ਜੀਵਨ ਸ਼ੈਲੀ

ਸਿੱਕਰੀ ਰਹਿਤ ਵਾਲ ਸਰਦੀਆਂ ਵਿਚ

January 25, 2014 09:31 PM

ਜੇਕਰ ਤੁਹਾਡੇ ਵਾਲ ਵਧੇਰੇ ਖੁਸ਼ਕ ਹਨ ਤਾਂ ਵਾਲਾਂ ਵਿਚ ਕੋਸੇ ਤੇਲ ਦੀ ਮਾਲਿਸ਼ ਹਫਤੇ ਵਿਚ ਇਕ ਵਾਰ ਜ਼ਰੂਰ ਕਰੋ ਅਤੇ ਗਰਮ ਪਾਣੀ ਨਾਲ ਭਿੱਜਿਆ ਤੌਲੀਆ ਵਾਲਾਂ 'ਤੇ ਲਪੇਟ ਲਓ | ਠੰਢਾ ਹੋਣ 'ਤੇ ਹਲਕੇ ਸ਼ੈਂਪੂ ਨਾਲ ਵਾਲ ਧੋ ਲਓ |

• ਵਾਲਾਂ ਵਿਚ ਕੰਘੀ ਵਾਰ-ਵਾਰ ਕਰਨ ਨਾਲ ਤੇਲੀ ਗ੍ਰੰਥੀਆਂ ਸਰਗਰਮ ਹੋ ਜਾਂਦੀਆਂ ਹਨ ਅਤੇ ਤੇਲ ਜ਼ਿਆਦਾ ਨਿਕਲਦਾ ਹੈ, ਜਿਸ ਨਾਲ ਸਿੱਕਰੀ ਬਣਦੀ ਹੈ | ਵਾਲਾਂ ਵਿਚ ਕੰਘੀ ਦਿਨ ਵਿਚ ਤਿੰਨ ਤੋਂ ਚਾਰ ਵਾਰ ਹੀ ਕਰੋ |
• ਵਾਲਾਂ ਨੂੰ ਗੰਦਾ ਨਾ ਰਹਿਣ ਦਿਓ | ਹਫਤੇ ਵਿਚ ਦੋ ਵਾਰ ਵਾਲ ਜ਼ਰੂਰ ਧੋਵੋ |
• ਜੇਕਰ ਤੁਹਾਡੇ ਵਾਲ ਵਧੇਰੇ ਖੁਸ਼ਕ ਹਨ ਤਾਂ ਵਾਲਾਂ ਵਿਚ ਕੋਸੇ ਤੇਲ ਦੀ ਮਾਲਿਸ਼ ਹਫਤੇ ਵਿਚ ਇਕ ਵਾਰ ਜ਼ਰੂਰ ਕਰੋ ਅਤੇ ਗਰਮ ਪਾਣੀ ਨਾਲ ਭਿੱਜਿਆ ਤੌਲੀਆ ਵਾਲਾਂ 'ਤੇ ਲਪੇਟ ਲਓ | ਠੰਢਾ ਹੋਣ 'ਤੇ ਹਲਕੇ ਸ਼ੈਂਪੂ ਨਾਲ ਵਾਲ ਧੋ ਲਓ |
• ਸਿੱਕਰੀ ਹੋਣ 'ਤੇ ਨਾਰੀਅਲ ਤੇਲ ਵਿਚ ਇਕ ਨਿੰਬੂ ਦਾ ਰਸ ਮਿਲਾਓ ਅਤੇ ਸਿਰ 'ਤੇ ਲਗਾਓ | 30-40 ਮਿੰਟਾਂ ਬਾਅਦ ਸ਼ੈਂਪੂ ਕਰ ਲਓ |
• ਜੈਤੂਨ ਦੇ ਤੇਲ ਵਿਚ ਅਦਰਕ ਦੇ ਰਸ ਦੀਆਂ ਕੁਝ ਬੰੂਦਾਂ ਮਿਲਾਓ ਅਤੇ ਵਾਲਾਂ ਦੀਆਂ ਜੜ੍ਹਾਂ ਵਿਚ ਲਗਾਓ | 30-40 ਮਿੰਟਾਂ ਬਾਅਦ ਵਾਲ ਸ਼ੈਂਪੂ ਨਾਲ ਧੋ ਲਓ |
• ਧੋਣ ਤੋਂ ਬਾਅਦ ਵਾਲਾਂ ਦੀ ਕੰਡੀਸ਼ਨਿੰਗ ਜ਼ਰੂਰ ਕਰੋ ਤਾਂ ਕਿ ਵਾਲਾਂ ਦੀ ਨਮੀ ਖਤਮ ਨਾ ਹੋ ਸਕੇ |
• ਜੇਕਰ ਤੁਸੀਂ ਵਾਲਾਂ ਨੂੰ ਮਹਿੰਦੀ ਲਗਾਉਂਦੇ ਹੋ ਤਾਂ ਉਸ ਵਿਚ ਇਕ ਚਮਚਾ ਤੇਲ ਜ਼ਰੂਰ ਮਿਲਾਓ, ਤਾਂ ਕਿ ਵਾਲ ਵਧੇਰੇ ਖੁਸ਼ਕ ਨਾ ਹੋਣ |
• ਵਾਲਾਂ ਨੂੰ ਧੋਣ ਤੋਂ ਪਹਿਲਾਂ ਵਾਲਾਂ ਵਿਚ ਬੁਰਸ਼ ਜਾਂ ਕੰਘੀ ਜ਼ਰੂਰ ਕਰ ਲਓ, ਤਾਂ ਕਿ ਤੇਲ ਗਰੰਥੀਆਂ ਸਰਗਰਮ ਹੋ ਸਕਣ | ਇਸ ਨਾਲ ਡੈੱਡ ਸੈੱਲਜ਼ ਵੀ ਖਤਮ ਹੁੰਦੇ ਹਨ, ਵਾਲਾਂ ਦੇ ਧੋਣ ਨਾਲ ਤੇਲ ਗ੍ਰੰਥੀਆਂ 'ਚੋਂ ਤੇਲ ਨਿਕਲ ਜਾਂਦਾ ਹੈ |
ਵਾਲਾਂ ਦੀ ਚਮਕ ਬਰਕਰਾਰ ਰੱਖਣ ਲਈ
• ਵਾਲਾਂ ਲਈ ਚੰਗੇ ਹੇਅਰ ਉਤਪਾਦਾਂ ਦੀ ਵਰਤੋਂ ਕਰੋ |
• ਵਾਲਾਂ ਵਿਚ ਆਇਰਨਿੰਗ ਅਤੇ ਪਰਿਮੰਗ ਕਰਨ ਤੋਂ ਬਚੋ |
• ਵਾਲਾਂ ਦੀ ਹਫਤੇ ਵਿਚ ਇਕ ਵਾਰ ਤੇਲ ਨਾਲ ਮਾਲਿਸ਼ ਜ਼ਰੂਰ ਕਰੋ, ਤਾਂ ਕਿ ਵਾਲ ਤੰਦਰੁਸਤ ਰਹਿ ਸਕਣ ਅਤੇ ਤੁਹਾਨੂੰ ਤਣਾਅ ਤੋਂ ਵੀ ਨਿਜਾਤ ਮਿਲ ਸਕੇ |
• ਕੋਈ ਵੀ ਹੇਅਰ ਕਲਰ ਲਗਾਉਣ ਤੋਂ ਪਹਿਲਾਂ ਉਸ ਦੀ ਪੂਰੀ ਜਾਣਕਾਰੀ ਲੈ ਲਓ | ਕਿਸੇ ਵੀ ਉਤਪਾਦ ਦੀ ਅੱਖਾਂ ਬੰਦ ਕਰਕੇ ਵਰਤੋਂ ਨਾ ਕਰੋ |

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ
Copyright © 2012 Calgary Indians All rights reserved. Terms & Conditions Privacy Policy