ ਮੌਜੂਦਾ ਕਾਨੂੰਨ ਦੇ ਵਿਚ ਸੋਧ ਕਰਨ ਵਾਲਾ ਇਕ ਬਿੱਲ ਅੱਜ ਪਾਰਲੀਮੈਂਟ ਦੇ ਵਿਚ ਪੇਸ਼ ਕੀਤਾ ਜਿਸ ਨੂੰ ਪਹਿਲੀ ਪੜ੍ਹਤ ਬਾਅਦ ਦੂਜੀ ਪੜ੍ਹਤ ਵਾਸਤੇ ਭੇਜ ਦਿੱਤਾ ਗਿਆ। ਨੈਸ਼ਨਲ ਪਾਰਟੀ ਦੇ ਸੰਸਦ ਮੈਂਬਰਾਂ ਨੇ ਕਿਹਾ ਕਿ ਬਿਲ ਦੇ ਵਿਚ ਕੀਤੇ ਜਾਣ ਵਾਲੇ ਸਵਾਧਾਨ ਠੀਕ ਹਨ ਪਰ ਉਹ ਇਸ ਬਿਲ ਦੇ ਹੱਕ ਵਿਚ ਵੋਟ ਨਹੀਂ ਕਰਨਗੇ। ਐਕਟ ਅਤੇ ਗ੍ਰੀਨ ਪਾਰਟੀ ਨੇ ਬਿਲ ਦੇ ਹੱਕ ਵਿਚ ਹਾਂ ਮਿਲਾਈ ਹੈ।

ਟਰੇਨ ਟਰੱਕ ਦੀ ਟੱਕਰ ‘ਚ 2 ਮੌਤਾਂ 18 ਜਖਮੀ

ਇਟਲੀ 'ਚ ਬੁੱਧਵਾਰ ਨੂੰ ਇੱਕ ਟਰੇਨ ਰੇਲਵੇ ਕਰਾਸਿੰਗ ਦੇ ਨਜ਼ਦੀਕ ਇੱਕ ਟਰੈਕ 'ਤੇ ਫਸੇ ਟਰੱਕ ਨਾਲ ਟਕਰਾਅ ਗਈ, ਜਿਸ ਕਾਰਨ 2 ਲੋਕਾਂ ਦੀ ਮੌਤ ਹੋ ਗਈ, 18 ਲੋਕ ਜ਼ਖ਼ਮੀ ਹੋ ਗਏ। ਘਟਨਾ ਤੋਂ ਬਾਅਦ ਟਰੱਕ ਡਰਾਈਵਰ ਦਾ ਬਚਾਅ ਹੋ ਗਿਆ।

ਤਿੰਨ ਕਿਲੋਮੀਟਰ ਤੋਂ ਜਿ਼ਆਦਾ ਦੂਰੀ ਤੱਕ ਨਿਸ਼ਾਨਾ ਲਾਉਣ ਦੇ ਸਮਰੱਥ ਕਿਵੇਂ ਹੈ ਸਨਾਈਪਰ

 ਕੈਨੇਡਾ ਦੀ ਸਪੈਸ਼ਲ ਫੋਰਸ ਦੀ ਇੱਕ  ਸਨਾਈਪਰ  ਨੇ ਪਿਛਲੇ ਸਾਲ ਸਭ ਤੋਂ ਜਿ਼ਆਦਾ  ਦੂਰੀ ਤੋਂ  ਦੁਸ਼ਮਨ ਨੂੰ ਮਾਰਨ ਦਾ ਵਿਸ਼ਵ ਰਿਕਾਰਡ  ਸਥਾਪਿਤ ਕੀਤਾ । ਇਸ ਸੈਨਿਕ  ਨੇ ਇਰਾਕ ਵਿੱਚ ਆਈਐਸ ਦੇ ਇੱਕ ਲੜਾਕੇ  ਉਪਰ  3,540 ਮੀਟਰ ਦੀ ਦੂਰੀ ਤੋਂ ਗੋਲੀ ਚਲਾਈ ਸੀ ।
ਇਸ ਤੋਂ ਪਿਛਲਾ ਰਿਕਾਰਡ  ਬ੍ਰਿਟਿਸ਼  ਸਨਾਈਪਰ ਕ੍ਰੇਗ   ਹੈਰੀਸਨ ਦੇ ਨਾਂਮ ਸੀ । ਹੈਰੀਸਨ ਨੇ ਸਾਲ 2009 ਵਿੱਚ  ਅਫ਼ਗਾਨਿਸਤਾਨ  ਵਿੱਚ 2475  ਮੀਟਰ ਤੋਂ ਇੱਕ ਤਾਲਿਬਾਨ ਲੜਾਕੇ ਨੂੰ ਮਾਰਿਆ ਸੀ ।
ਕੈਨੇਡਾ ਦੀ ਆਰਮਡ ਫੋਰਸ   ਦੇ ਕੋਲ  ਲੰਬੀ ਦੂਰੀ ਦੇ ਦੁਸ਼ਮਣ ਨੂੰ  ਮਾਰਨ ਦੇ ਚੋਟੀ ਪੰਜ ।ਿਵੱਚ ਤਿੰਨ ਰਿਕਾਰਡ  ਹਨ ਪਰ ਸਵਾਲ ਉਠਦਾ ਹੈ ਕਿ  ਕੋਈ ਤਿੰਨ ਕਿਲੋਮੀਟਰ  ਤੋਂ ਜਿ਼ਆਦਾ ਦੂਰੀ ਤੋਂ  ਦੁਸ਼ਮਣ  ਉਪਰ ਸਪੱਸ਼ਟ ਨਿਸ਼ਾਨਾ ਕਿਵੇਂ ਲਾ ਸਕਦਾ  ?
ਕੈਨੇਡਾ ਦੇ ਜਿਸ ਸੈਨਿਕ ਨੇ ਆਈਐਸ ਦੇ ਲੜਾਕੇ ਉਪਰ ਗੋਲੀ ਚਲਾਈ ਸੀ , ਉਸਨੇ ਉਚਾਈ ਵਾਲੀ ਥਾਂ ਤੋਂ ਮੈਕਮਿਲਨ ਟੈਕ-50 ਸਨਾਈਪਰ ਰਾਈਫ਼ਲ ਵਰਤੀ ਸੀ।
ਇਸ ਰਾਈਫ਼ਲ ਦੇ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਇਸਦੀ ਪ੍ਰਭਾਵੀ ਫਾਇਰਿੰਗ  ਰੇੰਜ 1800 ਕਿਲੋਮੀਟਰ ਹੈ। ਯਾਨੀ  ਕੈਨੇਡਾ ਦੇ ਸਨਾਈਪਰ ਨੇ ਰਾਈਫ਼ਲ ਦੀ ਸਮਰੱਥਾ ਤੋਂ ਦੁਗਣੀ ਦੂਰੀ ‘ਤੇ ਸਹੀ ਨਿਸ਼ਾਨਾ ਲਗਾਇਆ।
ਗੋਲੀ 792 ਮੀਲ ਪ੍ਰਤੀਘੰਟੇ ਦੀ ਰਫ਼ਤਾਰ ਨਾਲ ਚੱਲ ਰਹੀ ਸੀ ਜੋ ਕਿ  ਬੋਇੰਗ  747 ਵਰਗੇ ਕਮਰਸ਼ੀਅਲ  ਜੈੱਟ ਤੋਂ ਵੀ  ਤੇਜ਼ ਹੈ ।  ਗੋਲੀ ਨੂੰ ਆਪਣੇ ਟਾਰਗੈੱਟ ਤੱਕ ਜਾਣ ਲਈ  10 ਸੈਕਿੰਡ ਦਾ ਸਮਾਂ  ਲੱਗਿਆ।
ਬ੍ਰਿਟਿਸ਼ , ਜਰਮਨ ਅਤੇ ਆਇਰਸ਼  ਫੌਜਾਂ ਆਮਤੌਰ ‘ਤੇ ਐਕਊਰੇਸੀ ਇੰਟਰਨੈਸ਼ਨਲ  ਆਰਕਟਿਕ ਵਾਇਰਫੇ਼ਅਰ ਸਿਰੀਜ਼ ਦੀ ਸਨਾਈਪਰ ਰਾਈਫ਼ਲ  ਦਾ ਵਰਤਦੀਆਂ ਹਨ ।
ਯੂ ਐਸ ਮਰੀਨ ਕੌਪਸ  ਐਮ40 ਇਸਤੇਮਾਲ ਕਰਦੇ ਹਨ ।
 ਸਪੌਟਰ  ਦੀ ਭੂਮਿਕਾ ਅਹਿਮ 
 ਸਨਾਈਪਰ ਦੀ ਕਾਮਯਾਬੀ ਵਿੱਚ ਉਸਦੇ ਸਾਥੀ ਜਾਂ ਸਪੌਟਰ  ਦਾ ਅਹਿਮ ਯੋਗਦਾਨ  ਰਹਿੰਦਾ ਹੈ।
ਸਪੌਟਰ  ਦਾ ਕੰਮ  ਸਨਾਈਪਰ ਨੂੰ ਇਹ ਦੱਸਣਾ ਹੈ ਕਿ  ਟੀਚਾ  ਕਿੱਥੇ ਅਤੇ ਪ੍ਰਸਥਿਤੀਆਂ  ਕਿਸ ਤਰ੍ਹਾਂ ਦੀਆਂ ਹਨ।
ਸਪੌਟਰ ਦੂਰਬੀਨ ਦੀ ਮੱਦਦ ਨਾਲ ਟੀਚੇ ਦੀ ਚੋਣ ਕਰਦਾ ਹੈ ਅਤੇ ਸਨਾਈਪਰ  ਆਪਣੀ ਰਾਈਫਲ ‘ਤੇ ਲੱਗੇ ਸਪੋਕ ਨਾਲ ਦੁਸ਼ਮਣ  ਉਪਰ  ਨਿਸ਼ਾਨਾ  ਸੇਧਦਾ ਹੈ।
ਕਈ ਵਾਰ ਸਨਾਈਪਰ  ਅਤੇ ਸਪੌਟਰ ਉਸ ਇਲਾਕੇ ਦੇ ਨਜ਼ਦੀਕ ਹੁੰਦੇ ਹਨ ਜਿੱਥੇ ਲੜਾਈ ਚੱਲ ਰਹੀ ਹੁੰਦੀ ।  ਉਹ ਆਪਣੇ ਹਥਿਆਰ ਖੁਦ ਲੈ ਜਾਂਦੇ ਹਨ ਅਤੇ ਦੁਸ਼ਮਣ ਦੀ ਉਡੀਕ ‘ਚ ਘੰਟਿਆਂ ਤੱਕ  ਛਿਪ ਰਹਿੰਦੇ ਹਨ ।
ਜੇ ਕੋਈ ਸ਼ਾਟ ਮਿਸ ਹੋ ਜਾਂਦਾ ਹੈ ਤਾਂ  ਸਪੌਟਹਰ ਤੁਰੰਤ  ਸਥਿਤੀਆਂ  ਨੂੰ ਭਾਂਪਦੇ ਹੈ ਅਤੇ ਸਨਾਈਪਰ ਨੂੰ ਰੀਲੋਡ  ਕਰਕੇ ਨਿਸ਼ਾਨਾ ਲਗਾਉਣ ਜਾਂ ਮਿਸ਼ਨ ਲਈ ਕਹਿੰਦਾ ਹੈ।
ਸਪੌਟਰ ਤੇਜ ਗਤੀ ਨਾਲ ਜਾਣ ਵਾਲੀ ਗੋਲੀ ਦੇ ਪਿੱਛੇ ਹਵਾ ਵਿੱਚ  ਭਾਫ਼ ਦੇ ਸੰਘਣੇਪਣ ਨਾਲ  ਬਣਨ ਵਾਲੇ  ਨਿਸ਼ਾਨ ਉਪਰ   ਨਜ਼ਰ ਰੱਖਦਾ ਹੈ ਅਤੇ ਭਾਰੀ-ਭਰਕਮ  ਕਿੱਟ ਨੂੰ ਉਠਾਉਣ ਵਿੱਚ ਵੀ ਮੱਦਦ ਕਰਦਾ ਹੈ।
                                                                   ਬੀਬੀਸੀ ਤੋਂ ਧੰਨਵਾਦ ਸਾਹਿਤ 

ਹੱਜ ਦੇ ਦੌਰਾਨ ਔਰਤਾਂ ਨਾਲ ਹੋਇਆ ਯੋਨ ਸੋ਼ਸਣ

ਫਾਰਾਨੈਕ ਅਮਿਦੀ , ਬੀਬੀਸੀ ਵਰਲਡ ਸਰਵਿਸ
ਯੋਨ ਸ਼ੋਸਣ ਦੇ ਵਿਰੁੱਧ ਹਾਲ ਵਿੱਚ ਹੀ ਸੁਰੂ ਹੋਈ ਮੁਹਿੰਮ # ਮੀਟੂ  ਨੇ  ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਹੁਣ ਅਜਿਹੀ ਮੁਹਿੰਮ ਫਿਰ ਸੁਰੂ ਹੋਈ ਹੈ ਜਿਸ ਵਿੱਚ  ਹੱਜ ਅਤੇ ਹੋਰ ਧਾਰਮਿਕ ਸਥਾਨਾਂ ‘ਤੇ ਜਾਣ  ਵਾਲੀਆਂ  ਔਰਤਾਂ ਆਪਣੀ ਹੱਡਬੀਤੀ ਸੁਣਾ ਰਹੀਆਂ ਹਨ ।

ਸੋ਼ਸਲ ਮੀਡੀਆ ਉਪਰ ਇਹ ਮੁਹਿੰਮ #ਮੋਸੀਕ ਮੀ ਟੂ ਨਾਂਮ ਨਾਲ ਚੱਲ ਰਹੀ ਹੈ ਅਤੇ  ਔਰਤਾਂ  ਯੋਨ ਸੋ਼ਸਣ ਨਾਲ ਜੁੜੇ ਆਪਣੇ ਅਨਭੁਵ  ਦੱਸ ਰਹੀਆਂ ਹਨ । ਲੇਖਿਕਾ ਅਤੇ ਪੱਤਰਕਾਰ  ਮਾਨਾ ਟਹਾਵੀ ਨੇ ਇਸਦੀ ਸੁਰੂਆਤ ਕੀਤੀ ਸੀ । ਉਸਨੇ  ਸਾਲ 2013 ਵਿੱਚ  ਹੱਜ ਦੇ ਦੌਰਾਨ  ਉਸਦੇ ਨਾਲ ਹੋਈ  ਯੋਨ ਸੋ਼ਸਣ ਦੀ ਘਟਨਾ #ਮੋਸੀਕ ਮੀ ਟੂ ਹੈਸ਼ ਟੈਗ ਨਾਲ ਸਾਂਝੀ ਕੀਤੀ ਸੀ।
ਬਾਅਦ ਵਿੱਚ ਮਾਨਾ ਨੇ ਆਪਣੇ ਟਵੀਟ ‘ਚ ਲਿਖਿਆ , ‘ ਇੱਕ ਮੁਸਲਿਮ ਔਰਤ ਨੇ ਮੇਰੀ ਘਟਨਾ ਪੜ੍ਹਨ ਤੋਂ ਬਾਅਦ ਉਸਦੀ ਮਾਂ ਨਾਲ ਹੋਏ ਯੋਨ ਸੋ਼ਸਣ ਦਾ ਅਨੁਭਵ ਮੈਨੂੰ ਦੱਸਿਆ ਸੀ । ਉਹਨਾਂ ਮੈਨੂੰ ਇੱਕ ਕਵਿਤਾ ਵੀ ਭੇਜੀ । ਉਸਦਾ ਜਵਾਬ ਦਿੰਦੇ ਹੋਏ ਮੈਂ ਖੁਦ ਨੂੰ ਰੋਣ ਤੋਂ ਰੋਕ ਨਾ ਸਕੀ ।
ਇਸ ਤੋਂ ਦੁਨੀਆਂ  ਭਰ ਦੇ ਮੁਸਿਲਮ ਪੁਰਸ਼ ਅਤੇ ਔਰਤਾਂ  ਇਸ ਹੈਸ਼ਟੈਗ ਦਾ ਇਸਤੇਮਾਲ ਕਰਨ ਲੱਗੇ ਅਤੇ 24 ਘੰਟੇ ਦੇ ਅੰਦਰ ਇਹ  2000 ਵਾਰ ਟਵੀਟ ਹੋ ਗਿਆ।
 ਇਹ ਫਾਰਸੀ ਟਵਿੱਟਰ ‘ਤੇ ਟਾਪ 10 ਟਰੈਂਡ ਵਿੱਚ ਆ ਗਿਆ ।
ਟਵਿੱਟਰ ਉਪਰ ਆਪਣਾ ਅਨੁਭਵ ਸਾਂਝਾ ਕਰਨ ਵਾਲੀਆਂ ਔਰਤਾਂ ਨੇ ਦੱਸਿਆ ਕਿ ਉਹਨਾਂ ਨੂੰ ਭੀੜ ਵਿੱਚ ਗਲਤ ਤਰੀਕੇ ਨਾਲ ਛੂਹਿਆ ਗਿਆ ਅਤੇ ਫੜਨ ਦੀ ਕੋਸਿ਼ਸ਼ ਕੀਤੀ ਗਈ।
ਇੱਕ ਹੋਰ ਅੰਗੀ ਲੇਗੇਰਿਓ ਨੇ ਟਵੀਟ ਕੀਤਾ , ਮੈਂ  ਮੁਹਿੰਮ #ਮੋਸੀਕ ਮੀ ਟੂ  ਦੇ ਬਾਰੇ ਪੜ੍ਹਿਆ  ।  ਇਸਨੇ ਹਜ 2010 ਦੇ ਦੌਰਾਨ  ਦੀਆਂ ਭਿਆਨਕ ਯਾਦਾਂ  ਫਿਰ ਮੇਰੇ ਜਿਹਨ ‘ਚ  ਲਿਆ ਦਿੱਤੀਆਂ । ਲੋਕ ਸੋਚਦੇ ਹਨ ਕਿ ਮੱਕਾ ਮੁਸਿਲਮਾਂ ਲਈ   ਇੱਕ ਪਵਿੱਤਰ ਸਥਾਨ ਹੈ  ਉੱਥੇ ਕੋਈ ਕੁਝ ਗਲਤ ਨਹੀਂ ਕਰੇਗਾ , ਇਹ ਪੂਰੀ ਤਰ੍ਹਾਂ ਗਲਤ ਹੈ।’
ਇੱਕ ਅੰਦਾਜੇ ਮੁਤਾਬਿਕ  ਲਗਭਗ 20 ਲੱਖ ਮੁਸਲਮਾਨ ਹਰ ਸਾਲ ਹੱਜ ਕਰਨ ਦੇ ਲਈ ਜਾਂਦੇ ਹਨ। ਇਸ ਨਾਲ ਪਵਿੱਤਰ ਮੰਨੇ ਜਾਂਦੇ   ਮੱਕਾ ਸ਼ਹਿਰ ਵਿੱਚ ਲੋਕਾਂ ਦੀ ਭਾਰੀ  ਭੀੜ  ਇਕੱਠੀ ਹੋ ਜਾਂਦੀ ਹੈ।
ਮੁਹਿੰਮ #ਮੋਸੀਕ ਮੀ ਟੂ ਦੇ ਹਮਾਇਤੀਆਂ ਦਾ ਕਹਿਣਾ ਹੈ ਕਿ ਅਜਿਹੀ  ਪਵਿੱਤਰ ਥਾਂ ਉਪਰ ਜਿੱਥੇ ਔਰਤਾਂ ਪੂਰੀ ਤਰ੍ਹਾਂ ਢੱਕੀਆਂ ਹੁੰਦੀਆਂ ਹਨ  , ਉਹਨਾ ਨਾਲ ਦੁਰਵਿਵਹਾਰ ਹੋ ਸਕਦਾ ਹੈ।
ਕਈ ਇਰਾਨੀ ਅਤੇ ਫਾਰਸੀ ਬੋਲਣ ਵਾਲੇ ਟਵਿੱਤਰ ਯੂਜਰਸ ਨੇ ਨਾ ਸਿਰਫ  ਆਪਣੇ ਨਾਲ ਹੋਏ ਯੋਨ ਸੋ਼ਸਣ ਦੇ ਕੌੜੇ ਤਜ਼ਰਬੇ ਦੱਸੇ ਬਲਕਿ  ਇਸ ਮਾਨਤਾ ਨੂੰ ਵੀ ਚੁਣੌਤੀ ਦਿੱਤੀ ਕਿ ਹਿਜਾਬ ਮਹਿਲਾਵਾਂ ਨੂੰ ਯੋਨ ਸੋ਼ਸਣ ਅਤੇ ਦੁਰਵਿਵਹਾਰ ਤੋਂ ਬਚਾਉਂਦਾ ਹੈ।
ਯੂਜਰ ‘ਹਨਨ’ ਨੇ ਲਿਖਿਆ ਕਿ  ‘ਮੇਰੀ ਭੈਣਾਂ ਨੇ ਇਸ ਮਾਹੌਲ ਵਿੱਚ ਯੋਨ ਸੋ਼ਸਣ ਝੱਲਿਆ ਹੈ ਜਿਹੜਾ ਮਾਹੌਲ ਉਹ ਆਪਣੇ ਲਈ ਸੁਰੱਖਿਅਤ ਮੰਨਦੀਆਂ ਸਨ।  ਭਿਆਨਕ ਲੋਕ  ਪਵਿੱਤਰ ਸਥਾਨਾਂ ਉਪਰ ਵੀ ਹੁੰਦੇ ਹਨ।

ਵਿਰੋਧ ਦਾ ਅਨੋਖਾ ਤਰੀਕਾ, ਬੁੱਤ ਤੋਂ ਲਿਆ ਬਦਲਾ : ਮਹਿਲਾ ਬੁੱਤ ਦੇ ਮੱਥੇ ਵਿਚ ਕੁਲਹਾੜੀ ਨੂੰ ਚਿਪਕਾਇਆ

ਔਕਲੈਂਡ 11 ਜਨਵਰੀ (ਹਰਜਿੰਦਰ ਸਿੰਘ ਬਸਿਆਲਾ)-ਸਾਇਮੰਡ ਸਟ੍ਰੀਟ ਤੋਂ ਸਟੇਸ਼ਨ ਵੱਲ ਜਾਂਦਿਆਂ ਖੱਬੇ ਪਾਸੇ ਇਕ ਥਾਂ ਇਕ ਮਹਿਲਾ ਬੁੱਤ ਜੋ ਕਿ ਹੱਥ ਦੇ ਵਿਚ ਸਿਲਵਰ ਫਰਨ ਦਾ ਪੱਤਾ ਲੈ ਕੇ ਸਾਹਮਣੇ ਬਣੇ ਸ਼ਹੀਦੀ ਸਮਾਰਕ ਵੱਲ ਤੱਕਦਿਆਂ ਨਜ਼ਰ ਆਉਂਦੀ ਹੈ। ਇਸ ਬੁੱਤ ਦੇ ਮੱਥੇ ਦੇ ਵਿਚ ਬੀਤੇ ਦਿਨੀਂ ਕਿਸੀ ਨੇ ਪਲਾਸਟਿਕ ਦੀ ਕੁਲਹਾੜੀ ਨੂੰ ਸੁਪਰ ਗਲੂ (ਸ਼ਕਤੀਸ਼ਾਲੀ ਗੂੰਦ) ਨਾਲ ਜੋੜ ਕੇ ਆਪਣਾ ਵਿਰੋਧ ਜਿਤਾਇਆ ਹੈ। ਇਸ ਦੇ ਨਾਲ ਹੀ ਇਕ ਕਾਗਜ਼ ਦਾ ਟੁੱਕੜਾ ਵੀ ਚਿਪਕਾਇਆ ਗਿਆ ਜਿਸ ਉਤੇ ਲਿਖਿਆ ਸੀ ਕਿ ਇਥੇ 'ਫਾਸੀਵਾਦ ਅਤੇ ਸਫੈਦ ਪ੍ਰਮੁੱਖਤਾ ਦਾ ਸਵਾਗਤ ਨਹੀਂ ਹੈ'।
ਇਹ ਸਮਾਰਕ ਪ੍ਰਵਾਸੀਆਂ ਵੱਲੋਂ ਨਿਊਜ਼ੀਲੈਂਡ ਦੇ ਲਈ ਲੜਾਈਆਂ ਵਿਚ ਦਿੱਤੀ ਸ਼ਹਾਦਤ ਅਤੇ ਮਾਓਰੀ ਭਾਈਚਾਰੇ ਨੂੰ ਸਮਰਪਿਤ ਹੈ, ਪਰ ਇਸਦੇ ਬਾਵਜੂਦ ਵੀ ਇਨ੍ਹਾਂ ਦਾ ਵਿਰੋਧ ਹੋ ਜਾਂਦਾ ਹੈ। ਆਕਲੈਂਡ ਕੌਂਸਿਲ ਵੱਲੋਂ ਇਸ ਸਾਰੇ ਘਟਨਾ ਕ੍ਰਮ ਨੂੰ  ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ  ਇਹੋ ਜਿਹੀਆਂ ਘਟਨਾਵਾਂ ਦੇ ਨਾਲ ਜੋ ਨੁਕਸਾਨ ਹੁੰਦਾ ਹੈ ਉਹ ਆਮ ਲੋਕਾਂ ਉਤੇ ਹੀ ਭਾਰ ਪੈਂਦਾ ਹੈ।
 

ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਦੇ ਨਿਕਲੇ ਗ੍ਰਿਫਤਾਰੀ ਵਾਰੰਟ

ਬੰਗਲਾਦੇਸ਼ ਦੀ ਇਕ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਨੂੰ ਗਿ੍ਫਤਾਰ ਕਰਨ ਦਾ ਹੁਕਮ ਦਿੱਤਾ ਹੈ । ਮਾਮਲਾ 2015 ਦਾ ਹੈ ਜਦੋਂ ਸਰਕਾਰ ਵਿਰੋਧੀ ਅੰਦੋਲਨ ਦੌਰਾਨ ਇਕ ਬੱਸ 'ਤੇ ਬੰਬ ਨਾਲ ਹਮਲਾ ਕੀਤਾ ਗਿਆ ਸੀ, ਜਿਸ ਵਿਚ 8 ਵਿਅਕਤੀ ਮਾਰੇ ਗਏ ਸਨ ।

ਕ੍ਰਿਸਮਸ ਦੇ ਮੌਕੇ ਪ੍ਰਾਰਥਨਾ ਸਭਾ ਲਈ ਜਾ ਰਹੇ 20 ਜਾਣਿਆ ਦੀ ਬੱਸ ਹਾਦਸੇ ਵਿਚ ਮੌਤ

ਕ੍ਰਿਸਮਸ ਦੇ ਮੌਕੇ ਫਿਲੀਪੀਨ ਵਿਚ ਪ੍ਰਾਰਥਨਾ ਸਭਾ ਵਿਚ ਸ਼ਾਮਲ ਹੋਣ ਜਾ ਰਹੇ 20 ਜਾਣਿਆ ਦੀ ਬੱਸ ਹਾਦਸੇ ਵਿਚ ਮੌਤ ਹੋ ਗਈ। ਮਨੀਲਾ ਤੋਂ 200 ਕਿਲੋਮੀਟਰ ਦੌਰ ਉਤਰ ਵਿਚ ਸ਼ਹਿਰ ਵਿਚ ਇਕ ਹੀ ਪਰਿਵਾਰ ਦੇ ਕਈ ਲੋਕ ਪ੍ਰਾਰਥਨਾ ਲਈ ਇਕ ਛੋਟੀ ਬੱਸ ਵਿਚ ਸਵਾਰ ਹੋ ਕੇ ਚਰਚ ਜਾ ਰਹੇ ਸਨ ਅਤੇ ਉਨ੍ਹਾਂ ਦੀ ਬੱਸ ਦੀ ਇਕ ਵੱਡੀ ਬੱਸ ਨਾਲ ਆਹਮੋ-ਸਾਹਮਣੇ ਦੀ ਭਿਆਨਕ ਟੱਕਰ ਹੋ ਗਈ। ਹਾਦਸੇ ਵਿਚ 20 ਲੋਕਾਂ ਦੀ ਮੌਤ ਹੋ ਗਈ 9 ਹੋਰ ਲੋਕ ਵੀ ਜ਼ਖਮੀ ਹੋ ਗਏ ।

ਸਟੱਡੀ ਵੀਜ਼ੇ ਤੇ ਕੈਨੇਡਾ ਪਹੁੰਚਦਿਆਂ ਮੌਤ ਨੇ ਆ ਘੇਰਿਆ: ਨੌਜਵਾਨ ਦੀ ਦੂਜੇ ਦਿਨ ਹੀ ਮੌਤ

ਜਲੰਧਰ ਦੇ ਨੌਜਵਾਨ ਦੀ ਕੈਨੇਡਾ ਪਹੁੰਚਣ ਤੋਂ ਦੂਜੇ ਦਿਨ ਹੀ ਮੌਤ ਹੋ ਗਈ। ਗ੍ਰੀਨ ਮਾਡਲ ਟਾਊਨ ਦਾ ਵਸਨੀਕ ਸਹਿਜ ਜੁਨੇਜਾ (19) 18 ਦਸੰਬਰ ਨੂੰ ਸਟੱਡੀ ਵੀਜ਼ਾ ’ਤੇ ਟੋਰਾਂਟੋ ਦੇ ਬਰੈਂਪਟਨ ਸ਼ਹਿਰ ਪਹੁੰਚਿਆ ਸੀ ਅਤੇ 20 ਦਸੰਬਰ ਨੂੰ ਸਵੇਰੇ ਉਸ ਦੀ ਮੌਤ ਦੀ ਖ਼ਬਰ ਆ ਗਈ। ਪਰਿਵਾਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਉਸ ਦੀ ਲਾਸ਼ ਵਾਪਸ ਲਿਆਉਣ ਲਈ ਪਰਿਵਾਰ ਨੇ ਭਾਰਤ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ। ਇਸ ਸਬੰਧੀ ਪਰਿਵਾਰ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਚਿੱਠੀ ਵੀ ਲਿਖੀ ਹੈ।

`ਅੰਤਰਰਾਸ਼ਟਰੀ ਸੰਕੇਤ ਭਾਸ਼ਾ ਦਿਵਸ` ਤਾਂ ਕਿ...ਗੂੰਗੇ ਬਹਿਰਿਆਂ ਦੀ ਵੀ ਹੋਵੇ ਬਰਾਬਰ ਕਦਰ

ਔਕਲੈਂਡ 20 ਦਸੰਬਰ (ਹਰਜਿੰਦਰ ਸਿੰਘ ਬਸਿਆਲਾ)-ਹਰ ਦੇਸ਼ ਦੇ ਵਿਚ ਗੂੰਗੇ ਬਹਿਰੇ ਲੋਕਾਂ ਨੂੰ ਸਮਝਾਉਣ ਦੇ ਲਈ ਉਥੇ ਦੀ  'ਸਾਈਨ ਲੈਂਗੁਏਜ' ਜਾਂ ਕਹਿ ਲਈਏ ਇਸ਼ਾਰਿਆਂ ਨਾਲ ਸਮਝਾਉਣ ਵਾਲੀ 'ਸੰਕੇਤ ਭਾਸ਼ਾ' ਪ੍ਰਯੋਗ ਵਿਚ ਲਿਆਂਦੀ ਜਾਂਦੀ ਹੈ। ਇਨ੍ਹਾਂ ਵਿਅਕਤੀਆਂ ਦੀ ਭਾਸ਼ਾ ਨੂੰ ਵੀ ਬਰਾਬਰਤਾ ਦਾ ਹੱਕ ਦਿੰਦਿਆ ਅਤੇ ਬਰਾਬਰ ਕਦਰ ਕਰਦਿਆਂ ਹੁਣ ਸੰਯੁਕਤ ਰਾਸ਼ਟਰ ਨੇ ਹਰ ਸਾਲ ਦੀ 23 ਸਤੰਬਰ ਨੂੰ 'ਅੰਤਰਰਾਸ਼ਟੀ ਸੰਕੇਤ ਭਾਸ਼ਾ ਦਿਵਸ' (ਇੰਟਰਨੈਸ਼ਨਲ ਸਾਈਨ ਡੇਅ) ਮਨਾਉਣ ਦਾ ਐਲਾਨ ਕੀਤਾ ਹੈ। ਨਿਊਜ਼ੀਲੈਂਡ ਸਰਕਾਰ ਨੇ ਇਸ ਐਲਾਨ ਦਾ ਸਵਾਗਤ ਕੀਤਾ ਹੈ। ਵਰਨਣਯੋਗ ਹੈ ਕਿ ਨਿਊਜ਼ੀਲੈਂਡ ਦੇ ਵਿਚ 'ਸੰਕੇਤਕ ਭਾਸ਼ਾ' ਨੂੰ ਦਫਤਰੀ ਪੱਧਰ ਦਾ ਦਰਜਾ ਹਾਸਿਲ ਹੈ ਅਤੇ ਇਥੇ 20,000 ਦੇ ਕਰੀਬ ਅਜਿਹੇ ਲੋਕ ਹਨ ਜਿਹੜੇ ਇਸ਼ਾਰਿਆਂ ਜਾਂ ਸੰਕੇਤ ਭਾਸ਼ਾ ਦੇ ਨਾਲ ਆਪਣਾ ਜੀਵਨ ਚਲਾਉਂਦੇ ਹਨ। ਇਨ੍ਹਾਂ ਵਿਚੋਂ 4000 ਦੇ ਕਰੀਬ ਲੋਕ ਬਹਿਰੇ (ਬੋਲੇ) ਹਨ। ਨਿਊਜ਼ੀਲੈਂਡ ਸਾਈਨ ਲੈਂਗੂਏਜ ਦਿਵਸ ਹਰ ਸਾਲ ਮਈ ਮਹੀਨੇ ਮਨਾਇਆ ਜਾਂਦਾ ਹੈ ਅਤੇ ਇਹ ਅੰਤਰਰਾਸ਼ਟਰੀ ਦਿਵਸ ਵੀ ਹੁਣ ਇਥੇ ਮਨਾਇਆ ਜਾਵੇਗਾ।

ਪਾਕਿਸਤਾਨ `ਚ ISIS ਦਾ ਹਮਲਾ : ਚਰਚ ਨੂੰ ਬਣਾਇਆ ਨਿਸ਼ਾਨਾ

ਪਾਕਿਸਤਾਨ ਦੇ ਸ਼ਹਿਰ ਕੁਏਟਾ ’ਚ ਬੈਥਲ ਮੈਮੋਰੀਅਲ ਗਿਰਜਾਘਰ ’ਤੇ ਫਿਦਾਇਨਾਂ ਦੇ ਹਮਲੇ ਦੌਰਾਨ ਦੋ ਮਹਿਲਾਵਾਂ ਸਮੇਤ 9 ਵਿਅਕਤੀ ਹਲਾਕ ਹੋ ਗਏ। ਇਸਲਾਮਿਕ ਸਟੇਟ ਨੇ ਹਮਲੇ ਦੀ ਜ਼ਿੰਮੇਵਾਰੀ ਕਬੂਲੀ ਹੈ। ਬਲੋਚਿਸਤਾਨ ਦੇ ਗ੍ਰਹਿ ਮੰਤਰੀ ਮੀਰ ਸਰਫਰਾਜ਼ ਬੁਗਤੀ ਮੁਤਾਬਕ ਦੋ ਫਿਦਾਈਨਾਂ ਨੇ ਹਮਲੇ ਨੂੰ ਅੰਜਾਮ ਦਿੱਤਾ। ਉਨ੍ਹਾਂ ਕਿਹਾ,‘‘ਇਕ ਹਮਲਾਵਰ ਪੁਲੀਸ ਨਾਲ ਹੋਈ ਗੋਲੀਬਾਰੀ ਦੌਰਾਨ ਗੇਟ ’ਤੇ ਹੀ ਮਾਰਿਆ ਗਿਆ ਜਦੋਂ ਕਿ ਦੂਜਾ ਫਿਦਾਈਨ, ਜਿਸ ਨੇ ਬਾਰੂਦ ਵਾਲੀ ਜੈਕਟ ਪਹਿਨੀ ਹੋਈ ਸੀ, ਚਰਚ ਅੰਦਰ ਦਾਖ਼ਲ ਹੋ ਗਿਆ ਅਤੇ ਆਪਣੇ ਆਪ ਉਡਾ ਦਿੱਤਾ।’’

ਅੱਗ ਦਾ ਕਹਿਰ : ਲੰਡਨ ਵਿੱਚ ਤਿੰਨ ਬੱਚੇ ਜਿਉਦੇਂ ਸੜੇ

ਲੰਡਨ ਦੇ ਇਕ ਘਰ ਵਿਚ ਭਿਆਨਕ ਅੱਗ ਲੱਗਣ ਕਾਰਨ ਘਰ ਵਿਚ ਮੌਜੂਦ 3 ਬੱਚੇ ਜੀਉਂਦੇ ਸੜ ਗਏ। ਅੱਗ ਵਿਚ ਡੇਮੀ ਪੀਅਰਸਨ (14), ਬ੍ਰੈਂਡਨ (8) ਅਤੇ ਲੇਸੀ (7), ਦੀ ਮੌਤ ਹੋ ਗਈ। ਬੱਚਿਆਂ ਦੀ ਮਾਂ ਮਾਈਕਲ ਪੀਅਰਸ (35) ਅਤੇ 3 ਸਾਲ ਦੀ ਲੀਆ ਰਿਮੇਨਸ ਹਸਪਤਾਲ ਵਿਚ ਦਾਖਲ ਹਨ ਅਤੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਸ ਵਲੋਂ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।

ਨਿਊਯਾਰਕ ਵਿੱਚ ਹੋਏ ਧਮਾਕੇ ’ਚ ਚਾਰ ਵਿਅਕਤੀ ਜ਼ਖ਼ਮੀ

ਨਿਊਯਾਰਕ ਸ਼ਹਿਰ ਦੇ ਨਿਊਯਾਰਕ ਪੋਰਟ ਅਥਾਰਟੀ ਮੈਟਰੋ ਅਤੇ ਬੱਸ ਸਟੇਸ਼ਨ ਕੋਲ ਹੋਏ ਧਮਾਕੇ ’ਚ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਪੁਲੀਸ ਨੇ ਇਸਲਾਮਿਕ ਸਟੇਟ ਤੋਂ ਪ੍ਰਭਾਵਿਤ ਬੰਗਲਾਦੇਸ਼ੀ ਨੂੰ ਹਿਰਾਸਤ ’ਚ ਲਿਆ ਹੈ ਜਿਸ ਦੇ ਸਰੀਰ ਨਾਲ ਧਮਾਕਾਖੇਜ਼ ਸਮੱਗਰੀ ਬੰਨ੍ਹੀ ਹੋਈ ਸੀ।ਪੂਰੀ ਤਰ੍ਹਾਂ ਨਾਲ ਧਮਾਕਾ ਨਾ ਹੋਣ ਮਗਰੋਂ ਉਹ ਨਜ਼ਰਾਂ ’ਚ ਆ ਗਿਆ ਜਿਸ ਮਗਰੋਂ ਉਸ ਨੂੰ ਹਿਰਾਸਤ ’ਚ ਲੈ ਲਿਆ ਗਿਆ।

ਵੈਨਕੂਵਰ ਦੇ ਇੱਕ ਫਾਰਮ ਹਾਊਸ ਵਿੱਚ ਕੰਮ ਕਰਦੇ 42 ਕਾਮੇ ਗੈਸ ਚੜ੍ਹਨ ਕਾਰਨ ਬੇਹੋਸ਼

ਵੈਨਕੂਵਰ ਦੇ ਡੈਲਟਾ ਦੇ ਇੱਕ ਫਾਰਮ ਹਾਊਸ ਵਿੱਚ ਕੰਮ ਕਰਦੇ 42 ਕਾਮੇ ਕਾਰਬਨ ਮੋਨੋਆਕਸਾਈਡ ਗੈਸ ਚੜ੍ਹਨ ਕਾਰਨ ਅਚਾਨਕ ਬੇਹੋਸ਼ ਹੋ ਗਏ। ਉਨ੍ਹਾਂ ਨੂੰ ਹੰਗਾਮੀ ਹਾਲਤ ’ਚ ਹਸਪਤਾਲ ਦਾਖਲ ਕਰਾਇਆ ਗਿਆ, ਜਿੱਥੇ ਦਸ ਜਣਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਕੈਲੀਫੋਰਨੀਆ ਦੇ ਜੰਗਲਾਂ ’ਚ ਭਿਆਨਕ ਅੱਗ ਦਾ ਕਹਿਰ

ਕੈਲੀਫੋਰਨੀਆ ਦੇ ਜੰਗਲਾਂ ’ਚ ਅੱਗ ਲੱਗ ਗਈ ਹੈ, ਇਸ ਨੂੰ ਬੁਝਾਉਣ ਲਈ ਅੱਗ ਬੁਝਾਊ ਦਸਤਿਆਂ ਦੇ ਸੈਂਕੜੇ ਕਾਮੇ ਮਿਹਨਤ ਕਰ ਰਹੇ ਹਨ ਅਤੇ ਇਹ ਅੱਗ ਸੈਨ ਡਿਏਗੋ ਨੇੜੇ ਪਹੁੰਚਣ ਕਾਰਨ ਹਜ਼ਾਰਾਂ ਲੋਕਾਂ ਨੂੰ ਲਾਸ ਏਂਜਲਸ ਦੇ ਖੇਤਰ ਵੱਲ ਭੇਜਿਆ ਜਾ ਰਿਹਾ ਹੈ। ਛੇ ਵੱਖ ਵੱਖ ਥਾਵਾਂ ’ਤੇ ਲੱਗੀ ਇਸ ਅੱਗ ਕਾਰਨ 700 ਦੇ ਕਰੀਬ ਇਮਾਰਤਾਂ ਤਬਾਹ ਹੋ ਗਈਆਂ ਹਨ। ਇਸ ਸਾਰੇ ਖੇਤਰ ਨੂੰ ਕਾਲੇ ਧੂੰਏਂ ਨੇ ਆਪਣੀ ਲਪੇਟ ’ਚ ਲੈ ਲਿਆ ਹੈ।

Copyright © 2012 Calgary Indians All rights reserved. Terms & Conditions Privacy Policy