World

ਨਿਊਜ਼ੀਲੈਂਡ ਚੋਣ ਧਾਂਦਲੀ: ਸਿੱਖ ਆਗੂ ਦਲਜੀਤ ਸਿੰਘ ਸਮੇਤ ਸੱਤ ਵਿਅਕਤੀ ਦੋਸ਼ੀ ਕਰਾਰ

December 13, 2013 03:30 PM

ਆਕਲੈਂਡ–    ਨਿਊਜ਼ੀਲੈਂਡ ਦੀ ਇਕ ਅਦਾਲਤ ਨੇ ਸਾਲ 2010 ਵਿਚ ਲੋਕਲ ਬਾਡੀ ਚੋਣਾਂ ਜਿੱਤਣ ਲਈ ਧੋਖਾਧੜੀ ਕਰਨ ਦੇ ਮਾਮਲੇ ’ਚ ਇਕ ਸਿੱਖ ਆਗੂ ਤੇ ਉਸ ਦੇ ਛੇ ਸਾਥੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਆਕਲੈਂਡ ਦੀ ਹਾਈ ਕੋਰਟ ਨੇ ਲੇਬਰ ਪਾਰਟੀ ਦੇ ਮੈਂਬਰ ਦਲਜੀਤ ਸਿੰਘ ਨੂੰ ਜਾਅਲੀ ਕਾਗਜ਼ ਪੇਸ਼ ਕਰਨ ਦੇ ਦੋ ਮਾਮਲਿਆਂ ਵਿਚ ਦੋਸ਼ੀ ਕਰਾਰ ਦਿੱਤਾ ਹੈ। ਉਹ ਰਹਿੰਦਾ ਆਕਲੈਂਡ ਵਿਚ ਹੀ ਸੀ। ਉਸ ਨੇ ਅਜਿਹਾ ਆਕਲੈਂਡ ਲੋਕਲਬਾਡੀ ਚੋਣਾਂ ਜਿੱਤਣ ਲਈ ਕੀਤਾ। ਉਸ ਨੂੰ ਇਸ ਜੁਰਮ ਲਈ ਵੱਧ ਤੋਂ ਵੱਧ 10 ਸਾਲ ਦੀ ਕੈਦ ਹੋ ਸਕਦੀ ਹੈ। ਇਸ ਜੁਰਮ ’ਚ ਸਿੱਖ ਆਗੂ ਦੇ ਸਾਥੀਆਂ ਗੁਰਿੰਦਰ ਅਟਵਾਲ, ਦਵਿੰਦਰ ਸਿੰਘ, ਮਨਦੀਪ ਸਿੰਘ, ਵਰਿੰਦਰ ਸਿੰਘ, ਪਰਮਜੀਤ ਸਿੰਘ ਤੇ ਮਲਕੀਤ ਸਿੰਘ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਦਵਿੰਦਰ ਸਿੰਘ ਖ਼ਿਲਾਫ਼ ਸਬੂਤ ਨਹੀਂ ਮਿਲੇ।

Have something to say? Post your comment
Copyright © 2012 Calgary Indians All rights reserved. Terms & Conditions Privacy Policy