Entertainment

ਆਪਣੇ ਅਭਿਨੈ ਅਤੇ ਡਾਂਸਿੰਗ ਸਮਰੱਥਾ 'ਤੇ ਧਿਆਨ ਦੇਣਾ ਚਾਹੁੰਦੇ ਹਨ ਸਲਮਾਨ

January 26, 2014 10:35 PM

ਮੁੰਬਈ- ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖ਼ਾਨ ਹੁਣ ਆਪਣੀ ਅਭਿਨੈ ਅਤੇ ਡਾਂਸਿੰਗ ਸਮਰੱਥਾ 'ਤੇ ਹੀ ਧਿਆਨ ਦੇਣਾ ਚਾਹੁੰਦਾ ਹਨ। ਸਲਮਾਨ ਨੇ ਆਪਣੇ ਕੈਰੀਅਰ ਦੌਰਾਨ ਕਈ ਸੁਪਰਹਿਟ ਫ਼ਿਲਮਾਂ 'ਚ ਕੰਮ ਕੀਤਾ ਹੈ ਅਤੇ ਉਹ ਦਰਸ਼ਕਾਂ ਦਰਮਿਆਨ ਹਰਮਨ ਪਿਆਰੇ ਅਭਿਨੇਤਾ ਹਨ ਪਰ ਸਮੀਖਿਅਕ ਉਨ੍ਹਾਂ ਦੇ ਅਭਿਨੈ ਅਤੇ ਡਾਂਸਿੰਗ ਸਮਰੱਥਾ ਦੀ ਆਲੋਚਨਾ ਕਰਦੇ ਰਹੇ ਹਨ। ਸਲਮਾਨ ਖਾਨ ਨੇ ਕਿਹਾ ਹੈ ਕਿ ਉਹ ਆਪਣੇ ਅਭਿਨੈ ਅਤੇ ਡਾਂਸਿੰਗ 'ਤੇ ਵੀ ਧਿਆਨ ਦਿੰਦੇ ਹਨ।


ਉਨ੍ਹਾਂ ਦੀਆਂ ਫ਼ਿਲਮਾਂ ਕਾਫੀ ਸਫ਼ਲ ਰਹੀਆਂ ਹਨ। ਸਲਮਾਨ ਦੀ ਫਿਲਮ 'ਜੈ ਹੋ'24 ਜਨਵਰੀ ਦਿਨ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਸੀ, ਜਿਸ ਤੋਂ ਦਰਸ਼ਕਾਂ ਨੂੰ ਬਹੁਤ ਉਮੀਦਾਂ ਸਨ। ਫਿਲਮ 'ਜੈ ਹੋ' ਦਾ ਨਿਰਮਾਣ-ਨਿਰਦੇਸ਼ਨ ਸੋਹੈਲ ਖਾਨ ਨੇ ਕੀਤਾ ਹੈ। 'ਜੈ ਹੋ' 'ਚ ਸਲਮਾਨ ਖਾਨ ਦੇ ਇਲਾਵਾ ਡੇਜ਼ੀ ਸ਼ਾਹ, ਤੱਬੂ, ਸਨਾ ਖਾਨ, ਡੈਨੀ, ਸੁਨੀਲ ਸ਼ੈੱਟੀ ਦੀਆਂ ਅਹਿਮ ਭੂਮਿਕਾਵਾਂ ਹਨ।

Have something to say? Post your comment
Copyright © 2012 Calgary Indians All rights reserved. Terms & Conditions Privacy Policy