ਪੰਜਾਬ
ਵਿਦਿਆਰਥਣ ਨੂੰ ਲੁੱਟਣ ਅਤੇ ਛੇੜਛਾੜ ਦੇ ਦੋਸ਼ 'ਚ 2 ਕਾਂਸਟੇਬਲ ਗ੍ਰਿਫਤਾਰ

ਚੰਡੀਗੜ੍ਹ- ਆਏ ਦਿਨ ਬਲਾਤਕਾਰ, ਛੇੜਛਾੜ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਿਨ੍ਹਾਂ ਨੂੰ ਸਰਕਾਰ ਵਲੋਂ ਸਖਤ ਕਾਨੂੰਨ ਅਤੇ ਕਦਮਾਂ ਦੇ ਬਾਵਜੂਦ ਨਹੀਂ ਰੋਕਿਆ ਜਾ ਰਿਹਾ। ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਘੇਰੇ 'ਚ ਆਮ ਨਾਗਰਿਕ ਦੇ ਨਾਲ-ਨਾਲ ਪੁਲਸ ਮੁਲਾਜ਼ਮ ਵੀ ਸ਼ਾਮਲ ਹੋ ਗਏ ਹਨ।

January 27, 2014 10:02 PM
ਬੈਂਕਾਂ ਦੀ ਕੌਮੀ ਹੜਤਾਲ 10 ਫਰਵਰੀ ਤੋਂ ਸ਼ੁਰੂ

ਚੰਡੀਗੜ੍ਹ— ਬੈਂਕਾਂ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਯੂਨੀਅਨਾਂ ਦੇ ਗਠਜੋੜ, ਯੂਨਾਈਟੇਡ ਫ੍ਰੋਮ ਆਫ ਬੈਂਕ ਯੂਨੀਅਨਸ, ( ਯੂ.ਐੱਲ.ਬੀ.ਯੂ) ਨੇ ਹੁਣ 10 ਫਰਵਰੀ ਤੋਂ 2 ਦਿਨ ਦੀ ਕੌਮੀ ਹੜਤਾਲ 'ਤੇ ਜਾਣ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਆਲ ਇੰਡੀਆ ਕੇਨਰਾ ਬੈਂਕ ਸਟਾਫ ਯੂਨੀਅਨ ਦੇ ਸਕੱਤਰ ਅਵਨੀਸ਼ ਖੋਸਲਾ ਨੇ ਦਿੱਤੀ।

January 27, 2014 10:01 PM
ਸ਼ਿਵ ਸੈਨਾ ਵਲੋਂ ਮਜੀਠੀਆ ਦੇ ਝੰਡਾ ਲਹਿਰਾਉਣ 'ਤੇ ਵਿਰੋਧ ਦਾ ਐਲਾਨ

ਰੂਪਨਗਰ - ਗਣਤੰਤਰਤਾ ਦਿਵਸ ਦੇ ਸ਼ੁੱਭ ਮੌਕੇ 'ਤੇ ਰੂਪਨਗਰ 'ਚ ਰਾਸ਼ਟਰੀ ਝੰਡਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਲਹਿਰਾਏ ਜਾਣ ਦੇ ਰੋਸ ਵਜੋਂ ਸ਼ਿਵ ਸੈਨਾ ਪੰਜਾਬ ਨੇ ਇਸ ਸਮਾਗਮ 'ਚ ਭਾਗ ਲੈਣ ਅਤੇ ਮਜੀਠੀਆ ਵਲੋਂ ਝੰਡਾ ਲਹਿਰਾਏ ਜਾਣ 'ਤੇ ਵਿਰੋਧ ਕਰਨ ਦਾ ਐਲਾਨ ਕੀਤਾ ਹੈ।

January 27, 2014 10:00 PM
ਅਸਥੀਆਂ ਲੈ ਕੇ ਕੀਤਾ ਰੋਸ ਵਿਖਾਵਾ

ਅਬੋਹ -ਬੇਰੁਜ਼ਗਾਰ ਲਾਈਨਮੈਨ ਯੂਨੀਅਨ ਨੇ ਅੱਜ ਆਪਣੇ ਸਾਥੀਆਂ ਨੂੰ ਨਿਯੁਕਤੀ ਪੱਤਰ ਜਾਰੀ ਕਰਵਾਉਣ ਦੀ ਮੰਗ ਨੂੰ ਲੈ ਕੇ ਮ੍ਰਿਤਕ ਸਾਥੀ ਦੀਆਂ ਅਸਥੀਆਂ ਲੈ ਕੇ ਰੋਸ ਵਿਖਾਵਾ ਕਰਦਿਆਂ ਮਲੋਟ ਚੌਕ 'ਚ ਪੰਜਾਬ ਸਰਕਾਰ ਤੇ ਪੰਜਾਬ ਪਾਵਰ ਕਾਰਪੋਰੇਸ਼ਨ ਦਾ ਪੁਤਲਾ ਫੂਕਿਆ।  

January 27, 2014 09:59 PM
ਪੰਜਾਬ 'ਚ ਸਵਾਈਨ ਫਲੂ ਦੀ ਦਸਤਕ

ਬਠਿੰਡਾ - ਸਵਾਈਨ ਫਲੂ ਨੇ ਪੰਜਾਬ ਵਿਚ ਇਕ ਵਾਰ ਫਿਰ ਤੋਂ ਦਸਤਕ ਦੇ ਦਿਤੀ ਹੈ। ਸਿਹਤ ਵਿਭਾਗ ਵਲੋਂ ਹੁਣ ਤਕ ਸਵਾਈਨ ਫਲੂ ਦੇ 5 ਮਾਮਲਿਆਂ ਦੀ ਪੁਸ਼ਟੀ ਕਰ ਦਿਤੀ ਹੈ ਜਿਨ੍ਹਾਂ ਦੇ ਮਰੀਜ਼ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਅਧੀਨ ਹਨ। ਇਸ ਸੰਬੰਧੀ ਸਿਹਤ ਵਿਭਾਗ ਵਲੋਂ ਉਚਿਤ ਪ੍ਰਬੰਧ ਸ਼ੁਰੂ ਕਰ ਦਿਤੇ ਗਏ ਹਨ।

January 27, 2014 09:59 PM
ਵੱਖ-ਵੱਖ ਸੜਕ ਹਾਦਸਿਆਂ 'ਚ 4 ਲੋਕਾਂ ਦੀ ਮੌਤ

ਮੋਗਾ— ਪੰਜਾਬ ਦੇ ਮੋਗਾ ਜ਼ਿਲੇ 'ਚ ਪਿਛਲੇ 24 ਘੰਟਿਆਂ 'ਚ ਵੱਖ-ਵੱਖ ਸੜਕ ਹਾਦਸਿਆਂ 'ਚ 4 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਜ਼ਖਮੀ ਹੋ ਗਿਆ। ਪੁਲਸ ਨੇ ਦੱਸਿਆ ਕਿ ਅਮੀਨਵਾਲਾ ਪਿੰਡ ਦੇ ਨੇੜੇ ਐਤਵਾਰ ਦੀ ਸ਼ਾਮ ਨੂੰ ਮੋਟਰਸਾਈਕਲ ਅਤੇ ਟ੍ਰੈਕਟਰ ਟਰਾਲੀ ਵਿਚਾਲੇ ਹੋਈ ਟਕੱਰ 'ਚ 2 ਵਿਅਕਤੀਆਂ ਦੀ ਮੌਤ ਹੋ ਗਈ। ਟ੍ਰੈਕਟਰ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।

January 27, 2014 09:58 PM
ਲੁਧਿਆਣਾ 'ਚ ਫੈਕਰਟੀ 'ਚ ਅੱਗ ਲੱਗਣ ਕਾਰਨ 1 ਦੀ ਮੌਤ, 3 ਜ਼ਖ਼ਮੀ

ਲੁਧਿਆਣਾ— ਇੱਥੋਂ ਦੇ ਢੰਡਾਰੀ ਇਲਾਕੇ 'ਚ ਕਵਨ ਐਗਰੋ ਇੰਡਸਟਰੀ 'ਚ ਹੋਏ ਜ਼ੋਰਦਾਰ ਧਮਾਕੇ ਨਾਲ 3 ਲੋਕਾਂ ਦੀ ਹਾਲਤ ਗੰਭੀਰ ਹੈ ਅਤੇ 1 ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ 26 ਜਨਵਰੀ ਦੇ ਮੌਕੇ ਵੀ ਇੰਡਸਟਰੀ ਚੱਲ ਰਹੀ ਸੀ।

January 27, 2014 09:57 PM
ਜਦੋਂ ਦੋ ਬੱਚੀਆਂ ਦੀ ਲੜਾਈ ਬਣ ਗਈ ਵੱਡੀ ਆਫਤ

ਮਲੇਰਕੋਟਲਾ-ਇਲਾਕੇ ਦੇ ਪਿੰਡ ਨੌਸ਼ਹਿਰਾ 'ਚ ਦੋ ਬੱਚੀਆਂ ਦੀ ਮਾਮੂਲੀ ਲੜਾਈ ਉਸ ਸਮੇਂ ਵੱਡੀ ਆਫਤ ਬਣ ਗਈ, ਜਦੋਂ ਦੋਹਾਂ ਦੇ ਪਰਿਵਾਰਾਂ ਦਾ ਆਪਸ 'ਚ ਵੱਢ-ਵਢਾਂਗਾ ਹੋ ਗਿਆ, ਜਿਸ ਕਾਰਨ ਇਕ ਬੱਚੀ ਦਾ ਪਿਤਾ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਲਿਜਾਇਆ ਗਿਆ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਛਾਣ-ਬੀਣ ਜਾਰੀ ਹੈ।

January 27, 2014 09:57 PM
ਜਗਮੀਤ ਬਰਾੜ ਨੇ 'ਆਪ' ਪਾਰਟੀ 'ਚ ਸ਼ਾਮਲ ਹੋਣ ਤੋਂ ਕੀਤਾ ਇਨਕਾਰ

ਮੁਕਤਸਰ-ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਨੇ ਆਮ ਆਦਮੀ ਪਾਰਟੀ (ਆਪ) 'ਚ ਸ਼ਾਮਲ ਹੋਣ ਤੋਂ ਇਨਕਾਰ ਕਰਦੇ ਹੋਏ ਸਪੱਸ਼ਟ ਕੀਤਾ ਹੈ ਕਿ ਉਹ ਕਾਂਗਰਸ ਦੇ ਕੱਟੜ ਵਰਕਰ ਅਤੇ ਅਨੁਸ਼ਾਸਿਤ ਸਿਪਾਹੀ ਹਨ।

January 27, 2014 09:56 PM
ਭਾਰਤ-ਪਾਕਿ ਸਰਹੱਦ 'ਤੇ ਮਨਾਇਆ ਗਣਤੰਤਰ ਦਿਵਸ

ਫਾਜ਼ਿਲਕਾ — ਫਾਜ਼ਿਲਕਾ ਸੈਕਟਰ ਦੀ ਭਾਰਤ-ਪਾਕਿ ਸਰਹੱਦ ਦੀ ਸਾਦਕੀ ਚੌਂਕੀ 'ਤੇ ਲਗਭਗ 12 ਹਜ਼ਾਰ ਭਾਰਤੀ ਅਤੇ ਪਾਕਿਸਤਾਨੀ ਲੋਕਾਂ ਨੇ ਗਣਤੰਤਰ ਦਿਵਸ ਸਮਾਰੋਹ ਦੇਖਿਆ। ਇਸ ਸਮਾਰੋਹ 'ਚ ਪੰਜਾਬ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਮੁੱਖ ਮਹਿਮਾਨ ਰਹੇ ਅਤੇ ਸਮਾਹੋਰ ਦੀ ਪ੍ਰਧਾਨਗੀ ਬੀ. ਐੱਸ. ਐੱਫ. ਦੇ ਡੀ. ਆਈ. ਜੀ ਸ਼੍ਰੀ ਅਸ਼ਵਨੀ ਕੁਮਾਰ ਸ਼ਰਮਾ ਵਲੋਂ ਕੀਤੀ ਗਈ।

January 27, 2014 09:55 PM
ਥਿੜਕਣ ਲੱਗਾ ਹੈ ਸੁਖਬੀਰ ਬਾਦਲ ਦਾ ਭਰੋਸਾ

ਬਠਿੰਡਾ— ਲੋਕ ਸਭਾ ਚੋਣਾਂ ਦੇ ਨੇੜੇ ਪਹੁੰਚਦਿਆਂ ਹੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁਖ ਮੰਤਰੀ ਸੁਖਬੀਰ ਬਾਦਲ ਦਾ ਭਰੋਸਾ ਕੁਝ ਥਿੜਕਦਾ ਨਜ਼ਰ ਆ ਰਿਹਾ ਹੈ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਜਿੱਤ ਦੇ ਅਕਸਰ ਦਾਅਵੇ ਕਰਨ ਵਾਲੇ ਸੁਖਬੀਰ ਬਾਦਲ ਹੁਣ ਘੱਟੋਂ-ਘੱਟ 11 ਸੀਟਾਂ ਦੀ ਜਿੱਤ 'ਤੇ ਉੱਤਰ ਆਏ ਹਨ।

January 27, 2014 09:54 PM
ਪ੍ਰੇਮੀ ਜੋੜੇ ਨੇ ਜ਼ਹਿਰ ਖਾ ਕੇ ਕੀਤੀ ਆਤਮਹੱਤਿਆ

ਸੰਗਰੂਰ— ਪੰਜਾਬ ਦੇ ਸੰਗਰੂਰ ਜ਼ਿਲੇ 'ਚ ਐਤਵਾਰ ਨੂੰ ਨਾਜਾਇਜ਼ ਸੰਬੰਧਾਂ ਦੇ ਚਲਦੇ ਪ੍ਰੇਮੀ ਜੋੜੇ ਨੇ ਜ਼ਹਿਰ ਖਾ ਕੇ ਆਤਮਹੱਤਿਆ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਲੋਂਗੋਵਾਲ ਦੀ ਲੜਕੀ ਮਨਪ੍ਰੀਤ ਕੌਰ ਦਾ ਵਿਆਹ 5 ਮਹੀਨੇ ਪਹਿਲਾਂ ਬਿਰਧਨੋ ਦੇ ਹਰਪ੍ਰੀਤ ਸਿੰਘ ਨਾਲ ਹੋਇਆ ਸੀ। ਇਸੇ ਦੌਰਾਨ ਕੰਮ ਦੇ ਸਿਲਸਿਲੇ 'ਚ ਉਸ ਦਾ ਪਤੀ ਵਿਦੇਸ਼ ਚਲਾ ਗਿਆ।

January 27, 2014 09:54 PM
12345678910...
Copyright © 2012 Calgary Indians All rights reserved. Terms & Conditions Privacy Policy