Canada

ਭਾਰਤੀ ਮੂਲ ਦੀ ਔਰਤ ਨੂੰ ਮਾਰਿਆ ਚਾਕੂ

January 27, 2014 10:15 PM

ਟੋਰੰਟੋ- ਕੈਨੇਡਾ 'ਚ ਭਾਰਤੀ ਮੂਲ ਦੀ ਔਰਤ ਨੂੰ ਉਸ ਸਮੇਂ ਚਾਕੂ ਮਾਰ ਦਿੱਤਾ ਗਿਆ ਜਦੋਂ ਉਹ ਆਪਣੀ ਕਾਰ 'ਤੇ ਪਈ ਬਰਫ ਨੂੰ ਸਾਫ ਕਰ ਰਹੀ ਸੀ।ਪੁਲਸ ਅਨੁਸਾਰ ਇਕ ਵਿਅਕਤੀ ਨੇ ਪਰਮਜੀਤ ਕੌਰ (30) ਨੂੰ ਚਾਕੂ ਮਾਰਿਆ, ਹਾਲਾਂਕਿ ਕੌਰ ਆਪਣੀ ਧੀ ਕੋਮਲਪ੍ਰੀਤ ਨੂੰ ਬਚਾਉਣ 'ਚ ਕਾਮਯਾਬ ਰਹੀ।


ਇਹ ਘਟਨਾ ਵਿਨਪਿੰਗ ਸਿਟੀ 'ਚ ਬੁੱਧਵਾਰ ਨੂੰ ਘਟੀ। ਕੌਰ ਆਪਣੀ ਕਾਰ 'ਤੇ ਪਈ ਬਰਫ ਸਾਫ ਕਰ ਰਹੀ ਸੀ, ਉਸ ਸਮੇਂ ਇਕ ਵਿਅਕਤੀ ਆਇਆ ਅਤੇ ਉਨਾਂ ਤੋਂ ਉਨਾਂ ਦੀ ਕਾਰ ਦੀ ਚਾਬੀ ਮੰਗਣ ਲੱਗਾ।ਕੌਰ ਨੇ ਜਦੋਂ ਚਾਬੀ ਦੇਣ ਤੋਂ ਮਨਾਂ ਕੀਤਾ ਤਾਂ ਉਸ ਵਿਅਕਤੀ ਨੇ ਉਨਾਂ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਪੁਲਸ ਦੋਸ਼ੀ ਦੀ ਭਾਲ ਕਰ ਰਹੀ ਹੈ।
 

Have something to say? Post your comment
Copyright © 2012 Calgary Indians All rights reserved. Terms & Conditions Privacy Policy