Entertainment

ਟਿਸਕਾ ਦੀ ਕਿਤਾਬ ਲਾਂਚਿੰਗ 'ਚ ਸ਼ਾਮਲ ਹੋਣਗੇ ਇਮਤਿਆਜ਼

January 26, 2014 10:36 PM

ਮੁੰਬਈ— ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਇਮਤਿਆਜ਼ ਅਲੀ ਆਪਣੀ ਦੋਸਤ ਅਤੇ ਅਭਿਨੇਤਰੀ ਟਿਸਕਾ ਚੋਪੜਾ ਦੀ ਪਹਿਲੀ ਕਿਤਾਬ 'ਐਕਟਿੰਗ ਸਮਾਰਟ' ਦੀ ਲਾਂਚਿੰਗ 'ਚ ਸ਼ਾਮਲ ਹੋਣ ਜਾ ਰਹੇ ਹਨ। ਕਿਤਾਬ ਦੀ ਲਾਂਚਿੰਗ ਐਤਵਾਰ ਨੂੰ 'ਇੰਡੀਅਨ ਨਾਨਫਿਕਸ਼ਨ ਫੈਸਟੀਵਲ 'ਚ ਕੀਤੀ ਜਾਵੇਗੀ।


ਟਿਸਕਾ ਦੇ ਇਕ ਕਰੀਬੀ ਸੂਤਰ ਮੁਤਾਬਕ ਇਮਤਿਆਜ਼ ਟਿਸਕਾ ਦੇ ਬਹੁਤ ਚੰਗੇ ਦੋਸਤ ਹਨ ਅਤੇ ਉਹ 26 ਜਨਵਰੀ ਨੂੰ ਮੁੰਬਈ 'ਚ ਇੰਡੀਆ ਨਾਨਫਿਕਸ਼ਨ ਫੈਸਟੀਵਲ 'ਚ ਕਿਤਾਬ 'ਐਕਟਿੰਗ ਸਮਾਰਟ' ਦੇ ਪ੍ਰੀ-ਲਾਂਚ 'ਚ ਆ ਰਹੇ ਹਨ। ਜ਼ਿਕਰਯੋਗ ਹੈ ਕਿ ਇਮਤਿਆਜ਼ ਨੇ ਕਿਤਾਬ ਲਿਖਣ ਦੇ ਸਮੇਂ 'ਚ ਵੀ ਟਿਸਕਾ ਦੀ ਮਦਦ ਕੀਤੀ ਹੈ। ਬੋਮਨ ਇਰਾਨੀ, ਰਾਜਕੁਮਾਰ ਇਰਾਨੀ ਅਤੇ ਸ਼ਬਾਨਾ ਆਜ਼ਮੀ ਵਰਗੀਆਂ ਹਸਤੀਆਂ ਨੇ ਵੀ ਕਿਤਾਬ ਲਿਖਣ 'ਚ ਯੋਗਦਾਨ ਦਿੱਤਾ ਹੈ। ਇਹ ਕਿਤਾਬ ਨੌਜਵਾਨ ਕਲਾਕਾਰਾਂ ਨੂੰ ਬਾਲੀਵੁੱਡ 'ਚ ਸਫਲਤਾ ਦੇ ਨੁਸਖੇ ਦੇਵੇਗੀ।

Have something to say? Post your comment
Copyright © 2012 Calgary Indians All rights reserved. Terms & Conditions Privacy Policy