ਮਨੋਰੰਜਨ
ਸਲਮਾਨ ਦੀ 'ਜੈ ਹੋ' ਨੇ ਕਮਾਏ 100 ਕਰੋੜ

ਮੁੰਬਈ— ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੀ ਫ਼ਿਲਮ 'ਜੈ ਹੋ' ਨੇ 100 ਕਰੋੜ ਦੀ ਕਮਾਈ ਕਰ ਲਈ ਹੈ। ਇਹ ਫ਼ਿਲਮ 24 ਜਨਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਵਪਾਰਕ ਮਾਹਿਰ ਤਰਣ ਆਦਰਸ਼ ਨੇ ਟਵਿੱਟ 'ਚ ਕਿਹਾ ਹੈ ਕਿ 'ਜੈ ਹੋ' ਨੇ ਭਾਰਤ 'ਚ ਨੈੱਟ 60.68 ਕਰੋੜ ਰੁਪਏ (ਕੁਲ 78.90 ਕਰੋੜ) ਅਤੇ ਵਿਦੇਸ਼ਾਂ 'ਚ 22.38 ਕਰੋੜ ਰੁਪਏ ਦੀ ਕਮਾਈ ਕੀਤੀ ਹੈ ਜੋ ਕੁਲ ਮਿਲਾ ਕੇ 101.28 ਕਰੋੜ ਰੁਪਏ ਹੁੰਦੀ ਹੈ। ਇਸ ਤਰ੍ਹਾਂ ਸਲਮਾਨ ਦੀ ਫ਼ਿਲਮ ਨੇ 100 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਹੈ।

January 28, 2014 09:44 PM
ਸਨੇਹਾ ਉਲਾਲ ਨੂੰ ਫਿਰ ਤੋਂ ਮੌਕਾ ਦੇ ਸਕਦੇ ਹਨ ਸਲਮਾਨ

ਮੁੰਬਈ- ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਆਪਣੀ ਫਿਲਮ 'ਚ ਇਕ ਵਾਰ ਫਿਰ ਤੋਂ ਸਨੇਹਾ ਉਲਾਲ ਨੂੰ ਮੌਕਾ ਦੇ ਸਕਦੇ ਹਨ। ਸਲਮਾਨ ਖਾਨ ਨੇ ਸਨੇਹਾ ਨੂੰ ਸਾਲ 2005 'ਚ ਰਿਲੀਜ਼ ਫਿਲਮ 'ਲੱਕੀ ਨੋ ਟਾਈਮ ਫਾਰ ਲਵ' 'ਚ ਕੰਮ ਕਰਨ ਦਾ ਮੌਕਾ ਦਿੱਤਾ ਸੀ।

January 28, 2014 09:44 PM
ਰਣਬੀਰ ਅਤੇ ਪਰਣੀਤੀ ਬਣਨਗੇ ਮਿਸਟਰ ਐਂਡ ਮਿਸੇਜ ਟਪੋਰੀ

ਮੁੰਬਈ,-ਬਾਲੀਵੁੱਡ ਦੇ ਰਾਕਸਟਾਰ ਰਣਬੀਰ ਕਪੂਰ ਸਿਲਵਰ ਸਕ੍ਰੀਨ 'ਤੇ ਹਾਟ ਗਰਲ ਪਰਣੀਤੀ ਚੋਪੜਾ ਨਾਲ ਰੋਮਾਂਸ ਕਰ ਸਕਦੇ ਹਨ। ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਫਿਲਮਕਾਰ ਕਰਣ ਜੌਹਰ ਇਕ ਫਿਲਮ ਬਣਾ ਰਹੇ ਹਨ, ਜਿਸਦਾ ਨਾਂ 'ਮਿਸਟਰ ਐਂਡ ਮਿਸੇਜ ਟਪੋਰੀ' ਰੱਖਿਆ ਗਿਆ ਹੈ।

January 28, 2014 09:43 PM
ਫੈਂਟਮ 'ਚ ਜ਼ੋਰਦਾਰ ਐਕਸ਼ਨ ਕਰੇਗੀ ਕੈਟਰੀਨਾ

ਮੁੰਬਈ— ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਕੈਟਰੀਨਾ ਕੈਫ ਆਪਣੀ ਆਉਣ ਵਾਲੀ ਫਿਲਮ 'ਫੈਂਟਮ' 'ਚ ਜ਼ੋਰਦਾਰ ਐਕਸ਼ਨ ਕਰਦੀ ਨਜ਼ਰ ਆ ਸਕਦੀ ਹੈ। ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਕਬੀਰ ਖਾਨ ਇਨੀਂ ਦਿਨੀਂ ਕੈਟਰੀਨਾ ਕੈਫ ਅਤੇ ਸੈਫ ਅਲੀ ਖਾਨ ਨੂੰ ਲੈ ਕੇ 'ਫੈਂਟਮ' ਨਾਂ ਦੀ ਇਕ ਫਿਲਮ ਬਣਾ ਰਹੇ ਹਨ।

January 27, 2014 09:34 PM
ਪੂਨਮ ਪਾਂਡੇ ਦੀ ਵੈੱਬਸਾਈਟ ਹੋਈ ਹੈਕ

ਮੁੰਬਈ— ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਪੂਨਮ ਪਾਂਡੇ ਦੀ ਵੈੱਬਸਾਈਟ 'ਡਬਲਿਯੂ ਡਬਲਿਯੂ ਡਾਟ ਪੂਨਮ ਪਾਂਡੇ ਡਾਟ ਇਨ' ਸੋਮਵਾਰ ਨੂੰ ਹੈਕ ਹੋ ਗਈ। ਸੋਸ਼ਲ ਨੈਟਵਰਕਿੰਗ ਸਾਈਟਸ ਅਤੇ ਵੈਬਸਾਈਟ ਰਾਹੀਂ ਆਪਣੇ ਫੈਂਸ ਵਿਚਾਲੇ ਹਮੇਸ਼ਾ ਆਪਣੀ ਹੌਟ ਅਤੇ ਨਿੱਜੀ ਤਸਵੀਰਾਂ ਨੂੰ ਸਾਂਝੀਆਂ ਕਰਨ ਵਾਲੀ ਪੂਨਮ ਨੇ ਇਹ ਜਾਣਕਾਰੀ ਟਵਿੱਟਰ 'ਤੇ ਦਿੱਤੀ ਹੈ।

January 27, 2014 09:33 PM
ਸੰਨੀ ਨਾਲ ਕੰਮ ਕਰਨਾ ਮਾਣ ਵਾਲੀ ਗੱਲ: ਸ਼ਿਲਪਾ

ਮੁੰਬਈ— ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਸ਼ਿਲਪਾ ਸ਼ੈਟੀ ਇਸ ਗੱਲ ਤੋਂ ਖੁਸ਼ ਹੈ ਕਿ ਉਹ ਆਪਣੀ ਫਿਲਮ 'ਡਿਸ਼ਕਿਯਾਊਂ' ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸੰਨੀ ਦਿਓਲ ਨਾਲ ਕਰ ਰਹੀ ਹੈ। ਉਸ ਦਾ ਕਹਿਣਾ ਹੈ ਕਿ ਇਹ ਉਸ ਦੇ ਲਈ ਬਹੁਤ ਮਾਣ ਵਾਲੀ ਗੱਲ ਹੈ। ਇਹ ਫਿਲਮ ਬਤੌਰ ਨਿਰਮਾਤਾ ਵੱਜੋਂ ਸ਼ਿਲਪਾ ਸ਼ੈਟੀ ਦੀ ਪਹਿਲੀ ਫਿਲਮ ਹੈ।

January 27, 2014 09:32 PM
'ਜੈ ਹੋ' ਨਾ ਚਲੀ ਤਾਂ ਸਾਰੀ ਜ਼ਿੰਮੇਦਾਰੀ ਮੇਰੀ: ਸਲਮਾਨ ਖਾਨ

ਮੁੰਬਈ- ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀ ਫਿਲਮ 'ਜੈ ਹੋ' ਨਹੀਂ ਚਲਦੀ ਹੈ ਤਾਂ ਸਾਰੀ ਜਿੰਮੇਦਾਰੀ ਉੁਨਾਂ ਦੇ ਉਪਰ ਹੋਵੇਗੀ। ਸਲਮਾਨ ਖਾਨ ਦੀ ਫਿਲਮ 'ਜੈ ਹੋ' 24 ਜਨਵਰੀ ਨੂੰ ਰਿਲੀਜ਼ ਹੋਈ ਹੈ। ਪਿਛਲੇ ਸਾਲ ਸਲਮਾਨ ਖਾਨ ਦੀ ਕੋਈ ਫਿਲਮ ਰਿਲੀਜ਼ ਨਹੀ ਹੋਈ ਸੀ। ਕਿਹਾ ਜਾ ਰਿਹਾ ਹੈ ਕਿ 'ਜੈ ਹੋ' ਨੂੰ ਬਾਕਸ ਆਫਿਸ 'ਤੇ ਸ਼ਾਹਰੁਖ ਖਾਨ ਦੀ ਫਿਲਮ 'ਚੇਨਈ ਐਕਸਪ੍ਰੈਸ' ਅਤੇ ਆਮਿਰ ਖਾਨ ਦੀ ਫਿਲਮ 'ਧੂਮ' ਨੂੰ ਟੱਕਰ ਦੇਵੇਗੀ ਪਰ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋਇਆ।

January 27, 2014 09:32 PM
ਸੱਤਿਆਮੇਵ ਜਯਤੇ 2' ਦਾ ਪ੍ਰਸਾਰਣ ਹੋਵੇਗਾ ਮਾਰਚ ਨੂੰ

ਨਵੀਂ ਦਿੱਲੀ- ਬਾਲੀਵੁੱਡ ਅਭਿਨੇਤਾ ਆਮਿਰ ਖਾਨ ਦੇ ਟੈਲੀਵਿਜ਼ਨ ਪ੍ਰੋਗਰਾਮ 'ਸੱਤਿਆਮੇਵ ਜਯਤੇ' ਦਾ ਦੂਜਾ ਐਡੀਸ਼ਨ ਦਾ ਪ੍ਰੀਮੀਅਰ 2 ਮਾਰਚ ਨੂੰ ਹੋਵੇਗਾ। ਆਮਿਰ ਨੇ ਸਾਲ 2012 'ਚ 'ਸੱਤਿਆਮੇਵ ਜਯਤੇ' ਨਾਲ ਛੋਟੇ ਪਰਦੇ ਦੀ ਸ਼ੁਰੂਆਤ ਕੀਤੀ। ਇਹ ਪ੍ਰੋਗਰਾਮ ਕੰਨਿਆ ਭਰੂਣ ਹੱਤਿਆ, ਘਰੇਲੂ ਹਿੰਸਾ ਅਤੇ ਬਾਲ ਸ਼ੋਸ਼ਣ ਵਰਗੇ ਸੰਵੇਦਨਸ਼ੀਲ ਸਮਾਜਿਕ ਮੁੱਦਿਆਂ ਨੂੰ ਉਠਾਉਂਦਾ ਹੈ।

January 27, 2014 09:31 PM
ਹਰਮਨ ਨੂੰ ਪ੍ਰਿਯੰਕਾ ਨੇ ਦਿੱਤੀ ਵਧਾਈ

ਮੁੰਬਈ— ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਪ੍ਰਿਯੰਕਾ ਚੋਪੜਾ ਨੇ ਆਪਣੇ ਸਾਬਕਾ ਮਿੱਤਰ ਅਭਿਨੇਤਾ ਹਰਮਨ ਬਾਵੇਜਾ ਨੂੰ ਉਸ ਦੀ ਆਉਣ ਵਾਲੀ ਫਿਲਮ 'ਡਿਸ਼ਕਿਯਾਊਂ' ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਜ਼ਿਕਰਯੋਗ ਹੈ ਕਿ ਇਸ ਫਿਲਮ 'ਚ ਸੰਨੀ ਦਿਓਲ ਮੁੱਖ ਭੂਮਿਕਾ ਨਿਭਾਅ ਰਹੇ ਹਨ ਅਤੇ ਅਭਿਨੇਤਰੀ ਸ਼ਿਲਪਾ ਸ਼ੈਟੀ ਇਸ ਫਿਲਮ ਨਾਲ ਨਿਰਮਾਣ ਦੇ ਖੇਤਰ 'ਚ ਕਦਮ ਰੱਖ ਰਹੀ ਹੈ।

January 27, 2014 09:30 PM
ਜਦੋਂ ਸੋਨੂ ਸੂਦ ਜੱਪਣ ਲੱਗਾ ਫਰਾਹ ਦਾ ਨਾਂ

ਮੁੰਬਈ— ਅਦਾਕਾਰ ਸੋਨੂ ਸੂਦ ਆਪਣੀ ਅਗਲੀ ਫਿਲਮ 'ਹੈੱਪੀ ਨਿਊ ਈਅਰ' ਦੀ ਨਿਰਦੇਸ਼ਕ ਫਰਾਹ ਖਾਨ ਤੋਂ ਬਹੁਤ ਖੁਸ਼ ਹਨ। ਉਸਦਾ ਕਹਿਣਾ ਹੈ ਕਿ ਉਸ ਨੇ ਫਰਾਹ ਦਾ ਨਾਂ ਜੱਪ ਕੇ ਹੀ ਜੁਹੂ ਦੀ ਟ੍ਰੈਫਿਕ ਲਾਈਟਾਂ ਪਾਰ ਕਰ ਲਈਆਂ। ਸੋਨੂ ਨੇ ਆਪਣੇ ਟਵਿੱਟ 'ਚ ਲਿਖਿਆ ਹੈ,'' ਤੁਹਾਡੀ ਜਦੋਂ ਵੀ ਜੁਹੂ ਸਿਗਨਲ ਪਾਰ ਕਰਨ ਦੀ ਯੋਜਨਾ ਹੋਵੇ ਤਾਂ ਹਮੇਸ਼ਾ 'ਜੈ ਫਰਾਹ ਜੀ' ਜੱਪਣਾ ਚਾਹੀਦਾ ਹੈ।

January 26, 2014 10:36 PM
ਟਿਸਕਾ ਦੀ ਕਿਤਾਬ ਲਾਂਚਿੰਗ 'ਚ ਸ਼ਾਮਲ ਹੋਣਗੇ ਇਮਤਿਆਜ਼

ਮੁੰਬਈ— ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਇਮਤਿਆਜ਼ ਅਲੀ ਆਪਣੀ ਦੋਸਤ ਅਤੇ ਅਭਿਨੇਤਰੀ ਟਿਸਕਾ ਚੋਪੜਾ ਦੀ ਪਹਿਲੀ ਕਿਤਾਬ 'ਐਕਟਿੰਗ ਸਮਾਰਟ' ਦੀ ਲਾਂਚਿੰਗ 'ਚ ਸ਼ਾਮਲ ਹੋਣ ਜਾ ਰਹੇ ਹਨ। ਕਿਤਾਬ ਦੀ ਲਾਂਚਿੰਗ ਐਤਵਾਰ ਨੂੰ 'ਇੰਡੀਅਨ ਨਾਨਫਿਕਸ਼ਨ ਫੈਸਟੀਵਲ 'ਚ ਕੀਤੀ ਜਾਵੇਗੀ।

January 26, 2014 10:36 PM
ਆਪਣੇ ਅਭਿਨੈ ਅਤੇ ਡਾਂਸਿੰਗ ਸਮਰੱਥਾ 'ਤੇ ਧਿਆਨ ਦੇਣਾ ਚਾਹੁੰਦੇ ਹਨ ਸਲਮਾਨ

ਮੁੰਬਈ- ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖ਼ਾਨ ਹੁਣ ਆਪਣੀ ਅਭਿਨੈ ਅਤੇ ਡਾਂਸਿੰਗ ਸਮਰੱਥਾ 'ਤੇ ਹੀ ਧਿਆਨ ਦੇਣਾ ਚਾਹੁੰਦਾ ਹਨ। ਸਲਮਾਨ ਨੇ ਆਪਣੇ ਕੈਰੀਅਰ ਦੌਰਾਨ ਕਈ ਸੁਪਰਹਿਟ ਫ਼ਿਲਮਾਂ 'ਚ ਕੰਮ ਕੀਤਾ ਹੈ ਅਤੇ ਉਹ ਦਰਸ਼ਕਾਂ ਦਰਮਿਆਨ ਹਰਮਨ ਪਿਆਰੇ ਅਭਿਨੇਤਾ ਹਨ ਪਰ ਸਮੀਖਿਅਕ ਉਨ੍ਹਾਂ ਦੇ ਅਭਿਨੈ ਅਤੇ ਡਾਂਸਿੰਗ ਸਮਰੱਥਾ ਦੀ ਆਲੋਚਨਾ ਕਰਦੇ ਰਹੇ ਹਨ। ਸਲਮਾਨ ਖਾਨ ਨੇ ਕਿਹਾ ਹੈ ਕਿ ਉਹ ਆਪਣੇ ਅਭਿਨੈ ਅਤੇ ਡਾਂਸਿੰਗ 'ਤੇ ਵੀ ਧਿਆਨ ਦਿੰਦੇ ਹਨ।

January 26, 2014 10:35 PM
12345678910...
Copyright © 2012 Calgary Indians All rights reserved. Terms & Conditions Privacy Policy